21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸਕੂਲ ਪੱਧਰ 'ਤੇ ਸਵੱਛਤਾ ਜਾਗਰੂਕਤਾ ਮਜ਼ਬੂਤ ਕਰਨ ਲਈ ਚੰਡੀਗੜ੍ਹ ਨਗਰ ਨਿਗਮ ਦੀ ਪਹਿਲ <br/>

ਕਾਰਜਸ਼ਾਲਾ ਦੌਰਾਨ ਨਿਗਮ ਅਧਿਕਾਰੀਆਂ ਤੇ ਸਕੂਲ ਸਟਾਫ਼ ਨਾਲ ਸਾਂਝੀ ਤਸਵੀਰ ਕਰਵਾਉਂਦੇ ਵਿਦਿਆਰਥੀ | ਤਸਵੀਰ : ਗੁਰਿੰਦਰ ਸਿੰਘ <br/> 21-11-2025
ਚੰਡੀਗੜ੍ਹ, 20 ਨਵੰਬਰ (ਸੰਦੀਪ ਕੁਮਾਰ ਮਾਹਨਾ)-ਸ਼ਹਿਰ 'ਚ ਕੂੜਾ-ਕਰਕਟ ਪ੍ਰਬੰਧਨ ਨੂੰ ਹੋਰ ਸਮਰੱਥ ਬਣਾਉਣ ਤੇ ਸਵੱਛਤਾ ਪ੍ਰਤੀ ਨੌਜਵਾਨ ਪੀੜ੍ਹੀ ਨੂੰ ਜੁੜੇ ਰਹਿਣ ਲਈ ਉਤਸ਼ਾਹਿਤ ਕਰਨ ਵਾਸਤੇ ਨਗਰ ਨਿਗਮ ਚੰਡੀਗੜ੍ਹ ਵਲੋਂ ਸੈਕਟਰ 37 ਦੇ ਸਰਕਾਰੀ ਸਕੂਲ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਕਾਰਜਸ਼ਾਲਾ ਦਾ ਕਰਵਾਈ ਗਈ | ਕਾਰਜਸ਼ਾਲਾ 'ਚ ਨਗਰ ਨਿਗਮ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਸਰੋਤ 'ਤੇ ਹੀ ਕੂੜੇ ਨੂੰ ਗਿੱਲੇ, ਸੁੱਕੇ ਤੇ ਘਰੇਲੂ ਖ਼ਤਰਨਾਕ ਸ਼੍ਰੇਣੀਆਂ ਅਨੁਸਾਰ ਵੱਖ ਕਰਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ | ਇਸ ਮੌਕੇ ਰਸੋਈ ਦੇ ਰਹਿੰਦ-ਖੂੰਹਦ ਤੋਂ ਘਰੇਲੂ ਖਾਦ ਤਿਆਰ ਕਰਨ ਦੀ ਵਿਹਾਰਕ ਪ੍ਰਕਿਰਿਆ ਦਾ ਪ੍ਰਦਰਸ਼ਨ ਵੀ ਕੀਤਾ, ਜਿਸ ਨਾਲ ਵਿਦਿਆਰਥੀਆਂ ਨੇ ਘਰ ਪੱਧਰ 'ਤੇ ਟਿਕਾਊ ਪ੍ਰਥਾਵਾਂ ਅਪਣਾਉਣ ਲਈ ਰੁਝਾਨ ਦਿਖਾਇਆ | ਅਧਿਕਾਰੀਆਂ ਨੇ ਕਿਹਾ ਕਿ ਜੇ ਘਰਾਂ 'ਚ ਹੀ ਕੂੜੇ ਦੀ ਸਹੀ ਵੱਢ ਕੀਤੀ ਜਾਵੇ ਤਾਂ ਲੈਂਡਫਿਲਾਂ 'ਤੇ ਪੈਣ ਵਾਲਾ ਬੋਝ ਕਾਫ਼ੀ ਹੱਦ ਤੱਕ ਘੱਟ ਸਕਦਾ ਹੈ ਅਤੇ ਸ਼ਹਿਰ ਦੇ ਸਵੱਛਤਾ ਮਾਡਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ | ਅਧਿਕਾਰੀਆਂ ਨੇ ਇਹ ਵੀ ਜ਼ੋਰ ਦਿੱਤਾ ਕਿ ਸਵੱਛਤਾ ਦੀਆਂ ਅਜਿਹੀਆਂ ਵਿੱਦਿਅਕ ਪਹਿਲਕਦਮੀਆਂ ਲੰਬੇ ਸਮੇਂ ਵਿਚ ਜ਼ਿੰਮੇਵਾਰ ਤੇ ਵਾਤਾਵਰਨ-ਸਚੇਤ ਨਾਗਰਿਕ ਤਿਆਰ ਕਰਨ 'ਚ ਮਦਦਗਾਰ ਸਾਬਤ ਹੁੰਦੀਆਂ ਹਨ | ਵਰਕਸ਼ਾਪ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਘਰਾਂ, ਗਲੀਆਂ ਤੇ ਭਾਈ ਚਾਰਿਆਂ ਵਿਚ ਸਵੱਛਤਾ ਸੰਦੇਸ਼ ਨੂੰ ਅੱਗੇ ਵਧਾਉਣ ਦਾ ਨਿਸ਼ਚਾ ਕੀਤਾ |

ਪਿਛਲੀ ਖ਼ਬਰ ਸਰਕਾਰ ਵਲੋਂ ਪਨਬਸ/ਪੀ. ਆਰ. ਟੀ. ਸੀ ਦੇ ਕੱਚੇ ਕਰਮਚਾਰੀਆਂ ਦੇ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਮੰਗ ਦਾ ਨਹੀ ਕੀਤਾ ਜ... ਅਗਲੀ ਖ਼ਬਰ ਨਾਟਕ 'ਸ਼ਹਾਦਤ ਪਾਤਿਸ਼ਾਹੀ ਨੌਵੀਂ' ਦੀ ਪੇਸ਼ਕਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।