29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਢਾਬੀ ਵਾਲੇ ਚੋਅ 'ਚ ਵਗਦੇ ਪਾਣੀ ਦੇ ਬਦਲੇ ਰੰਗ ਨੇ ਖੇਤਰ ਦੇ ਲੋਕਾਂ ਦੀ ਚਿੰਤਾ ਵਧਾਈ <br/>

ਅਜੀਤ ਡੈਸਕ 19-07-2025
ਡੇਰਾਬੱਸੀ, 18 ਜੁਲਾਈ (ਗੁਰਮੀਤ ਸਿੰਘ)-ਪਿੰਡ ਈਸਾਪੁਰ ਨੇੜੇ ਢਾਬੀ ਵਾਲੇ ਚੋਅ 'ਚ ਵਗਦੇ ਪਾਣੀ ਦਾ ਰੰਗ ਅਚਾਨਕ ਕਾਲੇ ਤੋਂ ਲਾਲ ਹੋਣ ਕਾਰਨ ਖੇਤਰ ਦੇ ਲੋਕਾਂ 'ਚ ਚਿੰਤਾ ਪਾਈ ਜਾ ਰਹੀ ਹੈ | ਲੋਕਾਂ ਦਾ ਦੋਸ਼ ਹੈ ਕਿ ਬਾਰਿਸ਼ ਦੀ ਆੜ 'ਚ ਕੈਮੀਕਲ ਵਾਲਾ ਦੂਸ਼ਿਤ ਪਾਣੀ ਚੋਰੀ-ਛਿਪੇ ਚੋਅ 'ਚ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਚੋਅ ਦੇ ਪਾਣੀ ਦਾ ਰੰਗ ਰਾਤੋਂ-ਰਾਤ ਬਦਲ ਗਿਆ | ਲੋਕਾਂ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਥਾਨਕ ਪ੍ਰਸ਼ਾਸਨ ਪਲੀਤ ਹੋ ਰਹੇ ਵਾਤਾਵਰਨ ਨੂੰ ਰੋਕਣ 'ਚ ਨਾਕਾਮ ਸਾਬਤ ਹੋ ਰਹੇ ਹਨ | ਪਿੰਡ ਈਸਾਪੁਰ ਦੇ ਵਸਨੀਕਾਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪਿੰਡ ਨੇੜੇ ਵਗਦੇ ਇਸ ਚੋਅ ਦਾ ਪਾਣੀ ਫੈਕਟਰੀਆਂ ਦੀ ਬਦੌਲਤ ਪਹਿਲਾਂ ਕਾਲਾ ਤੇ ਹੁਣ ਲਾਲ ਰੰਗ ਦਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਗੰਦੇ ਪਾਣੀ ਕਰਕੇ ਬੋਰ ਵੀ ਫੇਲ੍ਹ ਹੋ ਚੁੱਕੇ ਹਨ ਅਤੇ ਇਲਾਕੇ 'ਚ ਕੈਂਸਰ ਵਰਗੀ ਭਿਆਨਕ ਬਿਮਾਰੀ ਆਪਣੇ ਪੈਰ ਪਸਾਰ ਚੁੱਕੀ ਹੈ | ਲੋਕਾਂ ਮੁਤਾਬਕ ਬਿਨਾਂ ਸੋਧਿਆ ਕੈਮੀਕਲ ਯੁਕਤ ਫੈਕਟਰੀਆਂ ਦਾ ਪਾਣੀ ਜ਼ਮੀਨ 'ਚ ਬੋਰ ਕਰਕੇ ਜਾਂ ਖੇਤਰ ਦੇ ਜਲ ਸ੍ਰੋਤਾਂ ਵਿਚ ਛੱਡਿਆ ਜਾਂਦਾ ਹੈ | ਇਨ੍ਹਾਂ ਰਸਾਇਣਾਂ ਕਰਕੇ ਖੇਤਰ ਵਿਚਲੇ ਨਲਕਿਆਂ/ਬੋਰਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ | ਉਨ੍ਹਾਂ ਕਿਹਾ ਕਿ ਢਾਬੀ ਵਾਲੇ ਚੋਅ ਦਾ ਰੰਗ ਲਾਲ ਹੋਣ ਪਿੱਛੇ ਕਿਸੇ ਕੈਮੀਕਲ ਫੈਕਟਰੀ ਵਲੋਂ ਛੱਡਿਆ ਗਿਆ ਦੂਸ਼ਿਤ ਪਾਣੀ ਹੈ, ਜਿਸ ਦੀ ਜਾਂਚ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ |

ਪਿਛਲੀ ਖ਼ਬਰ ਪਲਹੇੜੀ-ਰੁੜਕੀ ਖਾਮ ਨਦੀ 'ਤੇ ਬਣਿਆ ਕਾਜ਼ਵੇਅ ਪਾਣੀ ਦੇ ਤੇਜ਼ ਵਹਾਅ ਕਾਰਨ ਹੜਿ੍ਹਆ <br/> ਅਗਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਖਰੜ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।