21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਨਾਟਕ 'ਸ਼ਹਾਦਤ ਪਾਤਿਸ਼ਾਹੀ ਨੌਵੀਂ' ਦੀ ਪੇਸ਼ਕਾਰੀ <br/>

ਚੰਡੀਗੜ੍ਹ ਵਿਖੇ 'ਸ਼ਹਾਦਤ ਪਾਤਿਸ਼ਾਹੀ ਨੌਵੀਂ' ਦੀ ਪੇਸ਼ਕਾਰੀ ਦਿੰਦੇ ਹੋਏ ਕਲਾਕਾਰ | ਤਸਵੀਰ : ਕਮਲਜੀਤ ਸਿੰਘ <br/> 21-11-2025
ਚੰਡੀਗੜ੍ਹ, 20 ਨਵੰਬਰ (ਅਜਾਇਬ ਸਿੰਘ ਔਜਲਾ)-ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਅਧਿਆਤਮਿਕ ਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਲੜੀ ਤਹਿਤ ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਵਲੋਂ ਸਿਰਜਿਆ ਵਿਸ਼ੇਸ਼ ਨਾਟਕ 'ਸ਼ਹਾਦਤ ਪਾਤਸ਼ਾਹੀ ਨੌਵੀਂ' ਦਾ ਸਫ਼ਲ ਮੰਚਨ ਸੈਕਟਰ 35 ਦੇ ਆਡੀਟੋਰੀਅਮ ਵਿਚ ਕੀਤਾ | ਸੰਗਤ ਨੇ ਵੱਡੇ ਉਤਸ਼ਾਹ ਨਾਲ ਹਾਜ਼ਰੀ ਭਰੀ ਅਤੇ ਨਾਟਕ ਦੇ ਹਰ ਪਲ ਨੂੰ ਭਾਵੁਕਤਾ ਨਾਲ ਮਹਿਸੂਸ ਕੀਤਾ | ਇਸ ਨਾਟਕ ਦੀ ਲਿਖਤ ਪ੍ਰਸਿੱਧ ਲੇਖਕ ਬਲਜਿੰਦਰ ਸਿੰਘ ਦਾਰਾਪੁਰੀ ਦੀ ਸੀ, ਜਦ ਕਿ ਨਿਰਦੇਸ਼ਨ ਰੰਗਕਰਮੀ ਅਤੇ ਫਿਲਮੀ ਅਦਾਕਾਰ ਬਨਿੰਦਰਜੀਤ ਸਿੰਘ ਬਨੀ ਅਤੇ ਉਨ੍ਹਾਂ ਦੀ ਟੀਮ ਗੁਰੂ ਇੰਪੈਕਟ ਆਰਟਸ ਵਲੋਂ ਕੀਤਾ | ਮੰਚਨ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਜੀਵਨ, ਉਨ੍ਹਾਂ ਦੀ ਸ਼ਹਾਦਤ, ਧਾਰਮਿਕ ਆਜ਼ਾਦੀ ਲਈ ਕੀਤਾ ਸੰਘਰਸ਼ ਤੇ ਮਨੁੱਖਤਾ ਲਈ ਦਿੱਤਾ ਅਮੋਲਕ ਸੰਦੇਸ਼ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ | ਨਾਟਕ ਨੇ ਦਰਸ਼ਕਾਂ ਨੂੰ ਡੂੰਘੇ ਭਾਵਨਾਤਮਕ ਰਿਸ਼ਤੇ ਨਾਲ ਜੋੜਿਆ ਅਤੇ ਗੁਰੂ ਸਾਹਿਬ ਦੇ ਮਹਾਨ ਤਿਆਗ ਤੇ ਸਿਧਾਂਤਾਂ ਨੂੰ ਯਾਦ ਕਰਵਾਇਆ | ਨਾਟਕ ਵਿਚ ਇਹ ਵੀ ਦਰਸਾਇਆ ਗਿਆ ਕਿ ਮੁਗਲ ਬਾਦਸ਼ਾਹ ਅÏਰੰਗਜ਼ੇਬ ਦੇ ਜ਼ੁਲਮਾਂ ਦੇ ਦੌਰ ਵਿਚ ਜਦੋਂ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਸੀ, ਉਸ ਵੇਲੇ ਗੁਰੂ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਕੇ ਹਰ ਧਰਮ ਦੀ ਰੱਖਿਆ ਕੀਤੀ | ਦਰਸ਼ਕਾਂ ਨੂੰ ਗੁਰੂ ਸਾਹਿਬ ਦੇ ਬਚਨ ਸਮਝਾਉਣ ਲਈ ਨੌਵੇਂ ਮਹੱਲੇ ਦੇ ਸ਼ਬਦ ਵੀ ਮੰਚਨ ਦਾ ਹਿੱਸਾ ਬਣਾਏ ਗਏ | ਪ੍ਰੋਗਰਾਮ 'ਚ ਵਿਸ਼ੇਸ਼ ਤੌਰ 'ਤੇ ਪਰਮਜੀਤ ਸਿੰਘ ਸਰਨਾ, ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਜ਼ਰੀ ਭਰੀ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਸਮਾਜਕ ਮਹੱਤਵ ਤੇ ਮੌਜੂਦਾ ਸਮੇਂ ਵਿਚ ਉਨ੍ਹਾਂ ਦੀ ਪ੍ਰਸੰਗਿਕਤਾ ਬਾਰੇ ਵਿਚਾਰ ਸਾਂਝੇ ਕੀਤੇ | ਨਾਟਕ ਵਿਚ ਹਿੱਸਾ ਲੈਣ ਵਾਲੇ ਅਮਿ੍ਤਪਾਲ ਸਿੰਘ, ਜਤਿਨ ਸਚਦੇਵਾ, ਸ਼ਰਨ ਬਗਾਨੀਆ, ਨੇਹਾ ਧੀਮਾਨ, ਕਵਲ ਮਲਹੋਤਰਾ, ਕਿ੍ਸ਼ਨਾ ਚਿਨਾਲੀਆ, ਹਰਸਿਮਰੰਜੀਤ ਸਿੰਘ, ਰਣਬੀਰ ਸਿੰਘ, ਅਮਿ੍ਤ ਜੱਸਲ ਤੇ ਮਨਦੀਪ ਸਿੰਘ ਕਲਾਕਾਰ ਸਨ |

ਪਿਛਲੀ ਖ਼ਬਰ ਸਕੂਲ ਪੱਧਰ 'ਤੇ ਸਵੱਛਤਾ ਜਾਗਰੂਕਤਾ ਮਜ਼ਬੂਤ ਕਰਨ ਲਈ ਚੰਡੀਗੜ੍ਹ ਨਗਰ ਨਿਗਮ ਦੀ ਪਹਿਲ <br/> ਅਗਲੀ ਖ਼ਬਰ ਮਾਨ ਸਰਕਾਰ ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰੇਗੀ-ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।