20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਵੈਟਰਨਰੀ ਯੂਨੀਵਰਸਿਟੀ ਦੇ ਫ਼ਿਸ਼ਰੀਜ਼ ਗ੍ਰੈਜੂਏਟ ਵਿਦਿਆਰਥੀ ਨੂੰ ਮਿਲਿਆ ਵੱਕਾਰੀ ਕੌਮੀ ਸਨਮਾਨ <br/>

ਅਜੀਤ ਡੈਸਕ 16-07-2025
ਲੁਧਿਆਣਾ, 15 ਜੁਲਾਈ (ਜਤਿੰਦਰ ਭੰਬੀ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਦਿਆਰਥੀ ਅਰਿਤਰਾ ਮੁਖਰਜੀ ਕਾਲਜ ਆਫ ਫ਼ਿਸ਼ਰੀਜ਼ ਨੇ ਡਾ. ਟੀ. ਜੇ. ਵਰਗੀਜ਼ ਸਨਮਾਨ ਹਾਸਿਲ ਕੀਤਾ ਹੈ | ਇਹ ਵੱਕਾਰੀ ਕੌਮੀ ਸਨਮਾਨ ਉਨ੍ਹਾਂ ਨੂੰ ਫ਼ਿਸ਼ਰੀਜ਼ ਗੇ੍ਰਜੂਏਟਾਂ ਦੀ ਭਰਤੀ ਪ੍ਰੀਖਿਆ ਵਿਚ ਕੌਮੀ ਪੱਧਰ 'ਤੇ ਚੌਥਾ ਸਥਾਨ ਹਾਸਿਲ ਪ੍ਰਾਪਤ ਕਰਨ ਤੇ ਹੋਇਆ ਹੈ | ਇਹ ਪ੍ਰੀਖਿਆ ਪੇਸ਼ੇਵਰ ਫ਼ਿਸ਼ਰੀਜ਼ ਗ੍ਰੈਜੂਏਟ ਫੋਰਮ ਵਲੋਂ ਲਈ ਗਈ ਸੀ | ਉਨ੍ਹਾਂ ਨੂੰ ਇਹ ਸਨਮਾਨ ਦੂਸਰੀ ਇੰਡੀਅਨ ਫ਼ਿਸ਼ਰੀਜ਼ ਆਊਟਲੁੱਕ 2025 ਸਮਾਰੋਹ ਵਿਖੇ ਮਿਲਿਆ ਜੋ ਕਿ ਕਾਲਜ ਆਫ਼ ਫ਼ਿਸ਼ਰੀਜ਼, ਉੜੀਸਾ, ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ ਭੁਵਨੇਸ਼ਵਰ ਵਿਖੇ ਹੋਇਆ | ਡਾ. ਮੀਰਾ ਡੀ. ਆਂਸਲ ਡੀਨ ਕਾਲਜ ਆਫ਼ ਫ਼ਿਸ਼ਰੀਜ਼ ਨੇ ਇਸ ਵਿਦਿਆਰਥੀ ਦੀ ਇਸ ਮਾਣਮੱਤੀ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਨਮਾਨ ਬਹੁਤ ਮੁਕਾਬਲੇ ਅਤੇ ਸੰਘਰਸ਼ ਤੋਂ ਬਾਅਦ ਪ੍ਰਾਪਤ ਹੁੰਦਾ ਹੈ, ਜਿਸ ਵਿਚ ਕਈ ਪੱਧਰ 'ਤੇ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਨਿੱਜੀ ਤੌਰ 'ਤੇ ਵਿਅਕਤੀਗਤ ਇੰਟਰਵਿਊ ਵੀ ਲਈ ਜਾਂਦੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਨੂੰ ਉਚ ਪੱਧਰੀ ਕੌਮੀ ਸੰਸਥਾਨਾਂ ਵਿਖੇ ਰੁਜ਼ਗਾਰਸ਼ੀਲ ਕਰਨ ਲਈ ਇਸ ਕਾਲਜ ਵਿਖੇ ਉੱਚ ਪੱਧਰ ਦੀ ਤਿਆਰੀ ਕਰਵਾਈ ਜਾਂਦੀ ਹੈ | ਇਸ ਕਰਕੇ ਇਹ ਵਿਦਿਆਰਥੀ ਵਧਾਈ ਦਾ ਪਾਤਰ ਹੈ | ਡਾ. ਜਤਿੰਦਰ ਪਾਲ ਸਿੰਘ ਗਿੱਲ ਉਪ-ਕੁਲਪਤੀ ਨੇ ਵੀ ਇਸ ਵਿਦਿਆਰਥੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਰਿਤਰਾ ਮੁਖਰਜੀ ਨੇ ਸੰਸਥਾ ਦਾ ਮਾਣ ਵਧਾਇਆ ਹੈ | ਅਰਿਤਰਾ ਨੇ ਫ਼ਿਸ਼ਰੀਜ਼ ਖੇਤਰ ਦੀ ਵਿੱਦਿਆ ਵਿਚ ਹੋਰ ਵੀ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ | ਉਨ੍ਹਾਂ ਨੇ ਖੇਤੀਬਾੜੀ ਅਤੇ ਸੰਬੰਧਿਤ ਵਿਗਿਆਨ ਖੇਤਰ ਦੇ ਪੋਸਟ ਗ੍ਰੈਜੂਏਟ ਅਤੇ ਡਾਕਟਰੇਟ ਡਿਗਰੀ ਵਿਚ ਦਾਖ਼ਲੇ ਦੀ ਕੁੱਲ ਭਾਰਤੀ ਦਾਖਲਾ ਪ੍ਰੀਖਿਆ 2024 ਵਿਚ 17ਵਾਂ ਸਥਾਨ ਹਾਸਿਲ ਕੀਤਾ ਸੀ | ਇਸ ਵੇਲੇ ਉਹ ਜੂਨੀਅਰ ਰਿਸਰਚ ਫੈਲੋ ਦੇ ਤੌਰ 'ਤੇ ਫ਼ਿਸ਼ ਪ੍ਰਾਸੈਸਿੰਗ ਟੈਕਨਾਲੋਜੀ ਦੀ ਮਾਸਟਰ ਡਿਗਰੀ, ਸੈਂਟਰਲ ਇੰਸਟੀਚਿਊਟ ਆਫ ਫ਼ਿਸ਼ਰੀਜ਼, ਭਾਰਤੀ ਖੇਤੀ ਖੋਜ ਪਰਿਸ਼ਦ, ਮੁੰਬਈ ਤੋਂ ਕਰ ਰਹੇ ਹਨ |

ਪਿਛਲੀ ਖ਼ਬਰ ਐੱਸ. ਪੀ. ਐੱਸ. ਹਸਪਤਾਲ ਸਤਿਗੁਰੂ ਜਗਜੀਤ ਸਿੰਘ ਦੀ ਯਾਦ ਵਿਚ 3100 ਬੂਟੇ ਲਗਾਏਗਾ <br/> ਅਗਲੀ ਖ਼ਬਰ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਹੋਵੇਗਾ ਮਹੀਨਾਵਾਰ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।