19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪਿੰਡ ਲਲਤੋਂ ਖੁਰਦ ਦੀ ਇਕੱਤਰਤਾ ਦੌਰਾਨ ਪੰਜਾਬ ਸਰਕਾਰ ਦੀ ''ਲੈਂਡ ਪੂਲਿੰਗ ਨੀਤੀU ਕੀਤੀ ਰੱਦ <br/>

ਅਜੀਤ ਡੈਸਕ 16-07-2025
ਇਆਲੀ/ਥਰੀਕੇ, 15 ਜੁਲਾਈ (ਮਨਜੀਤ ਸਿੰਘ ਦੁੱਗਰੀ)-ਸਮੂਹ ਨਗਰ ਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਲਲਤੋਂ ਖੁਰਦ ਵਿਖੇ ਅੱਜ ਵਿਸ਼ਾਲ ਇਕੱਤਰਤਾ ਕੀਤੀ ਗਈ, ਜਿਸ ਵਿਚ ਪਿੰਡ ਸਮੇਤ ਲੁਧਿਆਣਾ ਜ਼ਿਲੇ੍ਹ ਦੀ 24311 ਏਕੜ ਖੇਤੀ ਯੋਗ, ਉਪਜਾਊ ਤੇ ਬੇਸ਼ਕੀਮਤੀ ਜ਼ਮੀਨ ਨੂੰ ਪੰਜਾਬ ਸਰਕਾਰ ਵਲੋਂ ਜਬਰੀ ਐਕਵਾਇਰ ਕੀਤੇ ਜਾਣ ਵਾਲੀ ''ਲੈਂਡ ਪੂਲਿੰਗ ਨੀਤੀU ਨੂੰ ਸਰਵ ਸੰਮਤੀ ਨਾਲ ਰੱਦ ਕਰਦਾ ਵਿਸ਼ੇਸ਼ ਮਤਾ ਪਾਸ ਕੀਤਾ ਗਿਆ | ਮਤੇ ਵਿਚ ਦਰਜ ਕੀਤਾ ਗਿਆ ਕਿ ਇਹ ਨੀਤੀ 4800 ਗਜ (ਇਕ ਏਕੜ) ਜ਼ਮੀਨ ਜਬਰੀ ਖੋਹ ਕੇ, 1200 ਗਜ ਦੇ ਦੋ ਟੁਕੜੇ ਵਾਪਸ ਦੇਣ ਦੀ ਠੱਗੀ ਮਾਰਦੀ ਹੈ, ਜੋ ਸਾਡੇ ਲਈ ਆਤਮਘਾਤੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਮਤੇ ਰਾਹੀਂ ਆਖਿਆ ਗਿਆ ਹੈ ਕਿ ਕਰੀਬ 250 ਸਾਲ ਤੋਂ ਵਸੇ ਸਾਡੇ ਪਿੰਡ ਦੇ ਕਿਸਾਨ ਤੇ ਖੇਤ ਮਜ਼ਦੂਰਾਂ ਦਾ ਪਿਤਾ ਪੁਰਖੀ ਸਵੈ- ਰੁਜ਼ਗਾਰ (ਖੇਤੀ ਤੇ ਡੇਅਰੀ) ਚਲਾ ਕੇ ਆਪਣਾ ਗੁਜ਼ਾਰਾ ਕਰਦੇ ਅਸੀਂ ਦੇਸ਼ ਦੀ ਪੈਦਾਵਾਰ 'ਚ ਬਣਦਾ ਹਿੱਸਾ ਪਾਉਂਦੇ ਆ ਰਹੇ ਹਾਂ | ਇਕੱਤਰਤਾ ਦੌਰਾਨ ਜ਼ੋਰਦਾਰ ਮੰਗ ਕੀਤੀ ਗਈ ਕਿ ਪੂਰੇ ਪਿੰਡ ਨੂੰ ਉਜਾੜਨ ਤੇ ਖਤਮ ਕਰਨ ਵਾਲੀ ਇਸ ਲੋਕ ਮਾਰੂ ਤੇ ਦੇਸ਼ ਮਾਰੂ ਨੀਤੀ ਨੂੰ ਫੌਰੀ ਵਾਪਸ ਲੈ ਕੇ ਪਿੰਡ ਨੂੰ ਵੱਸਦਾ ਰਸਦਾ ਰਹਿਣ ਦਿੱਤਾ ਜਾਵੇ | ਅੱਜ ਦੇ ਵਿਸ਼ੇਸ਼ ਇਕੱਠ ਵਿਚ ਹੋਰਨਾਂ ਤੋਂ ਇਲਾਵਾ ਪੰਚ ਦਿਲਰਾਜ ਸਿੰਘ (ਸਰਪੰਚ ਪਤੀ), ਨੰਬਰਦਾਰ ਜਸਵਿੰਦਰ ਸਿੰਘ, ਮਾਸਟਰ ਜਸਦੇਵ ਸਿੰਘ ਲਲਤੋਂ (ਆਗੂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ), ਸਮਾਜ ਸੇਵਕ ਜਗਮਿੰਦਰ ਸਿੰਘ ਬਿੱਟੂ, ਇੰਸਪੈਕਟਰ ਰਜਿੰਦਰ ਸਿੰਘ ਲਲਤੋਂ, ਗੁਰਚਰਨ ਸਿੰਘ ਥਾਣੇਦਾਰ, ਰੂਪ ਸਿੰਘ (ਸਕੱਤਰ ਗੁਰਦੁਆਰਾ ਕਮੇਟੀ), ਮਨਪ੍ਰੀਤ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਚਰਨਕਮਲ ਸਿੰਘ, ਹਰਿਮੰਦਰ ਸਿੰਘ, ਸਰਬਜੋਤ ਸਿੰਘ, ਰਣਜੀਤ ਸਿੰਘ ਜੀਤੂ, ਹਰਕਿਸ਼ਨ ਸਿੰਘ, ਹਾਕਮ ਸਿੰਘ, ਜਸਵਿੰਦਰ ਸਿੰਘ, ਪਰਮਿੰਦਰ ਸਿੰਘ, ਗੁਰਦੇਵ ਸਿੰਘ, ਹਰਪ੍ਰੀਤ ਸਿੰਘ, ਸੁਜਾਨ ਸਿੰਘ, ਇੰਸਪੈਕਟਰ ਧਰਮਪਾਲ ਸਿੰਘ, ਹਰਭਜਨ ਸਿੰਘ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕੋਰੋਨਾ ਦਾ ਅੱਜ ਕੋਈ ਨਵਾਂ ਮਾਮਲਾ ਨਹੀਂ ਅਗਲੀ ਖ਼ਬਰ ਪੀ.ਐਨ.ਬੀ. ਮੈਟਲਾਈਫ ਨੇ ਵੈਲਿਊ ਫੰਡ ਲਾਂਚ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।