29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਸ਼ੂਗਰ ਮਿੱਲ ਮੋਰਿੰਡਾ ਦੇ ਡਾਇਰੈਕਟਰਾਂ ਦੀ ਚੋਣ ਪਾਰਦਰਸ਼ੀ ਢੰਗ ਨਾਲ ਕੀਤੇ ਜਾਣ ਦੀ ਮੰਗ

ਅਜੀਤ ਡੈਸਕ 15-07-2025
ਮੋਰਿੰਡਾ, 14 ਜੁਲਾਈ (ਪਿ੍ਤਪਾਲ ਸਿੰਘ)-ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਦਮਹੇੜੀ ਤੇ ਜ਼ਿਲ੍ਹਾ ਰੂਪਨਗਰ ਦੇ ਸੀਨੀਅਰ ਮੀਤ ਪ੍ਰਧਾਨ ਮਲਕੀਤ ਸਿੰਘ ਸੇਖੋ ਕਕਰਾਲੀ ਨੇ ਮੰਗ ਕੀਤੀ ਕਿ ਸ਼ੂਗਰ ਮਿੱਲ ਮੋਰਿੰਡਾ ਦੇ ਡਾਇਰੈਕਟਰਾਂ ਦੀ ਚੋਣ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ | ਇਸ ਮੌਕੇ ਬਲਦੇਵ ਸਿੰਘ ਦਮਹੇੜੀ ਤੇ ਮਲਕੀਤ ਸਿੰਘ ਕਕਰਾਲੀ ਨੇ ਕਿਹਾ ਕਿ ਸ਼ੂਗਰ ਮਿੱਲ ਮੋਰਿੰਡਾ ਗੰਨਾ ਕਾਸ਼ਤਕਾਰਾਂ ਲਈ ਵਰਦਾਨ ਹੈ | ਪਰ ਪਿਛਲੇ ਸਮਿਆਂ ਤੋ ਮਿੱਲ ਦੇ ਡਾਇਰੈਕਟਰਾਂ ਦੀ ਚੋਣ ਪਾਰਦਰਸ਼ੀ ਨਹੀਂ ਹੋਈ, ਪੁਰਾਣੀਆਂ ਸਰਕਾਰਾਂ ਆਪਣੇ ਖਾਸਮ ਖਾਸ ਬੰਦਿਆਂ ਨੂੰ ਹੀ ਡਾਇਰੈਕਟਰ ਬਣਾਇਆ ਹੈ | ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਮਿਲ ਨੂੰ ਅੱਗੇ ਲਿਜਾਣ ਦੀ ਸੋਚ ਰੱਖ ਕੇ ਡਾਇਰੈਕਟਰ ਬਣਨਾ ਚਾਹੁੰਦੇ ਹਨ ਉਹਨਾਂ ਦੇ ਕਾਗਜ਼ ਕੱਟੇ ਜਾਂਦੇ ਹਨ ਤੇ ਸਰਕਾਰ ਤਾਨਾਸ਼ਾਹੀ ਤੇ ਗੁੰਡਾਗਰਦੀ ਕਰਕੇ ਆਪਣੇ ਡਾਇਰੈਕਟਰ ਚੁਣਕੇ ਆਪਣਾ ਚੇਅਰਮੈਨ ਬਣਾ ਲੈਦੀ ਹੈ | ਫਿਰ ਇਹ ਸਰਕਾਰਾਂ ਦੀ ਸ਼ਹਿ 'ਤੇ ਮਨਮਰਜ਼ੀਆਂ ਕਰਦੇ ਹਨ ਤੇ ਮਿੱਲ ਦੀ ਬੇਹਤਰੀ ਲਈ ਕੋਈ ਕੰਮ ਨਹੀਂ ਕਰਦੇ |
ਉਨ੍ਹਾਂ ਕਿਹਾ ਕਿ 1962 ਵਿਚ ਬਣੀ ਸ਼ੂਗਰ ਮਿੱਲ ਦਿਨ ਪ੍ਰਤੀ ਦਿਨ ਸ਼ੂਗਰ ਮਿੱਲ ਦੇ ਡਾਇਰੈਕਟਰਾਂ ਤੇ ਮੈਨੇਜਮੈਂਟ ਦੀਆਂ ਗਲਤੀਆਂ ਕਰਕੇ ਦਿਨ ਪ੍ਰਤੀ ਦਿਨ ਪਿੱਛੇ ਜਾ ਰਹੀ ਹੈ | ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅੱਜ ਵੀ ਕੁਝ ਅਜਿਹੇ ਮੈਨੇਜਮੈਂਟ ਅਧਿਕਾਰੀ ਕੁਰਸੀਆਂ 'ਤੇ ਬੈਠੇ ਹਨ, ਪਿਛਲੇ ਸਮੇਂ ਵਿਚ ਵੱਡੇ ਬਲੇਮ ਲੱਗੇ ਰਿਟਾਇਰ ਹੋਣ ਤੋਂ ਬਾਅਦ ਫਿਰ ਸ਼ੀਟ ਤੇ ਬੈਠੇ ਹਨ | ਇਹ ਗੰਨਾ ਕਾਸ਼ਤਕਾਰਾਂ ਤੇ ਜਿਨ੍ਹਾਂ ਲੋਕਾਂ ਦਾ ਸ਼ੂਗਰ ਮਿਲ ਢਿੱਡ ਭਰਦੀ ਹੈ ਉਹਨਾਂ ਨਾਲ ਬਹੁਤ ਵੱਡਾ ਧੋਖਾ ਹੈ | ਕਿਸਾਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ੂਗਰ ਮਿੱਲ ਮੋਰਿੰਡਾ ਦੇ ਡਾਇਰੈਕਟਰਾਂ ਦੀ ਚੋਣ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇ ਤਾਂ ਜੋਂ ਗੰਨਾ ਕਾਸ਼ਤਕਾਰ ਆਪਣੇ ਮਨਪਸੰਦ ਆਗੂਆਂ ਨੂੰ ਡਾਇਰੈਕਟਰ ਚੁਣ ਸਕਣ |
ਪਿਛਲੀ ਖ਼ਬਰ ਸਰਬਜੀਤ ਸਿੰਘ ਦੀ ਕਿਤਾਬ 'ਮੇਰਾ ਰੰਗਲਾ ਪਿੰਡ ਦੁੱਮਣਾ' ਦੀ ਘੁੰਡ ਚੁਕਾਈ ਅਗਲੀ ਖ਼ਬਰ ਵਿਧਾਇਕ ਚੱਢਾ ਨੇ ਸੁਣੀਆਂ ਵਾਰਡ ਨੰਬਰ 3 ਤੇ 4 ਦੇ ਨਿਵਾਸੀਆਂ ਦੀਆਂ ਮੁਸ਼ਕਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।