20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸੁਧੀਰ ਸ਼ਰਮਾ ਦੇ ਸਿਰ ਸਜਿਆ ਰੋਟਰੀ ਕਲੱਬ ਰੂਪਨਗਰ ਦੇ 47ਵੇਂ ਪ੍ਰਧਾਨ ਦਾ ਤਾਜ <br/>

ਨਵੇਂ ਚੁਣੇ ਪ੍ਰਧਾਨ ਸੁਧੀਰ ਸ਼ਰਮਾ ਨੂੰ ਪ੍ਰੈਜੀਡੈਂਟਸ ਕਾਲਰ ਪਾਉਣ ਮੌਕੇ ਮਹਿਮਾਨ ਅਤੇ ਪਤਵੰਤੇ | (ਸੱਜੇ) ਸਮਾਗਮ ਵਿੱਚ ਸ਼ਾਮਿਲ ਰੋਟੇਰੀਅਨ ਅਤੇ ਹੋਰ ਸ਼ਖਸੀਅਤਾਂ | ਤਸਵੀਰਾਂ :ਵਰੁਣ ਲਾਂਬਾ <br/> 21-07-2025
ਰੂਪਨਗਰ, 20 ਜੁਲਾਈ (ਸਤਨਾਮ ਸਿੰਘ ਸੱਤੀ) :ਰੋਟਰੀ ਕਲੱਬ ਰੂਪਨਗਰ ਨੇ ਸਾਲ 2025-26 ਲਈ ਆਪਣੇ ਨਵੇਂ ਪ੍ਰਧਾਨ ਅਤੇ ਟੀਮ ਦੀ ਸਥਾਪਤੀ ਲਈ ਤਾਜਪੋਸ਼ੀ ਸਮਾਰੋਹ ਕਰਵਾਇਆ | ਇਸ ਮੌਕੇ ਰੋਟੇਰੀਅਨ ਸੁਧੀਰ ਸ਼ਰਮਾ ਨੂੰ 1 ਜੁਲਾਈ ਤੋਂ ਆਰੰਭ ਹੋਏ ਵਰ੍ਹੇ ਤੋਂ ਇੱਕ ਸਾਲ ਲਈ ਪ੍ਰਧਾਨ ਦੇ ਤਾਜ ਵਜੋਂ ਰੋਟਰੀ ਪ੍ਰੈਜੀਡੈਂਸ਼ੀਅਲ ਕਾਲਰ ਪਹਿਨਾਇਆ ਗਿਆ , ਡਾ. ਅੰਕੁਰ ਵਾਹੀ ਨੂੰ ਕਲੱਬ ਦਾ ਸਕੱਤਰ ਚੁਣਿਆ ਗਿਆ | ਸਮਾਰੋਹ ਦੌਰਾਨ ਗਿਲਕੋ ਗਰੁੱਪ ਦੇ ਸੰਸਥਾਪਕ ਰਣਜੀਤ ਸਿੰਘ ਗਿੱਲ ਦੇ ਸਪੁੱਤਰ ਅਮਨਦੀਪ ਸਿੰਘ ਗਿੱਲ, ਐਮਡੀ ਗਿਲਕੋ ਗਰੁੱਪ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਡਾ. ਰੀਤਾ ਕਾਲੜਾ, ਜਿਲ੍ਹਾ ਗਵਰਨਰ ਇਲੈਕਟ ਇਸ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਸਨ | ਇਸ ਤੋਂ ਪਹਿਲਾਂ, ਰੋਟੇਰੀਅਨ ਕੁਲਵੰਤ ਸਿੰਘ ਪ੍ਰਧਾਨ 2024-25 ਨੇ ਰੋਟਰੀ ਕਲੱਬ ਰੂਪਨਗਰ ਦੇ ਆਖਰੀ ਸਾਲ ਦੀ ਰਿਪੋਰਟ ਪੇਸ਼ ਕੀਤੀ | ਰੋਟਰੀ ਡਿਸਟਿ੍ਕਟ 3080 ਵੱਲੋਂ ਦਿੱਤੇ ਗਏ ਪੁਰਸਕਾਰ ਸਬੰਧਤ ਮੈਂਬਰਾਂ ਨੂੰ ਸੌਂਪੇ ਗਏ | ਨਵੇਂ ਚੁਣੇ ਗਏ ਪ੍ਰਧਾਨ ਸੁਧੀਰ ਸ਼ਰਮਾ ਨੇ ਆਉਣ ਵਾਲੇ ਸਾਲ ਵਿੱਚ ਕਲੱਬ ਵੱਲੋਂ ਕੀਤੇ ਜਾਣ ਵਾਲੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ | ਉਨ੍ਹਾਂ ਨੇ 2025-26 ਲਈ ਡਾਇਰੈਕਟਰ ਬੋਰਡ ਦੀ ਜਾਣ-ਪਛਾਣ ਵੀ ਕਰਵਾਈ ਜਿਸ ਵਿੱਚ ਪੀਡੀਜੀ ਡਾ. ਆਰ.ਐਸ.ਪਰਮਾਰ, ਪੀਡੀਜੀ ਚੇਤਨ ਅਗਰਵਾਲ ਕੌਂਸਲਰ, ਪੀਪੀ ਅਮਰ ਰਾਜ ਸੈਣੀ ਅਤੇ ਪ੍ਰਦੀਪ ਸ਼ਰਮਾ ਉਪ ਪ੍ਰਧਾਨ, ਪੀਪੀ ਸੰਜੇ ਸੂਦ ਖਜ਼ਾਨਚੀ, ਜੇ.ਪੀ.ਐਸ.ਰੀਹਲ ਸਾਰਜੈਂਟ ਐਟ ਆਰਮ ਅਤੇ ਪੀਪੀ ਪਰਮਿੰਦਰ ਕੁਮਾਰ, ਪੀਪੀ ਡੀ.ਐਸ.ਦਿਓਲ, ਪੀਪੀ ਪ੍ਰਭਜੀਤ ਸਿੰਘ, ਪੀਪੀ ਜੇ.ਕੇ.ਸ਼ਰਮਾ ਅਤੇ ਪੀਪੀ ਡਾ. ਬੀ.ਪੀ.ਐਸ.ਪਰਮਾਰ ਡਾਇਰੈਕਟਰ, ਪੀਪੀ ਨਰਿੰਦਰ ਭੋਲਾ, ਪੀਪੀ ਬੀ.ਐਸ.ਸਤਿਆਲ ਅਤੇ ਪੀਪੀ ਡਾ. ਨਮਰਤਾ ਪਰਮਾਰ ਨੂੰ ਚੇਅਰਮੈਨ ਚੁਣਿਆ ਗਿਆ | ਪਤਵੰਤਿਆਂ ਨੇ ਕਲੱਬ ਦੇ ਸੰਪਾਦਕ ਅਸ਼ੋਕ ਚੱਢਾ ਦੁਆਰਾ ਤਿਆਰ ਕੀਤੀ ਗਈ ਕਲੱਬ ਡਾਇਰੈਕਟਰੀ ਜਾਰੀ ਕੀਤੀ | ਮੁੱਖ ਮਹਿਮਾਨ ਨੇ ਕਲੱਬ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਲੱਬ ਦੁਆਰਾ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਲਈ ਇੱਕ ਲੱਖ ਦਾ ਚੈੱਕ ਦਿੱਤਾ | ਡਾ. ਰੀਟਾ ਕਾਲੜਾ ਨੇ ਮੌਜੂਦਾ ਰੋਟੇਰੀਅਨਾਂ ਨੂੰ ਸਮਾਜ ਦੇ ਭਲੇ ਲਈ ਹੋਰ ਕੰਮ ਕਰਨ ਅਤੇ ਇੱਕਜੁੱਟ ਹੋ ਕੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ | ਸਹਾਇਕ ਗਵਰਨਰ ਪੀ.ਪੀ. ਗੁਰਪ੍ਰੀਤ ਸਿੰਘ ਅਤੇ ਪੀ.ਡੀ.ਜੀ. ਚੇਤਨ ਨੇ ਵੀ ਆਪਣੇ ਸੰਖੇਪ ਭਾਸ਼ਣ ਰਾਹੀਂ ਹਾਜ਼ਰੀਨ ਨੂੰ ਪ੍ਰੇਰਿਤ ਕੀਤਾ | ਪੀ.ਡੀ.ਜੀ. ਡਾ. ਆਰ.ਐਸ.ਪਰਮਾਰ ਨੇ ਰੋਟਰੀ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਦੁਆਰਾ ਦਿੱਤੇ ਗਏ ਥੀਮ ਦੀ ਵਿਆਖਿਆ ਕੀਤੀ ਅਤੇ ਰੋਟਰੀ ਦੇ ਟੀਚੇ ਭਾਵ ਆਪਣੇ ਆਪ ਤੋਂ ਉੱਪਰ ਸੇਵਾ ਨੂੰ ਪ੍ਰਾਪਤ ਕਰਨ ਲਈ ਵਚਨਬੱਧਤਾ ਅਤੇ ਟੀਮ ਵਰਕ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਰੋਟਰੀ ਦੇ ਸਾਬਕਾ ਗਵਰਨਰ ਰਮੇਸ਼ ਭਾਰਗਵ, ਡਾ. ਮਨਮੋਹਨ ਸਿੰਘ ਅਤੇ ਪਰਵੀਨ ਚੰਦਰ ਗੋਇਲ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ | ਪੀ.ਪੀ. ਬਲਰਾਮ ਅਗਰਵਾਲ ਅਤੇ ਅਸ਼ੋਕ ਕੌਸ਼ਲ ਨੇ ਰੋਟਰੀ ਰੂਪਨਗਰ ਦੀ ਨਵੀਂ ਟੀਮ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ, ਆਨੰਦਪੁਰ ਸਾਹਿਬ, ਨੰਗਲ ਸੈਂਟਰਲ, ਮੋਰਿੰਡਾ ਦੇ ਮੈਂਬਰਾਂ ਦੇ ਨਾਲ-ਨਾਲ ਇਨਰ ਵ੍ਹੀਲ ਕਲੱਬ, ਲਾਇਨਜ਼ ਕਲੱਬ ਅਤੇ ਰੋਟਰੈਕਟ ਕਲੱਬ ਦੇ ਮੈਂਬਰ ਵੱਡੀ ਗਿਣਤੀ ਵਿੱਚ ਮੌਜੂਦ ਸਨ | ਸੁਖਵਿੰਦਰ ਸਿੰਘ ਵਿਸਕੀ,ਪੀ.ਪੀ. ਸੰਜੇ ਕਾਲੜਾ, ਡਾ. ਮਹੇਸ਼ ਸ਼ਰਮਾ, ਵਿਜੇ ਬਜਾਜ, ਤੇਜਿੰਦਰ ਸਿੰਘ, ਜੈਦੀਪ ਘਈ, ਐਮ.ਸੀ. ਨੀਰੂ ਗੁਪਤਾ ਅਤੇ ਮਦਨ ਗੁਪਤਾ ਵੀ ਮੌਜੂਦ ਸਨ | ਪ੍ਰੈਜ਼ੀਡੈਂਟ ਇਲੈਕਟ ਮੈਡਮ ਗਗਨ ਸੈਣੀ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ | ਸਟੇਜ ਦਾ ਸੰਚਾਲਨ ਪੀਪੀ ਡਾ. ਜੇ.ਕੇ. ਸ਼ਰਮਾ ਨੇ ਕੀਤਾ |

ਪਿਛਲੀ ਖ਼ਬਰ ਖਵਾਜਾ ਪੀਰ ਮੰਦਰ ਵਿਖੇ ਦੋ ਦਿਨਾਂ ਸਾਲਾਨਾ ਗਾਇਨ ਦਰਬਾਰ ਦੇਰ ਰਾਤ ਅਮਿੱਟ ਯਾਦਾਂ ਛੱਡਦਾ ਸਮਾਪਤ <br/> ਅਗਲੀ ਖ਼ਬਰ ਕਿੱਤਾ ਅਗਵਾਈ ਅਧੀਨ ਵਿਦਿਆਰਥੀਆਂ ਨੂੰ ਚਾਰਟਰਡ ਅਕਾਊਾਟੈਂਟ ਬਣਨ ਲਈ ਪ੍ਰੇਰਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।