ਨਵੀਂ ਦਿੱਲੀ, 29 ਅਕਤੂਬਰ - ਨੀਟ ਯੂ.ਜੀ. ਪੇਪਰ ਲੀਕ ਮਾਮਲਾ ਰਾਉਜ਼ ਐਵੇਨਿਊ ਅਦਾਲਤ ਨੇ ਨੀਟ ਯੂ.ਜੀ. ਪੇਪਰ ਲੀਕ ਮਾਮਲੇ ਵਿਚ ਦੋਸ਼ ਤੈਅ ਕਰਨ ਬਾਰੇ ਆਪਣਾ ਹੁਕਮ ਰਾਖਵਾਂ ਰੱਖ ਲਿਆ ਹੈ। ਸੀ.ਬੀ.ਆਈ. ਵਲੋਂ ਨਾਮਜ਼ਦ ਕੀਤੇ ਗਏ ਦੋਸ਼ੀਆਂ ਦੀ ਗਿਣਤੀ 14 ਹੈ। ਅਦਾਲਤ ਇਸ ਮਾਮਲੇ 'ਤੇ ਆਪਣਾ ਹੁਕਮ 18 ਨਵੰਬਰ ਨੂੰ ਸੁਣਾਏਗੀ। ਸੀ.ਬੀ.ਆਈ. ਨੇ ਜੁਲਾਈ ਵਿਚ 13 ਦੋਸ਼ੀਆਂ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਤੋਂ ਬਾਅਦ, 14ਵੇਂ ਦੋਸ਼ੀ ਸ਼ੇਸ਼ਰਾਓ ਬਜਰੰਗ ਸੂਰਯਵੰਸ਼ੀ ਵਿਰੁੱਧ ਇਕ ਪੂਰਕ ਚਾਰਜਸ਼ੀਟ ਦਾਖਲ ਕੀਤੀ ਗਈ। ਅਦਾਲਤ ਨੇ ਅਗਸਤ 2026 ਵਿਚ ਮੁੱਖ ਚਾਰਜਸ਼ੀਟ ਦਾ ਨੋਟਿਸ ਲਿਆ ਸੀ। ਸੀ.ਬੀ.ਆਈ. ਨੇ ਯੂ.ਜੀ. ਪੇਪਰ ਲੀਕ ਹੋਣ ਦੇ ਮਾਮਲੇ ਦੀ ਜਾਂਚ ਲਈ ਮਈ 2026 ਵਿਚ ਕੇਸ ਦਰਜ ਕੀਤਾ ਸੀ।
ਤਾਜ਼ਾ ਖ਼ਬਰਾਂ
Free
ਨੀਟ ਯੂ.ਜੀ. ਪੇਪਰ ਲੀਕ ਮਾਮਲਾ - ਅਦਾਲਤ ਨੇ ਦੋਸ਼ ਤੈਅ ਕਰਨ ਬਾਰੇ ਆਪਣਾ ਹੁਕਮ ਰੱਖਿਆ ਰਾਖਵਾਂ
ਨਵੀਂ ਦਿੱਲੀ, 29 ਅਕਤੂਬਰ - ਨੀਟ ਯੂ.ਜੀ. ਪੇਪਰ ਲੀਕ ਮਾਮਲਾ ਰਾਉਜ਼ ਐਵੇਨਿਊ ਅਦਾਲਤ ਨੇ ਨੀਟ ਯੂ.ਜੀ. ਪੇਪਰ ਲੀਕ ਮਾਮਲੇ ਵਿਚ ਦੋਸ਼ ਤੈਅ ਕਰਨ...
ਅਜੀਤ ਡੈਸਕ
29-10-2026