29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇਅ ’ਤੇ ਧੱਸੀ ਸੜਕ ਵੱਲ ਨਹੀਂ ਦਿੱਤਾ ਪ੍ਰਸ਼ਾਸਨ ਨੇ ਧਿਆਨ

ਡੇਰਾਬੱਸੀ, 28 ਅਕਤੂਬਰ (ਗੁਰਮੀਤ ਸਿੰਘ) - ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਡੇਰਾਬੱਸੀ ਦੇ ਬਰਵਾਲਾ ਮੋੜ ਨੇੜੇ ਸੜਕ ਧਸਣ ਕਾਰਨ ਬਣੇ ਖੱਡੇ ਨੂੰ ਭਰਨ ਲਈ ਜਦੋਂ ਸੰਬੰਧਿਤ ਵਿਭਾਗਾਂ ਵਲੋਂ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆਈ ਤਾਂ ਇਕ ਸਮਾਜ ਸੇਵੀ ਨੇ ਖੁਦ ਅੱਗੇ ਆ ਕੇ ਇਸ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ। ਮੁਹਾਲੀ ਦੇ ਰਹਿਣ ਵਾਲੇ ਬਜ਼ੁਰਗ ਅਵਤਾਰ ਸਿੰਘ ਵਲੋਂ ਆਪਣੀ ਕੋਸ਼ਿਸ਼ ਨਾਲ ਖੱਡਾ ਭਰਨ ਦੀ ਪਹਿਲ ਨੇ ਜਿਥੇ ਲੋਕਾਂ ਦਾ ਧਿਆਨ ਖਿੱਚਿਆ, ਉਥੇ ਹੀ ਸੜਕਾਂ ਦੀ ਸਾਂਭ-ਸੰਭਾਲ ਨੂੰ ਲੈ ਕੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ।

ਸੜਕ ’ਤੇ ਬਣੇ ਟੋਏ ਨੂੰ ਭਰਦੇ ਮੁਹਾਲੀ ਦੇ ਰਹਿਣ ਵਾਲੇ ਅਵਤਾਰ ਸਿੰਘ। (ਸੱਜੇ) ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮਾਜ ਸੇਵੀ ਅਵਤਾਰ ਸਿੰਘ। ਤਸਵੀਰ : ਗੁਰਮੀਤ ਸਿੰਘ 29-10-2026
ਡੇਰਾਬੱਸੀ, 28 ਅਕਤੂਬਰ (ਗੁਰਮੀਤ ਸਿੰਘ) - ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਡੇਰਾਬੱਸੀ ਦੇ ਬਰਵਾਲਾ ਮੋੜ ਨੇੜੇ ਸੜਕ ਧਸਣ ਕਾਰਨ ਬਣੇ ਖੱਡੇ ਨੂੰ ਭਰਨ ਲਈ ਜਦੋਂ ਸੰਬੰਧਿਤ ਵਿਭਾਗਾਂ ਵਲੋਂ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆਈ ਤਾਂ ਇਕ ਸਮਾਜ ਸੇਵੀ ਨੇ ਖੁਦ ਅੱਗੇ ਆ ਕੇ ਇਸ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ। ਮੁਹਾਲੀ ਦੇ ਰਹਿਣ ਵਾਲੇ ਬਜ਼ੁਰਗ ਅਵਤਾਰ ਸਿੰਘ ਵਲੋਂ ਆਪਣੀ ਕੋਸ਼ਿਸ਼ ਨਾਲ ਖੱਡਾ ਭਰਨ ਦੀ ਪਹਿਲ ਨੇ ਜਿਥੇ ਲੋਕਾਂ ਦਾ ਧਿਆਨ ਖਿੱਚਿਆ, ਉਥੇ ਹੀ ਸੜਕਾਂ ਦੀ ਸਾਂਭ-ਸੰਭਾਲ ਨੂੰ ਲੈ ਕੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਜਾਣਕਾਰੀ ਅਨੁਸਾਰ ਬਰਵਾਲਾ ਮੋੜ ਨੇੜੇ ਸੜਕ ਧਸਣ ਕਾਰਨ ਵੱਡਾ ਖੱਡਾ ਬਣ ਗਿਆ ਸੀ। ਪਹਿਲਾਂ ਇਸ ਥਾਂ ’ਤੇ ਟਾਈਲਾਂ ਲਗਾ ਕੇ ਖੱਡੇ ਨੂੰ ਭਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਕੁਝ ਸਮੇਂ ਬਾਅਦ ਟਾਈਲਾਂ ਵੀ ਹੇਠਾਂ ਧਸ ਗਈਆਂ ਅਤੇ ਮੁੜ ਖੱਡਾ ਬਣ ਗਿਆ। ਇਸ ਕੌਮੀ ਮਾਰਗ ’ਤੇ 24 ਘੰਟੇ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਖੱਡੇ ਵਿਚੋਂ ਲੰਘਦਿਆਂ ਵਾਹਨਾਂ ਨੂੰ ਜ਼ੋਰਦਾਰ ਝਟਕਾ ਲੱਗਦਾ ਹੈ, ਜਦਕਿ ਇਸ ਨੂੰ ਦੇਖ ਕੇ ਅਚਾਨਕ ਬ੍ਰੇਕ ਲਗਾਉਣ ਕਾਰਨ ਪਿੱਛੇ ਆ ਰਹੇ ਵਾਹਨਾਂ ਨਾਲ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਖ਼ਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਲਈ ਇਹ ਥਾਂ ਵਧੇਰੇ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਹੈਰਾਨੀ ਦੀ ਗੱਲ ਹੈ ਕਿ ਖੱਡੇ ਵਾਲੀ ਥਾਂ ਦੇ ਨੇੜੇ ਹੀ ਟ੍ਰੈਫ਼ਿਕ ਪੁਲਿਸ ਦਾ ਬੂਥ ਅਤੇ ਨਗਰ ਕੌਂਸਲ ਦਾ ਦਫ਼ਤਰ ਵੀ ਸਥਿਤ ਹੈ, ਪਰ ਇਸ ਦੇ ਬਾਵਜੂਦ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਸਕਿਆ। ਬਜ਼ੁਰਗ ਸਮਾਜ ਸੇਵੀ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਸੜਕਾਂ ਦੇ ਖੱਡੇ ਭਰਨ ਦਾ ਕੰਮ ਕਰ ਰਹੇ ਹਨ। ਜਦੋਂ ਉਹ ਆਪਣੀ ਗੱਡੀ ਰਾਹੀਂ ਇਸ ਥਾਂ ਤੋਂ ਲੰਘੇ ਤਾਂ ਖੱਡੇ ਕਾਰਨ ਉਨ੍ਹਾਂ ਨੂੰ ਵੀ ਜ਼ੋਰਦਾਰ ਝਟਕਾ ਲੱਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਖੁਦ ਹੀ ਖੱਡਾ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਵਲੋਂ ਰੋੜੀ ਪਾ ਕੇ ਉੱਪਰ ਸੀਮਿੰਟ ਲਗਾ ਖੱਡੇ ਨੂੰ ਪੱਕੇ ਤੌਰ ’ਤੇ ਭਰਿਆ। ਬਜ਼ੁਰਗ ਨੂੰ ਆਪਣੇ ਪੱਧਰ ’ਤੇ ਇਹ ਕੰਮ ਕਰਦਿਆਂ ਦੇਖ ਕੇ ਰਾਹਗੀਰਾਂ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਲੋਕ ਸੰਬੰਧਿਤ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦੇ ਵੀ ਨਜ਼ਰ ਆਏ। ਲੋਕਾਂ ਦੀ ਮੰਗ ਹੈ ਕਿ ਸੜਕ ਦੀ ਤੁਰੰਤ ਜਾਂਚ ਕਰਵਾ ਕੇ ਖੱਡੇ ਦਾ ਪੱਕਾ ਹੱਲ ਕੀਤਾ ਜਾਵੇ, ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਬਜ਼ੁਰਗ ਨੇ ਆਪਣੀ ਗੱਡੀ ਵਿਚ ਹੀ ਸੜਕ ਤੇ ਟੋਏ ਭਰਨ ਦਾ ਸਮਾਨ ਰੱਖਿਆ ਹੋਵੇ, ਆਉਂਦੇ ਜਾਂਦੇ ਜਿਥੇ ਵੀ ਉਨ੍ਹਾਂ ਨੂੰ ਟੋਇਆ ਮਿਲਦਾ ਹੈ ਉਹ ਰਾਹਗੀਰਾਂ ਦਾ ਸਫਰ ਆਸਾਨ ਕਰਨ ਲਈ ਗੱਡੀ ਵਿਚ ਰੱਖੇ ਸਮਾਨ ਨਾਲ ਟੋਇਆ ਭਰ ਦਿੰਦੇ ਹਨ । ਅਵਤਾਰ ਸਿੰਘ ਸਮਾਜ ਸੇਵਾ ਦਾ ਇਹ ਕੰਮ ਪਿਛਲੇ ਅੱਠ ਸਾਲਾਂ ਤੋਂ ਕਰ ਰਹੇ ਹਨ।
ਪਿਛਲੀ ਖ਼ਬਰ ਰਾਸ਼ਟਰੀ ਸੰਗਠਨ ਮਹਾਮੰਤਰੀ ਬੀ. ਐਲ. ਸੰਤੋਸ਼ ਨੇ ਚੰਡੀਗੜ੍ਹ ਭਾਜਪਾ ਦੀ ਕੋਰ ਕਮੇਟੀ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਰਤਵਾੜਾ ਸਾਹਿਬ ਸਕੂਲ ਵਿਖੇ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।