06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਗੁੱਗਾ ਜ਼ਾਹਿਰ ਪੀਰ ਦੇ ਅਸਥਾਨ ’ਤੇ ਅੱਜ ਮੱਥਾ ਟੇਕਣ ਉਪਰੰਤ ਬਲਾਕ ਨੂਰਪੁਰ ਬੇਦੀ ’ਚ ਛਿੰਝ ਮੇਲਿਆਂ ਦੀ ਹੋਈ ਸ਼ੁਰੂਆਤ

ਨੂਰਪੁਰ ਬੇਦੀ, 5 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਅੱਜ ਗੁੱਗਾ ਜ਼ਾਹਿਰ ਪੀਰ ਦੇ ਪਵਿੱਤਰ ਅਸਥਾਨ ‘ਤੇ ਮੱਥਾ ਟੇਕਣ ਉਪਰੰਤ ਬਲਾਕ ਨੂਰਪੁਰ ਬੇਦੀ ’ਚ ਸਾਲਾਨਾ ਛਿੰਝ ਮੇਲਿਆਂ ਦੀ ਸ਼ੁਰੂਆਤ ਹੋ ਗਈ ਹੈ। ਬੱਸ ਅੱਡਾ ਔਲਖ ਬਣੇ ਵਿਖੇ ਸਥਿਤ ਗੁੱਗਾ ਜ਼ਾਹਿਰ ਪੀਰ ਦੇ ਅਸਥਾਨ ’ਤੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਪਹੁੰਚੀਆਂ ਅਤੇ ਸ਼ਰਧਾ ਭਾਵਨਾ ਨਾਲ ਮੱਥਾ ਟੇਕ ਕੇ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ।

ਸਰਕਾਰੀ ਹਾਈ ਸਕੂਲ ਭੰਗਲ ਦੀਆਂ ਜ਼ੋਨ ਪੱਧਰੀ ਵਾਲੀਬਾਲ ਜੇਤੂ ਖਿਡਾਰਨਾਂ ਨੂੰ ਸਨਮਾਨਿਤ ਕਰਦੇ ਹੋਏ ਪਿੰਡ ਦੇ ਮੁਹਤਵਰ ਪਤਵੰਤੇ ਅਤੇ ਹਾਜ਼ਰ ਸਕੂਲ ਸਟਾਫ਼। ਤਸਵੀਰ: ਚੌਧਰੀ ਧਰਮ ਪਾਲ 06-09-2026
ਨੂਰਪੁਰ ਬੇਦੀ, 5 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਅੱਜ ਗੁੱਗਾ ਜ਼ਾਹਿਰ ਪੀਰ ਦੇ ਪਵਿੱਤਰ ਅਸਥਾਨ ‘ਤੇ ਮੱਥਾ ਟੇਕਣ ਉਪਰੰਤ ਬਲਾਕ ਨੂਰਪੁਰ ਬੇਦੀ ’ਚ ਸਾਲਾਨਾ ਛਿੰਝ ਮੇਲਿਆਂ ਦੀ ਸ਼ੁਰੂਆਤ ਹੋ ਗਈ ਹੈ। ਬੱਸ ਅੱਡਾ ਔਲਖ ਬਣੇ ਵਿਖੇ ਸਥਿਤ ਗੁੱਗਾ ਜ਼ਾਹਿਰ ਪੀਰ ਦੇ ਅਸਥਾਨ ’ਤੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਪਹੁੰਚੀਆਂ ਅਤੇ ਸ਼ਰਧਾ ਭਾਵਨਾ ਨਾਲ ਮੱਥਾ ਟੇਕ ਕੇ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਸਵੇਰ ਤੋਂ ਹੀ ਗੁੱਗਾ ਜ਼ਾਹਿਰ ਪੀਰ ਦੇ ਅਸਥਾਨ ‘ਤੇ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਸੀ। ਸ਼ਰਧਾਲੂਆਂ ਵੱਲੋਂ ਪੂਰੀ ਸ਼ਰਧਾ ਨਾਲ ਪੂਜਾ-ਅਰਚਨਾ ਕਰਨ ਦੇ ਨਾਲ ਗੁੱਗਾ ਪੀਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਅਸਥਾਨ ‘ਤੇ ਪ੍ਰਬੰਧਕਾਂ ਵਲੋਂ ਸੰਗਤਾਂ ਦੀ ਸਹੂਲਤ ਲਈ ਚਾਹ ਪਕੌੜੇ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ। ਪ੍ਰਬੰਧਕ ਨੇ ਦੱਸਿਆ ਕਿ ਅੱਜ ਸ਼ਾਮ ਸਮੇਂ ਗੁੱਗਾ ਜ਼ਾਹਿਰ ਪੀਰ ਦੇ ਅਸਥਾਨ ‘ਤੇ ਛਿੰਝ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੌਰਾਨ ਵੱਖ-ਵੱਖ ਸਥਾਨਾਂ ਤੋਂ ਪਹੁੰਚਣ ਵਾਲੇ ਪਹਿਲਵਾਨ ਕੁਸ਼ਤੀ ਦੇ ਜੌਹਰ ਦਿਖਾਉਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਛਿੰਝ ਵਿਚ ਭਾਗ ਲੈਣ ਵਾਲੇ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਲਈ ਉਨ੍ਹਾਂ ਨੂੰ ਨਗਦ ਇਨਾਮੀ ਰਾਸ਼ੀ ਅਤੇ ਹੋਰ ਕੀਮਤੀ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਖੱਡ ਦੀ ਸਫ਼ਾਈ ਨੂੰ ਲੈ ਕੇ ਵਿਵਾਦ , ਸਰਪੰਚ ਨਾਲ ਕੁੱਟਮਾਰ ਦੇ ਦੋਸ਼ ਮਾਈਨਿੰਗ ਵਿਭਾਗ ਤੋਂ ਮਨਜ਼ੂਰੀ ਲੈ ਕੇ ਕਰਵਾ ਰਹੇ ਸੀ ਸ... ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਭੰਗਲ ਦੀਆਂ ਖਿਡਾਰਨਾਂ ਨੇ ਜ਼ੋਨਲ ਖੇਡਾਂ ’ ਚ ਸੋਨ ਤਗਮਾ ਜਿੱਤ ਕੇ ਸਟੇਟ ਲਈ ਕੀਤਾ ਕੁਆਲੀਫ਼ਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।