01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਆਨਲਾਈਨ ਗੇਮਿੰਗ ਦੇ ਨਾਂਅ 'ਤੇ 18 ਕਰੋੜ ਦੀ ਧੋਖਾਧੜੀ <br/>

ਅਜੀਤ ਡੈਸਕ 18-07-2025
ਐੱਸ. ਏ. ਐੱਸ. ਨਗਰ, 17 ਜੁਲਾਈ (ਕਪਿਲ ਵਧਵਾ)-ਮੁਹਾਲੀ ਦੀ ਸਾਈਬਰ ਕ੍ਰਾਈਮ ਪੁਲਿਸ ਨੇ ਇਕ ਵੱਡੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ 8 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਕਿ ਲੋਕਾਂ ਨੂੰ ਆਨਲਾਈਨ ਗੇਮਿੰਗ ਐਪਸ ਰਾਹੀਂ ਮੁਨਾਫ਼ੇ ਦਾ ਲਾਲਚ ਦੇ ਕੇ ਕਰੋੜਾਂ ਰੁ. ਦੀ ਠੱਗੀ ਮਾਰਦੇ ਸਨ | ਗਰੋਹ ਦੇ ਮਾਸਟਰਮਾਈਾਡ ਵਿਜੇ ਦੀ ਭਾਲ ਹਾਲੇ ਜਾਰੀ ਹੈ | ਇਸ ਸੰਬੰਧੀ ਸੱਦੇ ਗਏ ਪੱਤਰਕਾਰ ਸੰਮੇਲਨ ਦੌਰਾਨ ਐੱਸ. ਐੱਸ. ਪੀ. ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਡੀ. ਐੱਸ. ਪੀ. ਸਾਈਬਰ ਕ੍ਰਾਇਮ ਦੀ ਅਗਵਾਈ ਵਿਚ ਪੁਲਿਸ ਨੇ ਖਰੜ ਦੇ ਕੋਈਆਨ ਸਿਟੀ ਹੋਮਜ਼ ਗਿਲਕੋ ਵੈਲੀ ਅਤੇ ਰਾਇਲ ਅਪਾਰਟਮੈਂਟ ਵਰਗੇ ਰਿਹਾਇਸ਼ੀ ਇਲਾਕਿਆਂ ਵਿਚ ਛਾਪੇਮਾਰੀ ਕਰਦਿਆਂ ਇਸ ਰੈਕਟ ਨਾਲ ਜੁੜੇ 8 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਪੰਕਜ ਗੋਸਵਾਮੀ ਵਾਸੀ ਹਨੰੂਮਾਨਗੜ੍ਹ (ਰਾਜਸਥਾਨ), ਭੈਵਨ ਕੁਮਾਰ ਉਲੀਕੇ ਵਾਸੀ ਨਾਗਪੁਰ (ਮਹਾਰਾਸ਼ਟਰ), ਗੁਰਪ੍ਰੀਤ ਸਿੰਘ ਵਾਸੀ ਹਨੂੰਮਾਨਗੜ੍ਹ (ਰਾਜਸਥਾਨ), ਮਨਜੀਤ ਸਿੰਘ ਵਾਸੀ ਟਿੱਬੀ (ਰਾਜਸਥਾਨ), ਨਿਖਿਲ ਕੁਮਾਰ ਵਾਸੀ ਜੈਨਪੁਰ (ਬਿਹਾਰ), ਅਜੈ ਵਾਸੀ ਟਿੱਬੀ (ਰਾਜਸਥਾਨ), ਹਰਸ਼ ਕੁਮਾਰ ਵਾਸੀ ਮੱਧ ਪ੍ਰਦੇਸ਼ ਅਤੇ ਰਿਤੇਸ਼ ਮਾਝੀ ਵਾਸੀ ਸੁਭਾਸ਼ ਚੌਕ (ਮੱਧ ਪ੍ਰਦੇਸ਼) ਵਜੋਂ ਹੋਈ ਹੈ | ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 5 ਲੈਪਟਾਪ, 51 ਮੋਬਾਈਲ ਫ਼ੋਨ, 70 ਸਿੰਮ ਕਾਰਡ, 127 ਏ. ਟੀ. ਐਮ. ਕਾਰਡ ਅਤੇ 2.50 ਲੱਖ ਰੁ. ਦੀ ਨਕਦੀ ਬਰਾਮਦ ਕੀਤੀ ਹੈ | ਉਕਤ ਮੁਲਜ਼ਮਾਂ ਖ਼ਿਲਾਫ਼ ਸਾਈਬਰ ਕ੍ਰਾਇਮ ਪੁਲਿਸ ਥਾਣੇ ਵਿਖੇ ਬੀ. ਐੱਨ. ਐੱਸ. ਦੀ ਧਾਰਾ 318 (4) ਅਤੇ ਧਾਰਾ 66 ਆਈ. ਟੀ. ਐਕਟ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ | ਸ਼ੁਰੂਆਤੀ ਜਾਂਚ ਵਿਚ ਪੁਲਿਸ ਨੇ ਇਸ ਗਰੋਹ ਵਲੋਂ ਠੱਗੀ ਗਈ ਰਕਮ ਦਾ ਮੁਲਾਂਕਣ ਕਰਦਿਆਂ ਕਰੀਬ 18 ਕਰੋੜ ਰੁ. ਦੱਸਿਆ ਹੈ | ਉਨ੍ਹਾਂ ਕਿਹਾ ਕਿ ਗੈਂਬਲਿੰਗ ਦਾ ਐਂਗਲ ਸਾਹਮਣੇ ਆਉਣ 'ਤੇ ਸੰਬੰਧਤ ਧਾਰਾਵਾਂ ਦਾ ਵਾਧਾ ਕੀਤਾ ਜਾਵੇਗਾ | ਪੁਲਿਸ ਨੇ ਮੁਲਜ਼ਮਾਂ ਦੇ ਸਾਈਬਰ ਠੱਗੀ ਕਰਨ ਦੇ ਤੌਰ-ਤਰੀਕੇ ਬਾਰੇ ਦੱਸਿਆ ਕਿ ਗਰੋਹ ਦੇ ਮੈਂਬਰ ਵੈੱਬਸਾਇਟ 'ਤੇ ਆਨਲਾਈਨ ਗੇਮਿੰਗ ਅਤੇ ਖੇਡ ਮੈਚਾਂ 'ਤੇ ਸੱਟੇਬਾਜ਼ੀ ਵਿਚ ਭਾਰੀ ਮੁਨਾਫ਼ੇ ਦਾ ਦਾਅਵਾ ਕਰਦੇ ਸਨ | ਇਸ ਉਪਰੰਤ ਉਨ੍ਹਾਂ ਵਲੋਂ ਵਟਸਐਪ ਰਾਹੀਂ ਡੈਮੋ ਦਿਖਾ ਕੇ ਲੋਕਾਂ ਨੂੰ ਆਕਰਸ਼ਿਤ ਕੀਤਾ ਜਾਂਦਾ ਸੀ ਅਤੇ ਇਕ ਵਾਰ ਪੀੜਤ ਦਾ ਖਾਤਾ ਬਣਾਉਣ 'ਤੇ ਉਸ ਨੂੰ ਪਹਿਲਾਂ ਜਿੱਤਾ ਕੇ ਵੱਡੀ ਬਾਜ਼ੀ 'ਤੇ ਲਿਜਾਇਆ ਜਾਂਦਾ ਸੀ ਅਤੇ ਅੰਤ ਵਿਚ ਉਸ ਦੇ ਸਾਰੇ ਪੈਸੇ ਠੱਗ ਲਏ ਜਾਂਦੇ ਸਨ | ਐਸ. ਐਸ. ਪੀ. ਨੇ ਦੱਸਿਆ ਕਿ ਮਾਮਲੇ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਰੈਕਟ ਦੋ ਵੱਖ-ਵੱਖ ਥਾਵਾਂ ਤੋਂ ਚਲਾਇਆ ਜਾ ਰਿਹਾ ਸੀ ਅਤੇ ਇਸ ਦਾ ਸਰਗਨਾ ਹਾਲੇ ਵੀ ਫ਼ਰਾਰ ਹੈ, ਜਿਸ ਨੂੰ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਅੱਜ ਅਦਾਲਤ ਵਿਖੇ ਪੇਸ਼ ਕੀਤੇ ਜਾਣ 'ਤੇ ਮੁਲਜ਼ਮਾਂ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ |

ਪਿਛਲੀ ਖ਼ਬਰ ਸਾਫ਼ ਸਫ਼ਾਈ ਰੱਖਣ 'ਚ ਚੰਡੀਗੜ੍ਹ ਬਣਿਆ ਦੇਸ਼ ਦਾ ਦੂਜਾ ਸਭ ਤੋਂ ਸਾਫ਼ ਸ਼ਹਿਰ ਅਗਲੀ ਖ਼ਬਰ ਜੱਜ ਦੇ ਗੰਨਮੈਨ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।