17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪੰਜਾਬ ਯੂਨੀਵਰਸਿਟੀ ਦੇ ਕੈਪਟਨ ਕੁਲਦੀਪ ਸਿੰਘ ਨੂੰ ਐਨ.ਸੀ.ਸੀ. ਅਚੀਵਰਸ ਐਵਾਰਡ 2025 ਨਾਲ ਕੀਤਾ ਸਨਮਾਨਿਤ <br/>

ਪੰਜਾਬ ਯੂਨੀਵਰਸਿਟੀ ਦੇ ਪੁਲਿਸ ਪ੍ਰਸ਼ਾਸਨ ਵਿਭਾਗ ਦੇ ਚੇਅਰਮੈਨ ਕੈਪਟਨ (ਡਾ.) ਕੁਲਦੀਪ ਸਿੰਘ ਨੂੰ ਐਨ.ਸੀ.ਸੀ. ਅਚੀਵਰਜ਼ ਐਵਾਰਡ 2025 ਨਾਲ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਗੁਰਇਕਬਾਲ ਸਿੰਘ | ਅਜੀਤ ਤਸਵੀਰ <br/> 16-07-2025
ਚੰਡੀਗੜ੍ਹ, 15 ਜੁਲਾਈ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੁਲਿਸ ਪ੍ਰਸ਼ਾਸਨ ਵਿਭਾਗ ਦੇ ਚੇਅਰਮੈਨ ਅਤੇ ਐਨ.ਸੀ.ਸੀ. ਕੋਆਰਡੀਨੇਟਰ ਕੈਪਟਨ (ਡਾ.) ਕੁਲਦੀਪ ਸਿੰਘ ਨੂੰ ਐਨ.ਸੀ.ਸੀ. ਅਚੀਵਰਜ਼ ਐਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ | ਇਹ ਪੁਰਸਕਾਰ ਐਨ.ਸੀ.ਸੀ. ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਗੁਰਇਕਬਾਲ ਸਿੰਘ ਨੇ ਅੱਜ ਦਿੱਲੀ ਛਾਉਣੀ ਵਿਖੇ ਕਰਵਾਏ ਇੱਕ ਵੱਕਾਰੀ ਸਮਾਰੋਹ ਵਿਚ ਪ੍ਰਦਾਨ ਕੀਤਾ | ਡਾ. ਸਿੰਘ ਨੂੰ ਯੂਥ ਲੀਡਰਸ਼ਿਪ, ਪ੍ਰਬੰਧਨ, ਸਿੱਖਿਆ, ਪੁਲਿਸਿੰਗ ਅਤੇ ਅੰਦਰੂਨੀ ਸੁਰੱਖਿਆ ਸਿਖਲਾਈ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਚੁਣਿਆ ਗਿਆ | ਉਹ ਇੱਕ ਉੱਚ-ਪੱਧਰੀ ਕਮੇਟੀ ਦੁਆਰਾ ਦੇਸ਼ ਭਰ ਵਿਚ 838 ਨਾਮਜ਼ਦਗੀਆਂ ਵਿਚੋਂ ਚੁਣੇ ਗਏ 22 ਪੁਰਸਕਾਰ ਜੇਤੂਆਂ ਵਿਚੋਂ ਇੱਕ ਸਨ | ਇਹ ਪੁਰਸਕਾਰ ਰੱਖਿਆ, ਪੁਲਿਸ, ਸਿੱਖਿਆ, ਪ੍ਰਸ਼ਾਸਨ, ਸਮਾਜਿਕ ਕਾਰਜ ਅਤੇ ਸਬੰਧਤ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸ਼ਾਨਦਾਰ ਸਾਬਕਾ ਐਨ.ਸੀ.ਸੀ ਕੈਡਿਟਾਂ ਨੂੰ ਮਾਨਤਾ ਦਿੰਦਾ ਹੈ |

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਪ੍ਰਧਾਨਗੀ ਹੇਠ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਕੈਂਪਸ 'ਚ 700 ਤੋਂ ਵੱਧ ਬੂਟੇ ਲਗਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।