17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪਿੰਡ ਮਸੌਲ ਦਾ ਟੁੱਟਿਆ ਪੰਜਾਬ ਨਾਲੋਂ ਸੰਪਰਕ, ਸਰਕਾਰ ਬੇਖ਼ਬਰ : ਕੰਗ <br/>

ਪਿੰਡ ਮਸੌਲ ਨੂੰ ਜਾਣ ਵਾਲੀ ਸੰਪਰਕ ਸੜਕ ਦੇ ਮਸਲੇ ਨੂੰ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੂੰ ਮੰਗ ਪੱਤਰ ਸੌਂਪਦਾ ਹੋਇਆ ਪਿੰਡ ਵਾਸੀਆਂ ਦਾ ਵਫ਼ਦ ਅਤੇ ਸੜਕ ਕਿਨਾਰੇ ਤੋਂ ਹੜ੍ਹੀ ਹੋਈ ਮਿੱਟੀ | ਤਸਵੀਰਾਂ : ਧੀਮਾਨ <br/> 16-07-2025
ਮਾਜਰੀ, 15 ਜੁਲਾਈ (ਕੁਲਵੰਤ ਸਿੰਘ ਧੀਮਾਨ)-ਵਿਧਾਨ ਸਭਾ ਹਲਕਾ ਖਰੜ ਦੇ ਬਲਾਕ ਖਰੜ ਦੇ ਆਖਰੀ ਪਿੰਡ ਮਸੌਲ ਜੋ ਕਿ ਹਰਿਆਣਾ ਦੇ ਬਾਰਡਰ 'ਤੇ ਪੈਂਦਾ ਹੈ, ਨੂੰ ਨਵਾਂਗਰਾਓਾ/ਟਾਂਡੀ ਤੋਂ ਜਾਂਦੀ ਸੰਪਰਕ ਸੜਕ ਤੇਜ਼ ਬਾਰਿਸ਼ ਹੋਣ ਕਾਰਨ ਹੜ੍ਹ ਗਈ ਹੈ | ਇਸ ਸਮੱਸਿਆ ਦੇ ਚਲਦਿਆਂ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੂੰ ਪਿੰਡ ਮਸੌਲ ਦੇ ਸਰਪੰਚ ਬਿੰਦਰ ਸਿੰਘ ਦੀ ਅਗਵਾਈ 'ਚ ਪਿੰਡ ਵਾਸੀਆਂ ਵਲੋਂ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਮਸੌਲ ਜੋ ਕਿ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵਸਿਆ ਹੋਇਆ ਹੈ, ਨੂੰ ਜਾਣ ਵਾਲੀ ਸੰਪਰਕ ਸੜਕ ਦੀ ਹਾਲਤ ਬਦ ਤੋਂ ਬੱਦਤਰ ਬਣੀ ਹੋਈ ਹੈ ਅਤੇ ਹੁਣ ਬਰਸਾਤ ਦਾ ਮੌਸਮ ਹੋਣ ਕਰਕੇ ਸੜਕ ਨਾਲ ਪੈਂਦੀਆਂ ਛੋਟੀਆਂ ਨਦੀਆਂ ਤੇ ਨਾਲਿਆਂ ਵਾਲੀਆਂ ਕਈ ਥਾਵਾਂ ਤੋਂ ਸੜਕ ਦੇ ਨਾਲ ਲੱਗੀ ਮਿੱਟੀ ਹੜ੍ਹ ਚੁੱਕੀ ਹੈ | ਇਸ ਦੇ ਚਲਦਿਆਂ ਪਿੰਡ ਮਸੌਲ ਦਾ ਸੰਪਰਕ ਪੰਜਾਬ ਨਾਲੋਂ ਟੁੱਟ ਗਿਆ ਹੈ, ਜਿਸ ਕਾਰਨ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਸਮੇਤ ਡਿਊਟੀਆਂ ਵਾਲੇ ਵਿਅਕਤੀਆਂ ਨੂੰ ਆਉਣ-ਜਾਣ ਸਮੇਂ ਬਹੁਤ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਲੈ ਕੇ ਉਹ ਕਈ ਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫ਼ਰਿਆਦ ਕਰ ਚੁੱਕੇ, ਪਰ ਕੋਈ ਵੀ ਅਧਿਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਉਨ੍ਹਾਂ ਦੀ ਗੱਲ ਨਹੀਂ ਸੁਣ ਰਿਹਾ | ਇਸ ਕਾਰਨ ਹੀ ਅੱਜ ਪਿੰਡ ਵਾਸੀਆਂ ਵਲੋਂ ਵਫ਼ਦ ਦੇ ਰੂਪ 'ਚ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੀਆਂ ਪ੍ਰੇਸ਼ਾਨੀਆਂ ਸੰਬੰਧੀ ਮੰਗ-ਪੱਤਰ ਸੌਂਪਿਆ ਗਿਆ ਹੈ | ਇਸੇ ਦੌਰਾਨ ਸਾਬਕਾ ਮੰਤਰੀ ਕੰਗ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਲੋੜੀਂਦੀ ਕਾਰਵਾਈ ਕਰਨ ਲਈ ਆਖਿਆ | ਉਨ੍ਹਾਂ ਕਿਹਾ ਕਿ ਸੂਤਰਾਂ ਮੁਤਾਬਕ 'ਆਪ' ਸਰਕਾਰ ਦੀ ਆਰਥਿਕ ਹਾਲਤ ਤਰਸਯੋਗ ਹੋਣ ਕਰਕੇ ਸਰਕਾਰ ਲੋਕ ਹਿੱਤ ਵਿਚ ਜ਼ਰੂਰੀ ਕੰਮ ਕਰਵਾਉਣ ਲਈ ਵੀ ਫ਼ੰਡ ਜਾਰੀ ਕਰਨ ਤੋਂ ਅਸਮਰਥ ਹੈ | ਉਨ੍ਹਾਂ ਕਿਹਾ ਕਿ ਇਕ ਪਿੰਡ ਦਾ ਆਪਣੇ ਸੂਬੇ ਨਾਲ ਸੰਪਰਕ ਟੁੱਟ ਗਿਆ ਹੈ, ਪਰ ਇਸ ਬਾਰੇ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ |

ਪਿਛਲੀ ਖ਼ਬਰ ਡਰਾਈਵਿੰਗ ਲਾਇਸੰਸ ਅਤੇ ਆਰ. ਸੀ. ਨਾਲ ਸੰਬੰਧਿਤ 30 ਸੇਵਾਵਾਂ ਅਤੇ ਮਾਲ ਵਿਭਾਗ ਨਾਲ ਸੰਬੰਧਿਤ 5 ਹੋਰ ਸੇਵਾਵਾਂ ਮਿਲਣਗੀਆਂ... ਅਗਲੀ ਖ਼ਬਰ 12 ਸਾਲ ਤੱਕ ਦੇ ਬੱਚਿਆਂ ਦੀ ਸਾਈਕਲ ਦੌੜ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।