ਡੇਰਾ ਬਾਬਾ ਪੀਰ ਫਲਾਹੀ ਸ਼ੇਰਪੁਰ ਬਸਤੀ ਸ਼ੇਰਗੜ੍ਹ ਬੇਟ ਵਿਖੇ ਕੁਸ਼ਤੀ ਦੰਗਲ ਕਰਵਾਇਆ
ਬੇਲਾ, 28 ਨਵੰਬਰ (ਮਨਜੀਤ ਸਿੰਘ ਸੈਣੀ)-ਡੇਰਾ ਬਾਬਾ ਪੀਰ ਫਲਾਹੀ ਸ਼ੇਰਪੁਰ ਬਸਤੀ ਸ਼ੇਰਗੜ੍ਹ ਬੇਟ ਵਿਖੇ ਸਵ: ਬਾਬਾ ਸੰਤੋਖ ਸਿੰਘ ਦੀ ਯਾਦ ਨੂੰ ਸਮਰਪਿਤ 13ਵਾਂ ਵਿਸ਼ਾਲ ਕੁਸ਼ਤੀ ਦੰਗਲ ਡੇਰੇ ਦੇ ਮੁੱਖ ਪ੍ਰਬੰਧਕ ਤੇ ਗੱਦੀ ਨਸ਼ੀਨ ਬਾਬਾ ਦੀਪਾ ਦੀ ਰਹਿਨੁਮਾਈ ਹੇਠ ਕਰਾਇਆ। ਛਿੰਝ ਮੇਲੇ ਦੌਰਾਨ ਪਹਿਲਵਾਨ ਪੰਮਾ ਪੱਟੀ, ਗੁਰਦੇਵ ਮਲਿਕਪੁਰ, ਜਗਦੀਸ਼ ਭੋਲਾ ਹਿੰਦ ਕੇਸਰੀ, ਪਰਮਿੰਦਰ ਡੂਮਛੇੜੀ ਹਿੰਦ ਕੇਸਰੀ, ਪਹਿਲਵਾਨ ਹਰਵਿੰਦਰ ਆਲਮਗੀਰ, ਮਹਿੰਦਰ ਟਿੱਬੀ ਅਤੇ ਜੱਸਾ ਪੱਟੀ ਦੇ ਮਾਤਾ ਪਿਤਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ।
ਕ
ਕੁਸ਼ਤੀ ਦੰਗਲ ਵਿਚ ਪੁੱਜੇ ਪਹਿਲਵਾਨ ਜੱਸਾ ਪੱਟੀ ਦੇ ਮਾਤਾ ਪਿਤਾ, ਪਹਿਲਵਾਨ ਪੰਮਾ ਪੱਟੀ ਦਾ ਸਨਮਾਨ ਕਰਦੇ ਹੋਏ ਬਾਬਾ ਦੀਪਾ। ਤਸਵੀਰ-ਮਨਜੀਤ ਸਿੰਘ ਸੈਣੀ
29-11-2026
ਬੇਲਾ, 28 ਨਵੰਬਰ (ਮਨਜੀਤ ਸਿੰਘ ਸੈਣੀ)-ਡੇਰਾ ਬਾਬਾ ਪੀਰ ਫਲਾਹੀ ਸ਼ੇਰਪੁਰ ਬਸਤੀ ਸ਼ੇਰਗੜ੍ਹ ਬੇਟ ਵਿਖੇ ਸਵ: ਬਾਬਾ ਸੰਤੋਖ ਸਿੰਘ ਦੀ ਯਾਦ ਨੂੰ ਸਮਰਪਿਤ 13ਵਾਂ ਵਿਸ਼ਾਲ ਕੁਸ਼ਤੀ ਦੰਗਲ ਡੇਰੇ ਦੇ ਮੁੱਖ ਪ੍ਰਬੰਧਕ ਤੇ ਗੱਦੀ ਨਸ਼ੀਨ ਬਾਬਾ ਦੀਪਾ ਦੀ ਰਹਿਨੁਮਾਈ ਹੇਠ ਕਰਾਇਆ। ਛਿੰਝ ਮੇਲੇ ਦੌਰਾਨ ਪਹਿਲਵਾਨ ਪੰਮਾ ਪੱਟੀ, ਗੁਰਦੇਵ ਮਲਿਕਪੁਰ, ਜਗਦੀਸ਼ ਭੋਲਾ ਹਿੰਦ ਕੇਸਰੀ, ਪਰਮਿੰਦਰ ਡੂਮਛੇੜੀ ਹਿੰਦ ਕੇਸਰੀ, ਪਹਿਲਵਾਨ ਹਰਵਿੰਦਰ ਆਲਮਗੀਰ, ਮਹਿੰਦਰ ਟਿੱਬੀ ਅਤੇ ਜੱਸਾ ਪੱਟੀ ਦੇ ਮਾਤਾ ਪਿਤਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਝੰਡੀ ਦੀ ਕੁਸ਼ਤੀ ਸ਼ੇਰਾ ਬਾਬਾ ਫਲਾਹੀ ਤੇ ਅਭੀਮਨਿਊਂ ਮਹਾਰਾਸ਼ਟਰ ਵਿਚਕਾਰ ਹੋਈ, ਦੋਨਾਂ ਪਹਿਲਵਾਨਾਂ ਵਿਚ ਜ਼ਬਰਦਸਤ ਮੁਕਾਬਲਾ ਹੋਇਆ, ਅਖੀਰ ਸ਼ੇਰਾ ਬਾਬਾ ਫਲਾਹੀ ਅੰਕਾਂ ਦੇ ਆਧਾਰ ’ਤੇ ਜੇਤੂ ਰਿਹਾ। ਦੂਜੀ ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਤੇ ਮੁਨੀਸ਼ ਮਹਾਂਰਾਸ਼ਟਰਾ ਵਿਚਕਾਰ ਹੋਈ, ਦੋਨਾਂ ਪਹਿਲਵਾਨਾਂ ਦੇ ਜ਼ਬਰਦਸਤ ਮੁਕਾਬਲੇ ਬਾਅਦ ਅੰਕਾਂ ਦੇ ਆਧਾਰ ’ਤੇ ਕੁਸ਼ਤੀ ਕਰਵਾਈ, ਜਿਸ ਵਿਚ ਤਾਲਿਬ ਬਾਬਾ ਫਲਾਹੀ ਨੇ ਪਹਿਲਾਂ ਅੰਕ ਬਣਾ ਕੇ ਝੰਡੀ ਦੀ ਕੁਸ਼ਤੀ ਜਿੱਤ ਲਈ। ਉਪਰੰਤ ਸਾਹਿਲ ਮਾਨਸਾ ਨੇ ਛੋਟਾ ਸੁਦਾਮ ਹੁਸ਼ਿਆਰਪੁਰ ਨੂੰ, ਨਿਸ਼ਾਂਤ ਬਾਬਾ ਫਲਾਹੀ ਨੇ ਬਿਕਰਮ ਮਹਾਰਾਸ਼ਟਰ ਨੂੰ, ਵਿਕੀ ਹੁੱਡਾ ਨੇ ਪਰਮਿੰਦਰ ਪੱਟੀ ਨੂੰ ਹੇਡੋਂ ਜਾਰਜੀਆ ਨੇ ਗੁਰਨਾਮ ਨੂੰ, ਕਲਵਾ ਗੁੱਜਰ ਨੇ ਸ਼ਿਵਾ ਮਹਾਂਰਾਸ਼ਟਰਾ ਨੂੰ, ਜੌਂਟੀ ਗੁੱਜਰ ਅਤੇ ਸ਼ੁਭਮ ਰਾਈਏਵਾਲ ਦੀ ਕੁਸ਼ਤੀ ਬਰਾਬਰ ਰਹੀ। ਪ੍ਰਿੰਸ ਬਾਬਾ ਫਲਾਹੀ ਨੇ ਛੋਟਾ ਜੱਸਾ ਬਾਹੜੋਵਾਲ ਨੂੰ ਚਿੱਤ ਕੀਤਾ। ਤਾਜ ਰੌਣੀ ਨੇ ਬਿੱਲੂ ਹੁਸ਼ਿਆਰਪੁਰ ਨੂੰ। ਜੋਤ ਮਲਿਕਪੁਰ ਨੇ ਗੱਗੂ ਨਵਾਂ ਪਿੰਡ ਕਾਲੀਆ ਨੂੰ, ਸਹਿਬਾਜ ਆਲਮਗੀਰ ਨੇ ਵਿੰਨਾ ਮਰਾਠੀ ਨੂੰ, ਰਵੀ ਭੁੱਟਾ ਨੇ ਗੌਰਵ ਅਜਨਾਲਾ ਨੂੰ, ਕਮਲਜੀਤ ਡੂਮਛੇੜੀ ਨੇ ਜੌਨੀ ਅਟਾਰੀ ਨੂੰ, ਮਨਪ੍ਰੀਤ ਵਿਗੜਵਾਲ ਨੇ ਲਾਲੀ ਫਗਵਾੜਾ ਨੂੰ ਕ੍ਰਮਵਾਰ ਚਿੱਤ ਕੀਤਾ। ਸਮਾਗਮ ’ਚ ਕਸਤੂਰੀ ਲਾਲ ਮਿੰਟੂ, ਸੋਹਣ ਲਾਲ ਸ਼ੇਰਪੁਰੀ, ਬਾਬਾ ਕਰਮ ਸਿੰਘ ਨਥਲਪੁਰ ਵਾਲੇ, ਬਾਬਾ ਜਸਦੀਪ ਸਿੰਘ ਖਟਕੜ ਕਲਾਂ, ਬਾਬਾ ਗੁਰਪ੍ਰੀਤ ਸਿੰਘ, ਜਥੇਦਾਰ ਸੁਰਿੰਦਰ ਸਿੰਘ, ਸਰਪੰਚ ਜੋਗਿੰਦਰ ਸਿੰਘ, ਨੰਬਰਦਾਰ ਪ੍ਰੇਮ ਸਿੰਘ,ਹਰਜਿੰਦਰ ਸਿੰਘ, ਡਾ. ਪਰਮਜੀਤ ਸਿੰਘ, ਭੀਮ ਸ਼ੇਰਗੜ, ਹੈਪੀ ਜਟਾਣਾ, ਡਾ. ਪ੍ਰਿੰਸ, ਨੰਬਰਦਾਰ ਜਸਵੀਰ ਸਿੰਘ ਜਟਾਣਾ, ਭੁਪਿੰਦਰ ਸਿੰਘ ਜਟਾਣਾ, ਸਰਪੰਚ ਕਮਲਜੀਤ ਸਿੰਘ ਹੇਡੋਂ ਬੇਟ, ਜਸਵਿੰਦਰ ਸਿੰਘ ਜੱਸਾ ਬਜੀਦਪੁਰ, ਮਨਜੀਤ ਪਰੋਜਪੁਰ, ਪਹਿਲਵਾਨ ਭਾਨਾ ਪੱਟੀ, ਪਹਿਲਵਾਨ ਕੁਲਤਾਰ ਸਿੰਘ, ਪ੍ਰੀਤਮ ਸਿੰਘ ਸਮਸ਼ਪੁਰ, ਜੱਗਾ ਪਹਿਲਵਾਨ, ਪਹਿਲਵਾਨ ਸੰਤ ਸਿੰਘ , ਕੁਲਵੀਰ ਕਾਈਨੌਰ, ਜਿੰਦਰ ਬਹਿਰਾਮਪੁਰਬੇਟ, ਆਦਿ ਤੋਂ ਇਲਾਵਾ ਪੰਜਾਬ, ਜੰਮੂ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਛਿੰਝ ਕਮੇਟੀਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਦੰਗਲ ਦੇ ਮੁੱਖ ਪ੍ਰਬੰਧਕ ਗੱਦੀ ਨਸ਼ੀਨ ਬਾਬਾ ਦੀਪਾ ਬਾਬਾ ਪੀਰ ਫਲਾਹੀ ਨੇ ਧੰਨਵਾਦ ਕੀਤਾ।