ਖਰੜ, 15 ਜੁਲਾਈ (ਗੁਰਮੁੱਖ ਸਿੰਘ ਮਾਨ)-ਖੇਡਾਂ ਅਤੇ ਸੱਭਿਆਚਾਰਕ ਕਲੱਬ ਮੰਡੇਰ ਨਗਰ ਖਰੜ ਵਲੋਂ ਛੋਟੇ ਬੱਚਿਆਂ ਦੀ ਸਾਈਕਲ ਦੌੜ ਕਰਵਾਈ ਗਈ | ਇਸ ਮੌਕੇ ਕਲੱਬ ਦੇ ਚੇਅਰਮੈਨ ਬਲਜੀਤ ਸਿੰਘ ਮੰਡੇਰ ਨੇ ਦੱਸਿਆ ਕਿ ਇਸ ਦੌੜ 'ਚ 12 ਸਾਲ ਦੀ ਉਮਰ ਤੱਕ ਦੇ ਕਰੀਬ 50 ਬੱਚਿਆਂ ਨੇ ਭਾਗ ਲਿਆ | ਇਹ ਦੌੜ ਦੋ ਗਰੁੱਪ ਬਣਾ ਕੇ ਕਰਵਾਈ ਗਈ | ਉਨ੍ਹਾਂ ਦੱਸਿਆ ਕਿ ਸਾਈਕਲ ਦੌੜ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਤੇ ਤਗ਼ਮੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਰੇਸ਼ ਕੁਮਾਰ, ਗੁਰਚਰਨ ਸਿੰਘ, ਜਗੀਰ ਸਿੰਘ, ਗੁਰਮੀਤ ਸਿੰਘ, ਸੁਖਦੇਵ ਸਿੰਘ, ਬਲਜੀਤ ਸਿੰਘ, ਬਹਾਦਰ ਸਿੰਘ, ਪਾਖਰ ਸਿੰਘ, ਸਵਰਨ ਸਿੰਘ, ਸਤੀਸ਼ ਕੁਮਾਰ, ਸ਼ਿਸ਼ੂਪਾਲ ਸਿੰਘ, ਸੁਰਿੰਦਰ ਪਵਾਰ, ਜੋਗਿੰਦਰਪਾਲ ਤੇ ਗੁਲਜਾਰ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |