29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਵਿਧਾਇਕ ਚੱਢਾ ਨੇ ਸੁਣੀਆਂ ਵਾਰਡ ਨੰਬਰ 3 ਤੇ 4 ਦੇ ਨਿਵਾਸੀਆਂ ਦੀਆਂ ਮੁਸ਼ਕਲਾਂ

ਅਜੀਤ ਡੈਸਕ 15-07-2025
ਰੂਪਨਗਰ, 14 ਜੁਲਾਈ (ਸਤਨਾਮ ਸਿੰਘ ਸੱਤੀ)-ਰੂਪਨਗਰ ਹਲਕੇ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਕਮੇਟੀ ਦਫਤਰ ਰੋਪੜ ਵਿਖੇ ਸ਼ਹਿਰ ਦੇ ਵਾਰਡ ਨੰਬਰ 3 ਅਤੇ 4 ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ | ਵਿਧਾਇਕ ਦਿਨੇਸ਼ ਚੱਢਾ ਨੇ ਦੋਨੇ ਵਾਰਡ ਤੇ ਨਿਵਾਸੀਆਂ ਦੀਆਂ ਇਕ ਇਕ ਕਰਕੇ ਮੁਸ਼ਕਿਲਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਉਹਨਾਂ ਦਾ ਹੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਵਾਰਡ ਨਿਵਾਸੀਆਂ ਨੇ ਵਿਧਾਇਕ ਅੱਗੇ ਵੱਖ-ਵੱਖ ਮੁੱਦੇ ਰੱਖੇ ਗਏ ਜਿਵੇਂ ਕਿ ਪੀਣ ਵਾਲੇ ਪਾਣੀ, ਸੜਕਾਂ ਦੀ ਟੁੱਟ-ਫੁੱਟ, ਸਫਾਈ ਮੁਲਾਜ਼ਮਾਂ ਦੀ ਘਾਟ ਤੇ ਪਾਰਕਾਂ ਦੀ ਸਫ਼ਾਈ ਸਹਿਤ ਹੋਰ ਅਨੇਕਾਂ ਸਮੱਸਿਆਵਾਂ ਵਿਧਾਇਕ ਅੱਗੇ ਰੱਖੀਆਂ ਗਈਆਂ | ਵਿਧਾਇਕ ਨੇ ਹਰ ਮਾਮਲੇ ਨੂੰ ਗੰਭੀਰਤਾ ਨਾਲ ਸੁਣ ਕੇ ਸਬੰਧਤ ਅਧਿਕਾਰੀਆਂ ਨੂੰ ਜਲਦੀ ਕਾਰਵਾਈ ਦੇ ਹੁਕਮ ਦਿੱਤੇ | ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ, ਉਹ ਇਹ ਨਹੀਂ ਚਾਹੁੰਦੇ ਕਿ ਲੋਕ ਆਪਣੇ ਹੱਕਾਂ ਲਈ ਦਫ਼ਤਰਾਂ 'ਚ ਚੱਕਰ ਲਗਾਉਣ | ਲੋਕ ਸਾਡੇ ਕੋਲ ਆਉਣ ਦੀ ਬਜਾਏ, ਅਸੀਂ ਉਨ੍ਹਾਂ ਕੋਲ ਜਾਈਏ ਇਹੀ ਸੱਚੀ ਲੋਕਸੇਵਾ ਹੈ | ਰੂਪਨਗਰ ਹਲਕੇ ਦੇ ਹਰ ਸ਼ਹਿਰੀ ਤੇ ਪਿੰਡ ਵਾਸੀ ਦੀ ਸੁਣਵਾਈ ਕਰਨਾ ਸਾਡੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਹੈ ਕਿ ਹਰੇਕ ਇਲਾਕਾ, ਚਾਹੇ ਛੋਟਾ ਹੋਵੇ ਜਾਂ ਵੱਡਾ, ਉੱਥੇ ਸਰਵਜਨਿਕ ਸੁਵਿਧਾਵਾਂ ਬਿਨਾਂ ਪੱਖਪਾਤ ਦੇ ਪਹੁੰਚਣ | ਉਨ੍ਹਾਂ ਨੇ ਇਲਾਕੇ ਵਿੱਚ ਜਲਦ ਹੀ ਹੋਰ ਵਿਕਾਸ ਕਾਰਜਾਂ ਦੀ ਵੀ ਸ਼ੁਰੂਆਤ ਕਰਨ ਦੀ ਗੱਲ ਕਹੀ ਤੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਪੁਰਾਣੀਆਂ ਲੰਬਿਤ ਸਮੱਸਿਆਵਾਂ ਦਾ ਹੱਲ ਵੀ ਕਰਵਾਇਆ ਜਾਵੇਗਾ | ਵਿਧਾਇਕ ਨੇ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਵਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਜ਼ਰੂਰੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਹਫਤਿਆਂ ਵਿਚ ਹੋਰ ਵਾਰਡਾਂ ਦਾ ਵੀ ਦੌਰਾ ਕਰਕੇ ਲੋਕਾਂ ਦੀ ਰਾਏ ਤੇ ਤਜਰਬੇ ਦੇ ਆਧਾਰ 'ਤੇ ਨਵੀਆਂ ਯੋਜਨਾਵਾਂ ਬਣਾਈਆਂ ਜਾਣਗੀਆਂ | ਇਸ ਮੌਕੇ ਉਨ੍ਹਾਂ ਦੇ ਨਾਲ ਈ.ਓ. ਅਸ਼ੋਕ ਕੁਮਾਰ, ਐਮ.ਸੀ. ਅਮਰਿੰਦਰ ਸਿੰਘ ਰੀਹਲ, ਚੇਅਰਮੈਨ ਇੰਪਰੂਵਮੈਂਟ ਟਰਸਟ ਸ਼ਿਵ ਕੁਮਾਰ ਲਾਲਪੁਰਾ, ਚੇਅਰਮੈਨ ਮਾਰਕੀਟ ਕਮੇਟੀ ਭਾਗ ਸਿੰਘ ਮਦਾਨ, ਅਵਤਾਰ ਸਿੰਘ, ਤੇਜਵੀਰ ਸਿੰਘ, ਅਨੂਪ ਕੁਮਾਰ ਸਵੀਟੀ, ਅੰਮਿ੍ਤਪਾਲ ਸਿੰਘ ਪੱਪੀ, ਯਗੇਸ਼ ਕੁਮਾਰ ਕੱਕੜ, ਕੁਲਦੀਪ ਸਿੰਘ ਟਰਾਂਸਪੋਰਟਰ, ਸਰਪੰਚ ਪਰਮਿੰਦਰ ਸਿੰਘ ਬਾਲਾ, ਸਰਪੰਚ ਵਿਕਰਾਨ ਸਿੰਘ ਚੌਧਰੀ, ਅੱਛਰ ਸਿੰਘ ਪੰਮੂ, ਐਡਵੋਕੇਟ ਗੌਰਵ ਕਪੂਰ, ਸਹਿਤ ਵਾਰਡ ਨੰਬਰ ਤਿੰਨ ਅਤੇ ਵਾਰਡ ਨੰਬਰ ਚਾਰ ਦੇ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਸ਼ੂਗਰ ਮਿੱਲ ਮੋਰਿੰਡਾ ਦੇ ਡਾਇਰੈਕਟਰਾਂ ਦੀ ਚੋਣ ਪਾਰਦਰਸ਼ੀ ਢੰਗ ਨਾਲ ਕੀਤੇ ਜਾਣ ਦੀ ਮੰਗ ਅਗਲੀ ਖ਼ਬਰ ਨੂਰਪੁਰ ਬੇਦੀ ਵਿਖੇ ਨਵੀਂ ਗਲੀ ਬਣਨ ਨਾਲ ਲੋਕਾਂ ਨੂੰ ਮਿਲੀ ਵੱਡੀ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।