ਲੁਧਿਆਣਾ, 11 ਜੁਲਾਈ (ਡਾ. ਤਰਲੋਚਨ ਸਿੰਘ)-ਜਰਨੈਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਰਜਿ. ਵਲੋਂ ਪਿਛਲੇ 10 ਸਾਲਾਂ ਤੋਂ ਹਰੇਕ ਸਾਲ ਸਤਿਗੁਰੂ ਜਗਜੀਤ ਸਿੰਘ ਦੀ ਨਿੱਘੀ ਯਾਦ ਵਿਚ ਸਤਿਗੁਰੂ ਉਦੇ ਸਿੰਘ ਦੀ ਕਿਰਪਾ ਸਦਕਾ ਹਜ਼ਾਰਾਂ ਬੂਟੇ ਲਗਾਏ ਜਾਂਦੇ ਹਨ | ਸੁਸਾਇਟੀ ਵਲੋਂ ਇਸ ਸਾਲ ਐੱਸ.ਪੀ.ਅੱੈਸ ਹਸਪਤਾਲ ਦੇ ਸਹਿਯੋਗ ਨਾਲ 3100 ਬੂਟੇ ਲਗਾਏ ਜਾਣਗੇ ਤੇ ਇਸ ਵਾਤਾਵਰਨ ਮੁਹਿੰਮ ਦੀ ਸ਼ੁਰੂਆਤ ਮੁੱਖ ਵਾਤਾਵਰਨ ਪ੍ਰੇਮੀ ਇੰਜ. ਆਰ.ਕੇ. ਰੱਤੜਾ 16 ਜੁਲਾਈ ਨੂੰ ਕਰਨਗੇ | ਇਹ ਜਾਣਕਾਰੀ ਸੰਸਥਾ ਦੇ ਮੁੱਖ ਪ੍ਰਬੰਧਕ ਇੰਸਪੈਕਟਰ ਪ੍ਰੇਮ ਸਿੰਘ ਭੰਗੂ, ਪ੍ਰਧਾਨ ਲਖਵੀਰ ਸਿੰਘ ਬੱਦੋਵਾਲ ਤੇ ਕਨਵੀਨਰ ਗੁਰਦੇਵ ਮੈਪਕੋ ਨੇ ਦਿੱਤੀ | ਇਸ ਮੌਕੇ ਇੰਜ. ਰੱਤੜਾ ਨੇ ਲੋਕਾਂ ਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਵੀ ਕਰਨ ਦੀ ਅਪੀਲ ਕੀਤੀ | ਇਸ ਮੌਕੇ ਇੰਜ. ਦਲਜੀਤ ਸਿੰਘ ਤੇ ਇੰਜ. ਰੂਬਲ ਵੀ ਹਾਜ਼ਰ ਸਨ |