ਖਰੜ, 18 ਜੁਲਾਈ (ਗੁਰਮੁੱਖ ਸਿੰਘ ਮਾਨ)-ਤਹਿਸੀਲ ਕੰਪਲੈਕਸ ਖਰੜ ਸਥਿਤ ਨੰਬਰਦਾਰ ਯੂਨੀਅਨ ਦੇ ਦਫ਼ਤਰ ਵਿਖੇ ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਖਰੜ ਦੀ ਮੀਟਿੰਗ ਤਹਿਸੀਲ ਪ੍ਰਧਾਨ ਗੁਰਦੇਵ ਸਿੰਘ ਲੇਘਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਨਸ਼ਾ ਮੁਕਤੀ ਸੰਬੰਧੀ ਵਿਚਾਰ-ਚਰਚਾ ਕੀਤੀ ਗਈ ਅਤੇ ਨੰਬਰਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪੋ ਆਪਣੇ ਪਿੰਡ ਵਿਚ ਨਸ਼ਾ ਮੁਕਤੀ ਲਈ ਵਿਸ਼ੇਸ਼ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਸੰਬੰਧੀ ਪ੍ਰੇਰਿਤ ਕਰਨ | ਇਸ ਮੌਕੇ ਮੀਤ ਪ੍ਰਧਾਨ ਗੁਰਸ਼ਰਨ ਸਿੰਘ ਅੱਲ੍ਹਾਪੁਰ, ਜਨਰਲ ਸਕੱਤਰ ਜਸਵਿੰਦਰ ਸਿੰਘ ਰੁੜਕੀ, ਖ਼ਜ਼ਾਨਚੀ ਅਵਤਾਰ ਸਿੰਘ ਜੰਡਪੁਰ, ਪ੍ਰੀਤਮ ਸਿੰਘ ਜਕੜ ਮਾਜਰਾ, ਹਰਦਿਆਲ ਸਿੰਘ ਮਜਾਤੜੀ, ਸ਼ਰਨਜੀਤ ਸਿੰਘ ਰੁੜਕੀ, ਜਗੀਰ ਸਿੰਘ ਦਾਊਾਮਾਜਰਾ, ਹਰਦਿਆਲ ਸਿੰਘ ਮਜਾਤ, ਹਰਬੰਸ ਸਿੰਘ ਪਨੂੰਆਂ ਤੇ ਬੀਰਦਵਿੰਦਰ ਸਿੰਘ ਪਨੂੰਆਂ ਸਮੇਤ ਹੋਰਨਾਂ ਪਿੰਡਾਂ ਦੇ ਨੰਬਰਦਾਰ ਵੀ ਹਾਜ਼ਰ ਸਨ |