20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸੇਵਾ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ ਪ੍ਰਕਾਸ਼ ਪੁਰਬ

ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੇਵਾ ਦਿਵਸ ਦੇ ਰੂਪ ਵਿੱਚ ਮਨਾਉਣ ਲਈ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੈਂਬਰ |
ਹਸਪਤਾਲ ਵਿੱਚ ਮਰੀਜ਼ਾਂ ਨੂੰ ਜਰੂਰੀ ਵਸਤਾਂ ਭੇਟ ਕਰਦੇ ਹੋਏ |
21-07-2025
ਨੰਗਲ, 20 ਜੁਲਾਈ (ਪ੍ਰੀਤਮ ਸਿੰਘ ਬਰਾਰੀ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੰਗਲ ਖ਼ੇਤਰ ਵੱਲੋਂ ਬਾਲਾ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਯਾ ਨੰਗਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ਼ ਸੇਵਾ ਦਿਵਸ ਵਜੋਂ ਮਨਾਇਆ ਗਿਆ | ਸਵੇਰੇ ਗੁਰਦੁਆਰਾ ਸਿੰਘ ਸਭਾ, ਨਯਾ ਨੰਗਲ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਸਟੱਡੀ ਸਰਕਲ ਦੇ ਵੀਰ ਹਰਮਿੰਦਰ ਸਿੰਘ ਨੰਗਲ ਨੇ ਸੰਗਤਾਂ ਨਾਲ਼ ਗੁਰੂ ਸਾਹਿਬ ਦੇ ਜੀਵਨ ਅਤੇ ਸੇਵਾ ਦਿਵਸ ਮਨਾਉਣ ਦੇ ਮਨੋਰਥ ਬਾਰੇ ਵਿਚਾਰ ਸਾਂਝੇ ਕੀਤੇ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ ਤਰਲੋਚਨ ਸਿੰਘ ਨੇ ਸੰਗਤ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਵੱਖ-ਵੱਖ ਹਸਪਤਾਲਾਂ ਲਈ ਰਵਾਨਾ ਕੀਤਾ | ਵੱਖ ਵੱਖ ਟੀਮਾਂ ਬਣਾ ਕੇ ਮਹਿਤਪੁਰ, ਉੂਨਾ(ਹਿਮਾਚਲ ), ਸਿਵਲ ਹਸਪਤਾਲ, ਸ਼ਿਵਮ ਹਸਪਤਾਲ, ਆਉਰਵੈਦਿਕ ਹਸਪਤਾਲ, ਹਰਜਿੰਦਰਾ ਹਸਪਤਾਲ, ਨੰਦਾ ਹਸਪਤਾਲ਼, ਆਰਿਆ ਹਸਪਤਾਲ ਅਤੇ ਹੋਰ ਨੇੜੇ ਦੇ ਹਸਪਤਾਲਾਂ ਵਿੱਚ ਪਹੁੰਚ ਕੀਤੀ ਗਈ | ਇਸੇ ਤਰ੍ਹਾਂ ਦੂਜੀ ਟੀਮ ਐਨ ਐਫ ਐਲ ਹਸਪਤਾਲ, ਕੈਨਾਲ ਹਸਪਤਾਲ, ਸਿਵਿਲ ਹਸਪਤਾਲ ਨੰਗਲ, ਅਤੇ ਤੀਜੀ ਟੀਮ ਸ਼ੇਰਗਿੱਲ ਹਸਪਤਾਲ ਅਜੋਲੀ ਮੌੜ, ਕੁਮਾਰ ਹਸਪਤਾਲ਼ ਮੌਜੋਵਾਲ, ਵਿਨੀਤ ਮਲਟੀ ਸਪੈਸ਼ਲਿਟੀ ਹਸਪਤਾਲ਼ ਨੰਗਲ ਵਿਖੇ ਪਹੁੰਚ ਕਰਕੇ ਮਰੀਜ਼ਾਂ ਦੀ ਸਿਹਤਯਾਬੀ ਦੀ ਅਰਦਾਸ ਕੀਤੀ | ਹਰੇਕ ਮਰੀਜ਼ ਕੋਲ਼ ਜਾ ਕੇ ਉਸ ਦਾ ਹਾਲ ਚਾਲ ਪੁੱਛਿਆ ਅਤੇ ਮਰੀਜ਼ਾਂ ਨੂੰ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਲਿਟਰੇਚਰ, ਰਸ, ਬਿਸਕੁੱਟ, ਜੂਸ, ਨਮਕੀਨ ਅਤੇ ਛੋਟਾ ਹੱਥ ਤੌਲੀਆ ਪ੍ਰਸ਼ਾਦ ਰੂਪ ਵਿੱਚ ਦਿੱਤਾ ਗਿਆ | ਕਈ ਥਾਂਈ ਲੋੜ੍ਹਵੰਦ ਮਰੀਜ਼ਾਂ ਨੂੰ ਦਵਾਈਆਂ ਅਤੇ ਬਸਤਰ ਵੀ ਮੁੱਹਈਆ ਕਰਵਾਏ ਗਏ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਸਕੱਤਰ ਸੁਖਦੇਵ ਸਿੰਘ, ਜੋਗਿੰਦਰ ਸਿੰਘ ਲਾਲੀ , ਸੰਤੋਖ ਸਿੰਘ ਸੋਢੀ, ਗੁਰਪ੍ਰੀਤ ਸਿੰਘ, ਦਲਬੀਰ ਸਿੰਘ, ਸੋਨੀਆ ਗੁਰੂ ਨਾਨਕ ਮੋਦੀਖਾਨਾ, ਬਲਬੀਰ ਕੌਰ, ਅਮਰਜੀਤ ਸਿੰਘ ਦਾਰਾ, ਸਿਮਰਨਜੀਤ ਸਿੰਘ ਫੋਕਲ ਪੁਆਇੰਟ, ਈਟੀਓ ਹਰਦੇਵ ਸਿੰਘ, ਤੇਜਿੰਦਰ ਸਿੰਘ, ਸੁਰਜੀਤ ਸਿੰਘ ਕਮਾਂਡੈਂਟ, ਹਰਜੀਤ ਸਿੰਘ, ਹਰਚਰਨ ਸਿੰਘ, ਮੇਹਰ ਸਿੰਘ, ਬਲਬੀਰ ਸਿੰਘ , ਜਸਕੀਰਤ ਸਿੰਘ, ਸਤਿੰਦਰ ਪਾਲ ਕੌਰ, ਗੁਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਰਾਜਾ, ਸਤਨਾਮ ਸਿੰਘ ਸੱਤਾ, ਗੁਰਨੂਰ ਸਿੰਘ, ਸਰਬਜੋਤ ਸਿੰਘ, ਹਰਜੋਤ ਸਿੰਘ, ਪਰਮਜੀਤ ਕੌਰ, ਹਰਜੀਤ ਕੌਰ, ਦਰਸ਼ਨ ਸਿੰਘ, ਕੁਲਜੀਤ ਸਿੰਘ, ਅਰਵਿੰਦਰ ਸਿੰਘ ਕਾਕੂ, ਦੀਪੂ, ਮਨਦੀਪ ਕੌਰ ਖ਼ੁਸ਼ੀ, ਯਸ਼ਕਰਨ ਸਿੰਘ, ਗੁਰਲੀਨ ਕੌਰ, ਬਲਬੀਰ ਸਿੰਘ, ਹਰਕੀਰਤ ਸਿੰਘ, ਸੁਕੀਰਤ ਸਿੰਘ, ਗੁਰਅਸੀਸ ਸਿੰਘ, ਗੁਰਬਾਜ਼ ਸਿੰਘ, ਇਸ਼ਾਨ ਕਾਲੀਆ, ਦਮਨਪ੍ਰੀਤ ਸਿੰਘ, ਅਰਮਾਨ ਅਤੇ ਮੋਹਿਤ ਆਦਿਕ ਵਲੰਟੀਅਰ ਮੈਂਬਰਾਂ ਨੇ ਹਾਜ਼ਰੀ ਭਰੀ | ਇਸ ਸੇਵਾ ਕਾਰਜ ਵਿੱਚ ਐਸਜੀਪੀਸੀ ਸੰਚਾਲਤ ਸਿੱਖ ਮਿਸ਼ਨ, ਹਿਮਾਚਲ ਦੇ ਇੰਚਾਰਜ਼ ਗੁਰਦੀਪ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ |

ਪਿਛਲੀ ਖ਼ਬਰ ਕਿੱਤਾ ਅਗਵਾਈ ਅਧੀਨ ਵਿਦਿਆਰਥੀਆਂ ਨੂੰ ਚਾਰਟਰਡ ਅਕਾਊਾਟੈਂਟ ਬਣਨ ਲਈ ਪ੍ਰੇਰਿਆ
ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ ਦਾ ਭੋਗੀਪੁਰ ਵਿਖੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।