ਝਬਾਲ, 6 ਨਵੰਬਰ (ਸਰਬਜੀਤ ਸਿੰਘ)-ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਝਰ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਝਬਾਲ ਦੇ ਵਿਦਿਆਰਥੀਆਂ ਨੇ 8 ਵੀਆਂ ਤਰਨ-ਤਾਰਨ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਭਾਗ ਲੈ ਕੇ ਚੰਗਾ ਪ੍ਰਦਰਸ਼ਨ ਕਰਦਿਆਂ ਹੋਇਆਂ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਹ ਮੁਕਾਬਲੇ 2 ਅਤੇ 3 ਨਵੰਬਰ ਨੂੰ 'ਦੀ ਅਲਪਾਈਨ ਇੰਟਰਨੈਸ਼ਨਲ ਸਕੂਲ ਸੰਘਾ' ਵਿਖੇ ਕਰਵਾਏ ਗਏ ਸਨ | ਅੰਡਰ-12 ਵਰਗ ਵਿਚੋਂ ਨਕਸ਼ਦੀਪ ਸਿੰਘ, ਰਣਵੀਰ ਸਿੰਘ ਨੇ ਗੋਲਡ ਮੈਡਲ ਸਮਰਦੀਪ ਸਿੰਘ, ਮਨਕੀਰਤ ਸਿੰਘ ਨੇ ਸਿਲਵਰ ਮੈਡਲ ਅਤੇ ਰਾਜਵੀਰ ਸਿੰਘ ਨੇ ਬਰੋਂਜ ਮੈਡਲ ਪ੍ਰਾਪਤ ਕੀਤਾ | ਅੰਡਰ-14 ਵਰਗ ਵਿਚੋਂਾ ਏਕਮਜੀਤ ਸਿੰਘ ਨੇ ਗੋਲਡ ਮੈਡਲ ਸੁਰਤਾਜ ਸਿੰਘ, ਵਰੁਣਦੀਪ ਸਿੰਘ, ਸਨਮਪ੍ਰੀਤ ਸਿੰਘ ਨੇ ਸਿਲਵਰ ਮੈਡਲ ਅਭੀਜੋਤ ਸਿੰਘ, ਅਨੁਰਾਗ ਸ਼ਰਮਾ ਨੇ ਬਰੋਂਜ ਮੈਡਲ ਪ੍ਰਾਪਤ ਕੀਤਾ | ਅੰਡਰ-17 ਵਰਗ ਵਿਚੋਂ ਗੁਰਨਿਸ਼ਾਨ ਸਿੰਘ, ਏਕਮਦੀਪ ਸਿੰਘ ਨੇ ਸਿਲਵਰ ਮੈਡਲ ਅਤੇ ਸਾਹਿਬਦੀਪ ਸਿੰਘ, ਦਮਨਪ੍ਰੀਤ ਸਿੰਘ, ਅਭੀਨੂਰ ਸਿੰਘ, ਅਰਸ਼ਦੀਪ ਸਿੰਘ, ਸਹਿਜਪ੍ਰੀਤ ਸਿੰਘ ਨੇ ਬਰੋਂਜ ਮੈਡਲ ਪ੍ਰਾਪਤ ਕੀਤੇ | ਅੰਡਰ-19 ਵਰਗ ਵਿਚੋਂ ਰਾਜਨਪ੍ਰੀਤ ਸਿੰਘ ਨੇ ਗੋਲਡ ਮੈਡਲ ਅਤੇ ਗੁਰਨੂਰ ਸਿੰਘ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ | ਓਵਰਆਲ ਨਤੀਜੇ ਵਿਚੋਂ ਸਬ- ਜੂਨੀਅਰ ਅੰਡਰ-12 ਨੇ ਪਹਿਲਾ, ਕੈਡਿਟ ਅੰਡਰ-14 ਨੇ ਦੂਸਰਾ ਅਤੇ ਸੀਨੀਅਰ ਅੰਡਰ-19 ਨੇ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ | ਸਕੂਲ ਦੇ ਮੈਂਬਰ ਇੰਚਾਰਜ ਮਨਜੀਤ ਸਿੰਘ ਢਿੱਲੋਂ, ਆਦਰਸ਼ਪਿੰਦਰ ਸਿੰਘ ਮਾਨ, ਅਜੀਤਪਾਲ ਸਿੰਘ ਅਨੇਜਾ ਅਤੇ ਪਿ੍ੰਸੀਪਲ ਅਨੂਰੀਤ ਬਾਵਾ ਨੇ ਇਨ੍ਹਾਂ ਵਿਦਿਆਰਥੀਆਂ ਅਤੇ ਇਨ੍ਹਾਂ ਦੇ ਕੋਚ, ਡੀ.ਪੀ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਇਸੇ ਤਰ੍ਹਾਂ ਜਿੰਦਗੀ ਵਿਚ ਕਰੜੀ ਮਿਹਨਤ ਨੂੰ ਯਾਰੀ ਰੱਖਦਿਆਂ ਹੋਇਆਂ ਉੱਚੇ ਮੁਕਾਮ 'ਤੇ ਪਹੁੰਚਣ ਦਾ ਆਸ਼ੀਰਵਾਦ ਦਿੱਤਾ |