31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਘਰ ਤੋਂ ਦੁੱਧ ਲੈਣ ਗਈ 7 ਸਾਲਾ ਬੱਚੀ ਨਾਲ ਦੋ ਨੌਜਵਾਨਾਂ ਨੇ ਕੀਤੀਆਂ ਅਸ਼ਲੀਲ ਹਰਕਤਾਂ

ਐੱਸ. ਏ.

ਅਜੀਤ ਡੈਸਕ 31-10-2026
ਐੱਸ. ਏ. ਐੱਸ. ਨਗਰ, 30 ਅਕਤੂਬਰ (ਕਪਿਲ ਵਧਵਾ)-ਮੁਹਾਲੀ ਦੇ ਇਕ ਪੌਸ਼ ਇਲਾਕੇ ਵਿਚ 7 ਸਾਲਾ ਬੱਚੀ ਨਾਲ ਦੋ ਨੌਜਵਾਨਾਂ ਵਲੋਂ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਬੱਚੀ ਨੂੰ ਘਰ ਦੇ ਨੇੜੇ ਸਥਿਤ ਦੁਕਾਨ ਤੋਂ ਦੁੱਧ ਲੈਣ ਲਈ ਜਾਂਦੇ ਸਮੇਂ ਜ਼ਬਰਦਸਤੀ ਚੁੱਕ ਕੇ ਇਕ ਸੁੰਨਸਾਨ ਅਤੇ ਖੰਡਰ ਹੋ ਚੁੱਕੇ ਮਕਾਨ ਵਿਚ ਲੈ ਗਏ, ਜਿਥੇ ਉਸ ਦਾ ਮੂੰਹ ਦਬਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਬੱਚੀ ਵਲੋਂ ਵਿਰੋਧ ਕਰਨ ਅਤੇ ਰੋਣ ‘ਤੇ ਮੁਲਜ਼ਮਾਂ ਨੇ ਉਸ ਨੂੰ ਇਸ ਘਟਨਾ ਬਾਰੇ ਕਿਸੇ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲਿਸ ਅਨੁਸਾਰ ਘਟਨਾ 22 ਅਕਤੂਬਰ ਦੀ ਹੈ। ਦੁਕਾਨ ਘਰ ਦੇ ਨੇੜੇ ਹੋਣ ਕਾਰਨ ਪਰਿਵਾਰ ਨੇ ਬੱਚੀ ਨੂੰ ਇਕੱਲੇ ਦੁੱਧ ਲੈਣ ਲਈ ਭੇਜਿਆ ਸੀ। ਵਾਰਦਾਤ ਤੋਂ ਬਾਅਦ ਬੱਚੀ ਨੇ ਘਰ ਆ ਕੇ ਆਪਣੀ ਨਾਨੀ ਨੂੰ ਸਾਰੀ ਗੱਲ ਦੱਸੀ, ਪਰ ਪਰਿਵਾਰ ਨੇ ਉਸ ਸਮੇਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। 28 ਅਕਤੂਬਰ ਨੂੰ ਬੱਚੀ ਦੇ ਪੇਟ ਵਿਚ ਦਰਦ ਹੋਣ ‘ਤੇ ਪਰਿਵਾਰ ਉਸ ਨੂੰ ਹਸਪਤਾਲ ਵਿਖੇ ਲੈ ਗਿਆ, ਜਿਥੇ ਡਾਕਟਰੀ ਜਾਂਚ ਦੌਰਾਨ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਡਾਕਟਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਬੱਚੀ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਫ਼ਿਲਹਾਲ ਆਈ. ਟੀ. ਸਿਟੀ ਥਾਣਾ ਪੁਲਿਸ ਨੇ ਬੱਚੀ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਅਮਨ ਕੰਬੋਜ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਲਈ ਘਟਨਾ ਸਥਾਨ ਅਤੇ ਆਲੇ-ਦੁਆਲੇ ਦੇ ਖੇਤਰ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ, ਪਰ ਹੁਣ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਪਿਛਲੀ ਖ਼ਬਰ ਪੰਚਕੂਲਾ ਦੇ ਇਕ ਸਕੂਲ ਵਿਖੇ ਤੀਜੀ ਜਮਾਤ ਦੇ ਵਿਦਿਆਰਥੀ ਵਲੋਂ ਕੇ. ਜੀ. ਕਲਾਸ ਦੀ ਬੱਚੀ ’ਤੇ ਹਮਲਾ ਅਗਲੀ ਖ਼ਬਰ ਪੀ.ਸੀ.ਸੀ.ਪੀ. ਐੱਲ. ਵਲੋਂ ਹੈਬਤਪੁਰ ਪਿੰਡ ਦੇ ਖੇਡ ਮੈਦਾਨ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।