17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪੀ. ਸੀ. ਪੀ. ਐਲ. ਨੇ ਦੋ ਸਰਕਾਰੀ ਸਕੂਲਾਂ ਲਈ ਬਣਵਾਏ ਨਵੇਂ ਕਮਰੇ <br/>

ਅਜੀਤ ਡੈਸਕ 16-07-2025
ਡੇਰਾਬੱਸੀ, 15 ਜੁਲਾਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਨਾਮੀ ਉਦਯੋਗ ਪੰਜਾਬ ਕੈਮੀਕਲਜ਼ ਐਂਡ ਕਰੋਪ ਪ੍ਰੋਟੈਕਸ਼ਨ ਲਿਮ. (ਪੀ. ਸੀ. ਸੀ. ਪੀ. ਐਲ) ਵਲੋਂ ਦੋ ਸਰਕਾਰੀ ਸਕੂਲਾਂ ਨੂੰ ਨਵੇਂ ਕਮਰਿਆਂ ਦੀ ਸੌਗਾਤ ਦਿੱਤੀ ਗਈ ਹੈ | ਕੰਪਨੀ ਨੇ ਕਰੀਬ 18 ਲੱਖ ਰੁ. ਦੀ ਲਾਗਤ ਨਾਲ ਪਿੰਡ ਮੁਬਾਰਕਪੁਰ ਅਤੇ ਨਗਲਾ ਦੇ ਸਕੂਲਾਂ 'ਚ ਕਮਰਿਆਂ ਦਾ ਨਿਰਮਾਣ ਕਰਵਾਇਆ ਹੈ | ਇਨ੍ਹਾਂ ਨਵੇਂ ਬਣੇ ਕਮਰਿਆਂ ਦਾ ਉਦਘਾਟਨ ਕੰਪਨੀ ਦੇ ਪ੍ਰਬੰਧਕ ਪਰਮਜੀਤ ਸਿੰਘ ਅਤੇ ਐਚ. ਆਰ. ਪ੍ਰਬੰਧਕ ਯਸ਼ ਵਰਧਨ ਤਿ੍ਪਾਠੀ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਕੰਪਨੀ ਦੇ ਸੀ. ਈ. ਓ. ਵਿਨੋਦ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕੰਪਨੀ ਦੀ ਸੀ. ਐਸ. ਆਰ. (ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ) ਨੀਤੀ ਤਹਿਤ ਇਹ ਉਪਰਾਲਾ ਕੀਤਾ ਗਿਆ ਹੈ | ਮੁਬਾਰਕਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਨੌਵੀਂ ਜਮਾਤ ਲਈ ਨਵਾਂ ਆਧੁਨਿਕ ਕਮਰਾ ਤਿਆਰ ਕਰਵਾਇਆ ਗਿਆ ਹੈ, ਜਦਕਿ ਪਿੰਡ ਨਗਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਤੀਜੀ ਜਮਾਤ ਦੇ ਵਿਦਿਆਰਥੀਆਂ ਲਈ ਪਹਿਲੀ ਮੰਜ਼ਿਲ 'ਤੇ ਵੱਡਾ ਕਮਰਾ ਬਣਾਇਆ ਗਿਆ ਹੈ, ਜਿਸ 'ਚ 43 ਬੱਚਿਆਂ ਦੇ ਬੈਠਣ ਦੀ ਵਿਵਸਥਾ ਹੈ | ਪ੍ਰਬੰਧਕ ਪਰਮਜੀਤ ਸਿੰਘ ਨੇ ਆਖਿਆ ਕਿ ਸਿੱਖਿਆ ਹੀ ਦੇਸ਼ ਦਾ ਭਵਿੱਖ ਨਿਰਧਾਰਤ ਕਰਦੀ ਹੈ | ਅਸੀਂ ਸਮਾਜਿਕ ਜ਼ਿੰਮੇਵਾਰੀ ਤਹਿਤ ਸ਼ੁਰੂ ਤੋਂ ਸਰਕਾਰੀ ਸਕੂਲਾਂ ਲਈ ਕੰਮ ਕਰਦੇ ਆ ਰਹੇ ਹਾਂ | ਇਸ ਮੌਕੇ ਯਸ਼ ਤਿ੍ਪਾਠੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੰਪਨੀ ਦੀ ਕੋਸ਼ਿਸ਼ ਰਹੀ ਹੈ ਕਿ ਪਿੰਡਾਂ ਦੇ ਬੱਚਿਆਂ ਨੂੰ ਵੀ ਸ਼ਹਿਰੀ ਸਕੂਲਾਂ ਵਾਂਗ ਆਧੁਨਿਕ ਸਹੂਲਤਾਂ ਮਿਲਣ | ਇਸ ਮੌਕੇ ਮੁਬਾਰਕਪੁਰ ਸਕੂਲ ਦੀ ਪਿ੍ੰ. ਰੂਮਾ ਰਾਣੀ, ਅਧਿਆਪਕ ਗੁਰਮੇਲ ਸਿੰਘ, ਸੁਸ਼ੀਲ ਭਰਦਵਾਜ, ਵਿਪਿਨ ਕੁਮਾਰ, ਜਦਕਿ ਨਗਲਾ ਸਕੂਲ ਦੀ ਹੈੱਡ ਮੈਡਮ ਬਲਜਿੰਦਰ ਕੌਰ, ਅਧਿਆਪਕਾ ਮੋਨਿਕਾ, ਮਧੂ, ਪ੍ਰਵੀਨ, ਕੋਮਲ ਅਤੇ ਜਸਵੀਰ ਕੌਰ ਨੇ ਕੰਪਨੀ ਦੇ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਹੋਰ ਅਧੂਰੇ ਕਾਰਜਾਂ ਦੀ ਸੂਚੀ ਕੰਪਨੀ ਨੂੰ ਸੌਂਪੀ ਗਈ, ਜਿਸ 'ਤੇ ਅਧਿਕਾਰੀਆਂ ਨੇ ਜਲਦ ਹੋਰ ਉਪਰਾਲੇ ਕਰਨ ਦਾ ਭਰੋਸਾ ਦਿਵਾਇਆ |

ਪਿਛਲੀ ਖ਼ਬਰ ਖਰੜ ਸ਼ਹਿਰ 'ਚ ਕਾਂਗਰਸ ਸਰਕਾਰ ਸਮੇਂ ਸ਼ੁਰੂ ਹੋਏ ਪ੍ਰਾਜੈਕਟ ਹਾਲੇ ਵੀ ਅਧੂਰੇ : ਜੀਤੀ ਪਡਿਆਲਾ <br/> ਅਗਲੀ ਖ਼ਬਰ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜ਼ਿੰਮੇਵਾਰੀਆਂ ਬਾਬਤ ਕੀਤਾ ਜਾਗਰੂਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।