ਦੁੱਧ ਉਤਪਾਦਕ ਸਹਿਕਾਰੀ ਸਭਾ ਕੁਲਗਰਾਂ ਵਲੋਂ ਸਰਕਾਰੀ ਹਾਈ ਸਕੂਲ ਨੂੰ ਕੀਤੇ ਚਾਰ ਛੱਤ ਵਾਲੇ ਪੱਖੇ ਦਾਨ
ਸੁਖਸਾਲ, 5 ਸਤੰਬਰ (ਧਰਮ ਪਾਲ)-ਸਰਕਾਰੀ ਹਾਈ ਸਕੂਲ ਕੁਲਗਰਾਂ ਵਿਖੇ ਪੜ੍ਹ ਰਹੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਦੁੱਧ ਉਤਪਾਦਕ ਸਹਿਕਾਰੀ ਸਭਾ ਕੁਲਗਰਾਂ ਵਲੋਂ ਸਕੂਲ ਨੂੰ ਚਾਰ ਛੱਤ ਵਾਲੇ ਪੱਖੇ ਦਾਨ ਵਜੋਂ ਭੇਟ ਕੀਤੇ ਗਏ। ਇਹ ਪੱਖੇ ਸਭਾ ਦੇ ਪ੍ਰਧਾਨ ਗੁਰਨਾਮ ਸਿੰਘ ਅਤੇ ਸਕੱਤਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਸਕੂਲ ਪ੍ਰਬੰਧਕਾਂ ਨੂੰ ਸੌਂਪੇ ਗਏ।
ਅਜੀਤ ਡੈਸਕ
06-09-2026