21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਯੂਨੀਵਰਸਿਟੀ ਸਥਿਤ ਅੰਕੁਰ ਸਕੂਲ ’ਚ ਬਣੇ ਪੋਲਿੰਗ ਸਟੇਸ਼ਨ ’ਤੇ ਆਪਣੀ ਵੋਟ ਭੁਗਤਾਉਂਦੇ ਰਜਿਸਟਰਡ ਗ੍ਰੈਜੂਏਟ।

ਲਾਲੜੂ, 20 ਸਤੰਬਰ (ਰਾਜਬੀਰ ਸਿੰਘ)-ਅੰਬਾਲਾ -ਚੰਡੀਗੜ੍ਹ ਕੌਮੀ ਮਾਰਗ ਉਤੇ ਬਣੇ ਪੁਲ ਦੇ ਹੇਠਾਂ ਬਣਾਏ ਗਏ ਤੰਗ ਲਾਂਘੇ, ਸਮੇਂ ਦੇ ਹਿਸਾਬ ਨਾਲ ਛੋਟੀ ਹੋਈ ਸਰਵਿਸ ਰੋਡ ਤੇ ਆਈ. ਟੀ.

ਪੀ ਯੂ ਸੈਨੇਟ ਚੋਣਾਂ ਲਈ ਯੂਨੀਵਰਸਿਟੀ ਸਥਿਤ ਅੰਕੁਰ ਸਕੂਨ ’ਚ ਬਣੇ ਪੋਲੰਗ ਬੂਥ ਤੇ ਵੋਟ ਪਾਉਣ ਲਈ ਲਗੀਆਂ ਰਜਿਸਟਰਡ ਗ੍ਰੈਜੂਏਟ ਦੀਆਂ ਕਤਾਰਾਂ। ਤਸਵੀਰਾਂ : ਗੁਰਿੰਦਰ ਸਿੰਘ 21-09-2026
ਲਾਲੜੂ, 20 ਸਤੰਬਰ (ਰਾਜਬੀਰ ਸਿੰਘ)-ਅੰਬਾਲਾ -ਚੰਡੀਗੜ੍ਹ ਕੌਮੀ ਮਾਰਗ ਉਤੇ ਬਣੇ ਪੁਲ ਦੇ ਹੇਠਾਂ ਬਣਾਏ ਗਏ ਤੰਗ ਲਾਂਘੇ, ਸਮੇਂ ਦੇ ਹਿਸਾਬ ਨਾਲ ਛੋਟੀ ਹੋਈ ਸਰਵਿਸ ਰੋਡ ਤੇ ਆਈ.ਟੀ.ਆਈ. ਚੌਕ ਉਤੇ ਵਧੀ ਟ੍ਰੈਫ਼ਿਕ ਲਾਲੜੂ ਤੇ ਨੇੜਲੇ ਇਲਾਕਾ ਵਾਸੀਆਂ ਲਈ ਨਾਸੂਰ ਬਣ ਗਈ ਹੈ। ਇਸ ਉਭਰਦੇ ਸ਼ਹਿਰ ਵਿਚ ਸਾਰਾ ਦਿਨ ਇਸ ਕਦਰ ਜਾਮ ਲੱਗਿਆ ਰਹਿੰਦਾ ਹੈ ਕਿ ਕਈ ਵਾਰ ਲੋਕਾਂ ਦਾ ਸ਼ਹਿਰ ਵਿਚਲਾ ਅੱਧਾ ਕੁ ਕਿਲੋਮੀਟਰ ਦਾ ਰਸਤਾ ਪਾਰ ਕਰਨ ਵਿਚ ਹੀ ਅੱਧਾ ਘੰਟਾ ਲੱਗ ਜਾਂਦਾ ਹੈ । ਸ਼ਹਿਰ ਵਾਸੀਆਂ ਦਾ ਕਹਿਣਾ ਹੈ ਇਸ ਕੌਮੀ ਮਾਰਗ ਨੂੰ ਚਹੁੰ ਮਾਰਗੀ ਕਰਨ ਵੇਲੇ ਲਾਲੜੂ ਪਿੰਡ ਤੇ ਲਾਲੜੂ ਮੰਡੀ ਨੂੰ ਰਾਹ ਦੇਣ ਲਈ ਪੁਲ ਹੇਠਾਂ ਕਰੀਬ ਤੀਹ ਕੁ ਫੁੱਟ ਚੌੜਾ ਸਿੰਗਲ ਲਾਘਾਂ ਦਿੱਤਾ ਗਿਆ ਸੀ ਜੋ ਕਿ ਸਮੇਂ ਦੇ ਹਿਸਾਬ ਨਾਲ ਛੋਟੀ ਪੁੱਲੀ ਜਾਂ ਕਹਿ ਲਵੋ ਕਿ ਖਿੜਕੀ ਬਣ ਕੇ ਰਹਿ ਗਿਆ ਹੈ । ਤਤਕਾਲੀਨ ਅਧਿਕਾਰੀਆਂ ਤੇ ਸਥਾਨਕ ਆਗੂਆਂ ਦੀ ਦੂਰਦਰਸਤਾ ਦੀ ਘਾਟ ਕਰਨ ਹੁਣ ਲੋਕ ਇਸ ਪੁਲ ਹੇਠਿਓਂ ਲੰਘਣ ਵੇਲੇ ਬੇਹੱਦ ਖੱਜਲ -ਖੁਆਰ ਹੁੰਦੇ ਹਨ । ਸਵੇਰੇ - ਦੁਪਹਿਰ ਤੇ ਸ਼ਾਮ ਵੇਲੇ ਤਾਂ ਸਕੂਲੀ ਬੱਚੇ,ਆਮ ਮੁਸਾਫ਼ਿਰ ਤੇ ਦਫਤਰੀ ਮੁਲਾਜ਼ਮ ਬੇਹੱਦ ਪ੍ਰੇਸ਼ਾਨ ਹੁੰਦੇ ਹਨ । ਇਸ ਦੇ ਨਾਲ ਹੀ ਸ਼ਹਿਰ ਵਿਚ ਕੌਮੀ ਮਾਰਗ ਨੂੰ ਲੱਗਦੀ ਸਰਵਿਸ ਰੋਡ ਨਾ ਸਿਰਫ ਛੋਟੀ ਪੈਣ ਲੱਗੀ ਹੈ ,ਸਗੋਂ ਕਈ ਥਾਈਂ ਉਸ ਨੂੰ ਨਿੱਜੀ ਵਾਹਨ ਪੂਰਾ -ਪੂਰਾ ਦਿਨ ਮੱਲ ਕੇ ਰੱਖਦੇ ਹਨ ਜੋ ਕਿ ਸਰਵਿਸ ਰੋਡ ਘੱਟ ਤੇ ਪਾਰਕਿੰਗ ਵੱਧ ਲੱਗਦੀ ਹੈ ,ਜਿਸ ਦੇ ਚੱਲਦਿਆਂ ਵਾਹਨ ਕੀੜੀ ਦੀ ਰਫਤਾਰ ਤੁਰਨ ਤੇ ਇਕ-ਦੂਜੇ ਨਾਲ ਖਹਿ ਕੇ ਲੰਘਣ ਲਈ ਮਜਬੂਰ ਹੋ ਜਾਂਦੇ ਹਨ । ਇਸੇ ਤਰ੍ਹਾਂ ਆਈ. ਟੀ. ਆਈ, ਚੌਕ ਉਤੇ ਕੋਈ ਪੁਲ ਵਗੈਰਾ ਨਾ ਹੋਣ ਦਾ ਖਾਮਿਆਜਾ ਵੀ ਸਥਾਨਕ ਲੋਕ ਭੁਗਤ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਇਹ ਚੌਕ ਪੁਲ ਵਾਲੇ ਲਾਂਘੇ ਤੋਂ ਕਰੀਬ ਦੋ ਕਿਲੋਮੀਟਰ ਦੂਰ ਹੈ ਤੇ ਇਸ ਰਾਸਤੇ ਦਰਮਿਆਨ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ(ਐਨ. ਐਚ. ਏ. ਆਈ.) ਵੱਲੋਂ ਕੋਈ ਹੋਰ ਕੱਟ ਨਾ ਦੇਣ ਕਾਰਨ ਇਸ ਸਰਵਿਸ ਰੋਡ ਉਤੇ ਸਾਰਾ ਦਿਨ ਜਾਮ ਲੱਗਿਆ ਰਹਿੰਦਾ ਹੈ, ਜਿਸ ਨੂੰ ਦੇਖਦਿਆਂ ਇਥੇ ਇਕ ਕੱਟ ਤੇ ਇਕ ਹੋਰ ਲਾਂਘੇ ਦੀ ਬਹੁਤ ਲੋੜ ਹੈ । ਇਸੇ ਪ੍ਰਕਾਰ ਇਕ ਅਹਿਮ ਕੱਟ ਸੈਣੀ ਮਾਰਕਿਟ ਵਿਚ ਸਰਕਾਰੀ ਸਕੂਲ ਤੇ ਨਵੇਂ ਬਣੇ ਬੱਸ ਅੱਡੇ ਕੋਲ ਦਿੱਤਾ ਜਾ ਸਕਦਾ ਹੈ । ਇਸ ਨਾਲ ਪੁਲ ਵਾਲੇ ਲਾਂਘੇ ਤੇ ਆਈ. ਟੀ. ਆਈ. ਚੌਕ ਉਪਰ ਟ੍ਰੈਫ਼ਿਕ ਦਾ ਬੋਝ ਘੱਟ ਕੇ ਜਾਮ ਦੀ ਸਥਿਤੀ ਕੁੱਝ ਨਾ ਕੁੱਝ ਜਰੂਰ ਸੁਧਰ ਸਕਦੀ ਹੈ । ਆਮ ਸ਼ਹਿਰੀਆਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦਿਆਂ ਉਕਤ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਇਥੇ ਕਿਸੇ ਦਿਨ ਜਾਮ ਕਾਰਨ ਕਿਸੇ ਮਰੀਜ ਦੇ ਸੰਭਾਵੀ ਨੁਕਸਾਨ ਤੇ ਆਪਸੀ ਝਗੜੇ ਆਦਿ ਤੋਂ ਵੱਡਾ ਬਚਾਅ ਹੋ ਸਕਦਾ ਹੈ , ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਇਥੇ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ । ਇਸ ਸੰਬੰਧੀ ਸੰਪਰਕ ਕਰਨ ਉਤੇ ਐਨ. ਐਚ. ਏ. ਆਈ. ਅਧਿਕਾਰੀ ਇਕਬਾਲ ਸਿੰਘ ਨੇ ਕਿਹਾ ਕਿ ਲਾਲੜੂ ਮੰਡੀ ਵਿਚਲੇ ਪੁਲ ਵਾਲਾ ਲਾਂਘਾਂ ਤਾਂ ਚੌੜਾ ਜਾਂ ਡਬਲ ਕਰਨਾ ਮੁਸ਼ਕਿਲ ਹੈ, ਕਿਉਂਕਿ ਪੁਲ ਡਿਜਾਈਨ ਨਾਲ ਬਣੇ ਹੁੰਦੇ ਹਨ ਤੇ ਪੁਲ ਨਾਲ ਛੇੜਛਾੜ ਪੁਲ ਨੂੰ ਕਮਜੋਰ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਆਈ.ਟੀ.ਆਈ. ਚੌਕ ਕੋਲ ਵੀ ਪੁਲ ਬਣਾਉਣ ਵਿਚ ਜਗ੍ਹਾ ਸਮੇਤ ਹੋਰ ਤਕਨੀਕੀ ਦਿੱਕਤਾਂ ਹਨ,ਜਦਕਿ ਜੇਕਰ ਇਲਾਕਾ ਵਾਸੀ ਸਰਵਿਸ ਰੋਡ ਦੀ ਚੌੜਾਈ ਵਧਵਾਉਣਾ ਚਾਹੁੰਦੇ ਹਨ ਤਾਂ ਇਸ ਬਾਬਤ ਉੱਚ ਅਧਿਕਾਰੀਆਂ ਨੂੰ ਜਾਣੂੰ ਜਰੂਰ ਕਰਵਾਇਆ ਜਾ ਸਕਦਾ ਹੈ । ਦੂਜੇ ਪਾਸੇ ਜਦੋਂ ਇਸ ਸੰਬੰਧੀ ਐੱਸ.ਡੀ.ਐੱਮ. ਡੇਰਾਬੱਸੀ ਅਮਿਤ ਕੁਮਾਰ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਲਾਲੜੂ ਵਾਸੀਆਂ ਦੀ ਇਸ ਸਮੱਸਿਆ ਬਾਬਤ ਐੱਨ.ਐੱਚ.ਏ.ਆਈ. ਦੇ ਫੀਲਡ ਨਾਲ ਸੰਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਇਸ ਮਸਲੇ ਦਾ ਕੋਈ ਨਾ ਕੋਈ ਠੋਸ ਹੱਲ ਕਰਵਾਉਣ ਦੀ ਕਾਰਵਾਈ ਸ਼ੁਰੂ ਕਰਵਾਉਣਗੇ ।
ਪਿਛਲੀ ਖ਼ਬਰ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਵਿਖੇ ਦਸਵੀਂ ਦੇ ਦਿਹਾੜੇ ਮੌਕੇ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ 16 ਮੰਜ਼ਿਲਾ ਸੁਸਾਇਟੀ ਦੀ ਉਸਾਰੀ ਰੋਕਣ ਦੀ ਮੰਗ ਨੂੰ ਲੈ ਕੇ ਸੈਕਟਰ 70 ਦੀਆਂ ਜਥੇਬੰਦੀਆਂ ਦਾ ਵਫ਼ਦ ਸੀ.ਏ. ਗਮਾਡਾ ਨੂੰ ਮਿਲਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।