17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜ਼ਿੰਮੇਵਾਰੀਆਂ ਬਾਬਤ ਕੀਤਾ ਜਾਗਰੂਕ <br/>

ਬਾਬਾ ਜੋਰਾਵਰ ਸਿੰਘ-ਫ਼ਤਹਿ ਸਿੰਘ ਪਬਲਿਕ ਸਕੂਲ ਖਿਜ਼ਰਾਬਾਦ ਵਿਖੇ ਵਿਦਿਆਰਥੀ ਖ਼ੁਦ ਤਿਆਰ ਕੀਤੇ ਮਾਡਲ ਦਿਖਾਉਂਦੇ ਹੋਏ | ਤਸਵੀਰ : ਧੀਮਾਨ <br/> 16-07-2025
ਮਾਜਰੀ, 15 ਜੁਲਾਈ (ਕੁਲਵੰਤ ਸਿੰਘ ਧੀਮਾਨ)-ਬਾਬਾ ਜੋਰਾਵਰ ਸਿੰਘ-ਫ਼ਤਹਿ ਸਿੰਘ ਪਬਲਿਕ ਸਕੂਲ ਖਿਜ਼ਰਾਬਾਦ ਵਿਖੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜ਼ਿੰਮੇਵਾਰੀਆਂ ਬਾਬਤ ਜਾਗਰੂਕ ਕਰਨ ਲਈ ਮਾਡਲ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਹਵਾ ਪ੍ਰਦੂਸ਼ਣ, ਮੀਂਹ ਦੇ ਪਾਣੀ ਦੀ ਸੰਭਾਲ, ਪੌਦਾ ਸੈੱਲ ਤੇ ਜੰਤੂ ਸੈੱਲ ਅਤੇ ਪਾਣੀ ਪ੍ਰਦੂਸ਼ਣ ਸੰਬੰਧੀ ਮਾਡਲ ਬਣਾਏ | ਇਸ ਮੌਕੇ ਹਰਸਿਮਰਨ ਕੌਰ ਸੈਣੀਮਾਜਰਾ (8ਵੀਂ) ਦੇ ਮਾਡਲ ਨੇ ਪਹਿਲਾ, ਨਵਕਿਰਨ ਕੌਰ ਖਿਜ਼ਰਾਬਾਦ (10ਵੀਂ) ਤੇ ਅਰੂਸ਼ੀ ਖਿਜ਼ਰਾਬਾਦ (9ਵੀਂ) ਦੇ ਮਾਡਲਾਂ ਨੇ ਸਾਂਝੇ ਤੌਰ 'ਤੇ ਦੂਜਾ ਅਤੇ ਅਰਸ਼ਦੀਪ ਸਿੰਘ ਬਰਸਾਲਪੁਰ ਟੱਪਰੀਆਂ (8ਵੀਂ) ਦੇ ਮਾਡਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਹਰਚਰਨ ਸਿੰਘ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਉਨ੍ਹਾਂ ਨੂੰ ਵਾਤਾਵਰਨ ਨੂੰ ਬਚਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸਤਨਾਮ ਸਿੰਘ, ਬਲਜੀਤ ਸਿੰਘ ਅਤੇ ਅਧਿਆਪਕ ਹਾਜ਼ਰ ਸਨ |

ਪਿਛਲੀ ਖ਼ਬਰ ਪੀ. ਸੀ. ਪੀ. ਐਲ. ਨੇ ਦੋ ਸਰਕਾਰੀ ਸਕੂਲਾਂ ਲਈ ਬਣਵਾਏ ਨਵੇਂ ਕਮਰੇ <br/> ਅਗਲੀ ਖ਼ਬਰ ਕਾਂਵੜ ਯਾਤਰੀਆਂ ਲਈ ਸ਼ਿਵ ਕਾਂਵੜ ਸੇਵਾ ਸੰਘ ਵਲੋਂ 24 ਘੰਟੇ ਲੰਗਰ ਦੀ ਸੇਵਾ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।