ਡੇਰਾਬੱਸੀ, 17 ਜੁਲਾਈ (ਗੁਰਮੀਤ ਸਿੰਘ)-ਡੇਰਾਬੱਸੀ ਅਦਾਲਤ ਦੀ ਮਹਿਲਾ ਜੱਜ ਦੇ ਗੰਨਮੈਨ ਹਰਜੀਤ ਸਿੰਘ (36) ਵਾਸੀ ਪਿੰਡ ਸੁੰਡਰਾਂ ਦੀ ਲਾਸ਼ ਸ਼ੱਕੀ ਹਾਲਤ 'ਚ ਗੱਡੀ 'ਚੋ ਮਿਲੀ ਸੀ, ਜਿਸ ਦੇ ਮੱਥੇ 'ਚ ਗੋਲੀ ਲੱਗੀ ਹੋਈ ਸੀ | ਗੱਡੀ 'ਚ ਉਸ ਦੀ ਸਰਕਾਰੀ ਪਿਸਤੌਲ ਵੀ ਡਿੱਗੀ ਹੋਈ ਮਿਲੀ ਸੀ | ਮੌਕੇ ਤੋਂ ਪੁਲਿਸ ਨੂੰ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਸੀ | ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅਤੇ ਮੌਕੇ ਦੇ ਹਾਲਾਤ ਦੇਖ ਕੇ ਜਾਪਦਾ ਹੈ ਕਿ ਪਿਸਤੌਲ ਸਾਫ਼ ਕਰਦੇ ਸਮੇਂ ਅਚਾਨਕ ਚੱਲੀ ਗੋਲੀ ਨਾਲ ਹਰਜੀਤ ਸਿੰਘ ਦੀ ਮੌਤ ਹੋਈ ਹੈ | ਡੇਰਾਬੱਸੀ ਦੇ ਥਾਣਾ ਮੁਖੀ ਸੁਮੀਤ ਮੋਰ ਨੇ ਦੱਸਿਆ ਕਿ ਮਿ੍ਤਕ ਦੇ ਪਰਿਵਾਰ ਅਤੇ ਸਟਾਫ਼ ਨਾਲ ਗੱਲ ਕਰਨ 'ਤੇ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ, ਜਿਸ ਤੋਂ ਜਾਪਦਾ ਹੋਵੇ ਕਿ ਹਰਜੀਤ ਸਿੰਘ ਨੇ ਖ਼ੁਦਕੁਸ਼ੀ ਕੀਤੀ ਹੈ | ਪਰਿਵਾਰ ਮੁਤਾਬਕ ਸਰਕਾਰੀ ਪਿਸਤੌਲ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ ਹੋਵੇਗੀ, ਜੋ ਕਿ ਉਸ ਦੇ ਮੱਥੇ 'ਚ ਲੱਗ ਗਈ | ਇਸ ਤੋਂ ਇਲਾਵਾ ਜਿਸ ਗੱਡੀ 'ਚੋਂ ਲਾਸ਼ ਮਿਲੀ ਹੈ, ਉਹ ਅੰਦਰੋਂ ਬੰਦ ਸੀ ਅਤੇ ਗੱਡੀ ਸਟਾਰਟ ਸੀ ਅਤੇ ਏ. ਸੀ. ਚਾਲੂ ਸੀ | ਉਨ੍ਹਾਂ ਦੱਸਿਆ ਕਿ ਮਿ੍ਤਕ ਹਰਜੀਤ ਸਿੰਘ ਡੇਰਾਬੱਸੀ ਅਦਾਲਤ ਦੀ ਮਹਿਲਾ ਜੱਜ ਦੇ ਨਾਲ ਤਾਇਨਾਤ ਸੀ ਅਤੇ ਕਰੀਬ 2 ਵਜੇ ਉਹ ਬੱਚਿਆਂ ਨੂੰ ਛੱਡਣ ਘਰ ਗਿਆ ਸੀ, ਜਿਸ ਮਗਰੋਂ ਉਸ ਦਾ ਮੋਬਾਈਲ ਫ਼ੋਨ ਬੰਦ ਆ ਰਿਹਾ ਸੀ | ਸ਼ਾਮ ਨੂੰ ਜੱਜ ਦੀ ਕੋਠੀ ਤੋਂ ਕਰੀਬ 200 ਮੀਟਰ ਦੀ ਦੂਰੀ 'ਤੇ ਕਾਰ 'ਚੋਂ ਹਰਜੀਤ ਸਿੰਘ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ, ਜਿਸ ਮਗਰੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ | ਅੱਜ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ | ਇਸ ਮਗਰੋਂ ਸਰਕਾਰੀ ਸਨਮਾਨਾਂ ਨਾਲ ਲਾਸ਼ ਦਾ ਪਿੰਡ ਸੁੰਡਰਾਂ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਘਟਨਾ ਕਾਰਨ ਪਿੰਡ ਸੁੰਡਰਾਂ 'ਚ ਮਾਤਮ ਛਾ ਗਿਆ | ਤਹਿਸੀਲ ਕੰਪਲੈਕਸ ਵਿਖੇ ਵੀ ਅੱਜ ਸਾਰਾ ਦਿਨ ਮਾਹੌਲ