19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪੀ.ਐਨ.ਬੀ. ਮੈਟਲਾਈਫ ਨੇ ਵੈਲਿਊ ਫੰਡ ਲਾਂਚ ਕੀਤਾ

ਅਜੀਤ ਡੈਸਕ 16-07-2025
ਲੁਧਿਆਣਾ, 15 ਜੁਲਾਈ (ਅ.ਬ.)-ਪੀ.ਐਨ.ਬੀ. ਮੈਟਲਾਈਫ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ ਆਪਣੇ ਯੂਨਿਟ ਲਿੰਕਡ ਇੰਸ਼ੋਰੈਂਸ ਯੋਜਨਾਵਾਂ (ਯੂ.ਐਲ.ਆਈ.ਪੀ.) ਦੇ ਤਹਿਤ ਪੀ.ਐਨ.ਬੀ. ਮੈਟਲਾਈਫ ਵੈਲਿਊ ਫੰਡ ਲਾਂਚ ਕੀਤਾ ਹੈ, ਜੋ ਕਿ ਇਕ ਐਕਟਿਵ ਮੈਨੇਜਡ ਇਕਵਿਟੀ ਫੰਡ ਹੋਵੇਗਾ | ਇਹ ਫੰਡ ਵੈਲਿਊੂ ਇਨਵੈਸਟਮੈਂਟ ਰਣਨੀਤੀ ਦੀ ਪਾਲਣਾ ਕਰਦੇ ਹੋਏ ਗਾਹਕਾਂ ਨੂੰ ਲੰਬੀ ਅਵਧੀ ਵਿਚ ਪੂੰਜੀ ਨਿਰਮਾਣ ਵਿਚ ਮਦਦ ਕਰਨ ਦੇ ਨਾਲ-ਨਾਲ ਲਾਈਫ ਕਵਰ ਵੀ ਪ੍ਰਦਾਨ ਕਰੇਗਾ | ਇਹ ਨਵਾਂ ਫੰਡ 15 ਜੁਲਾਈ ਤੋਂ 28 ਜੁਲਾਈ 2025 ਤੱਕ ਸਬਸਕ੍ਰਿਪਸ਼ਨ ਲਈ ਖੁੱਲ੍ਹਾ ਰਹੇਗਾ | ਸੰਜੇ ਕੁਮਾਰ ਚੀਫ਼ ਇਨਵੈਸਟਮੈਂਟ ਅਫ਼ਸਰ, ਪੀ.ਐਨ.ਬੀ. ਮੈਟਲਾਈਫ ਨੇ ਕਿਹਾ ਕਿ ਪੀ.ਐਨ.ਬੀ. ਮੈਟਲਾਈਫ ਵੈਲਿਊ ਫੰਡ ਸਾਡੀ ਟਿਕਾਊ ਅਤੇ ਲੰਬੀ ਅਵਧੀ ਦੀ ਵਾਧੂ ਪ੍ਰਤੀਬੱਧਤਾ ਦੇ ਅਨੁਕੂਲ ਹੈ | ਇਸ ਵਿਚ ਸਾਡੀ ਮਜ਼ਬੂਤ ਖੋਜ ਅਤੇ ਅਨੁਸ਼ਾਸਿਤ ਜ਼ੋਖ਼ਮ ਪ੍ਰਬੰਧਨ ਸ਼ਾਮਿਲ ਹਨ |

ਪਿਛਲੀ ਖ਼ਬਰ ਪਿੰਡ ਲਲਤੋਂ ਖੁਰਦ ਦੀ ਇਕੱਤਰਤਾ ਦੌਰਾਨ ਪੰਜਾਬ ਸਰਕਾਰ ਦੀ ''ਲੈਂਡ ਪੂਲਿੰਗ ਨੀਤੀU ਕੀਤੀ ਰੱਦ <br/> ਅਗਲੀ ਖ਼ਬਰ ਵਿਧਾਇਕ ਬੱਗਾ ਵਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਈਆਂ ਸੈਂਕੜੇ ਅÏਰਤਾਂ ਦਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।