20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਰਾਜ ਪੱਧਰੀ ਸਮਰਿੱਧੀ ਕਲਾ ਉਤਸਵ ਮੁਕਾਬਲਿਆਂ 'ਚ ਤਰਨ ਤਾਰਨ ਜ਼ਿਲ੍ਹਾ ਅੱਵਲ <br/>

ਅਜੀਤ ਡੈਸਕ 07-11-2025
ਤਰਨ ਤਾਰਨ, 6 ਨਵੰਬਰ (ਪਰਮਜੀਤ ਜੋਸ਼ੀ)-ਅਧਿਆਪਕਾਂ ਨੂੰ ਟੀਚਿੰਗ ਦੇ ਵਿਚ ਲੋਕ ਕਲਾਵਾਂ ਨਾਲ ਜੋੜਨ ਦੇ ਉਦੇਸ਼ ਨਾਲ ਸਮਰਿੱਧੀ ਕਲਾ ਉਤਸਵ ਤਹਿਤ ਰਾਜ ਪੱਧਰੀ ਸੈਕੰਡਰੀ ਵਰਗ ਦੇ ਆਰਟ ਇੰਟੀਗਰੇਟਡ ਟੀਚਿੰਗ ਮੁਕਾਬਲੇ ਕਾਨਫਰੰਸ ਹਾਲ ਐੱਸ.ਸੀ.ਈ.ਆਰ.ਟੀ ਵਿਖੇ ਕਰਵਾਏ ਗਏ | ਜਿਸ ਵਿਚ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਸਰਕਾਰੀ, ਪ੍ਰਾਈਵੇਟ ਅਤੇ ਕੇਂਦਰੀ ਵਿਦਿਆਲਿਆ ਨੇ ਭਾਗ ਲਿਆ | ਤਰਨ ਤਾਰਨ ਜ਼ਿਲ੍ਹੇ ਦੀ ਪ੍ਰਤੀਨਿਧਤਾ ਅਰੁਣ ਸ਼ਰਮਾ ਸਾਇੰਸ ਮਾਸਟਰ ਸੀ. ਸੈ.ਸਕੂਲ਼ ਦੁਬਲੀ ਨੇ ਕੀਤੀ ਅਤੇ ਸਾਰੇ ਜ਼ਿਲਿ੍ਹਆਂ ਦੇ ਸਕੂਲ ਅਧਿਆਪਕਾਂ ਨੂੰ ਪਛਾੜਦੇ ਹੋਏ ਪੂਰੇ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਰਾਸ਼ਟਰੀ ਪੱਧਰ 'ਤੇ ਪੰਜਾਬ ਦੀ ਪ੍ਰਤੀਨਿਧਤਾ ਕਰਨ ਲਈ ਚੁਣੇ ਗਏ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਤਨਾਮ ਸਿੰਘ ਬਾਠ ਅਤੇ ਅਤੇ ਡਾਇਟ ਪਿ੍ੰਸੀਪਲ ਮੰਗਤ ਸਿੰਘ ਨੇ ਅਰੁਣ ਸ਼ਰਮਾ ਨੂੰ ਦਿਲੀ ਮੁਬਾਰਕਬਾਦ ਦਿੱਤੀ ਅਤੇ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਅਧਿਆਪਕਾਂ ਨੂੰ ਸਦਾ ਹੀ ਸਮੇਂ ਦੇ ਹਾਣੀ ਬਣਨ ਅਤੇ ਆਪਣੇ ਹੁਨਰ ਨੂੰ ਹੋਰ ਤਰਾਸ਼ਣ ਲਈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ | ਪਿ੍ੰਸੀਪਲ ਡਾਇਟ ਮੰਗਤ ਸਿੰਘ ਨੇ ਅਧਿਆਪਕਾਂ ਨੂੰ ਅਰੁਣ ਸ਼ਰਮਾ ਤੋੋਂ ਸੇਧ ਲੈਣ ਲਈ ਪ੍ਰੇਰਨਾ ਦਿੱਤੀ |

ਪਿਛਲੀ ਖ਼ਬਰ ਗੁਰੂ ਹਰਿਕਿ੍ਸ਼ਨ ਸਕੂਲ ਝਬਾਲ ਦੇ ਵਿਦਿਆਰਥੀਆਂ ਨੇ ਖੇਡਾਂ 'ਚ ਮਾਰੀਆਂ ਮੱਲਾਂ <br/> ਅਗਲੀ ਖ਼ਬਰ ਸਰਕਾਰੀ ਆਈ.ਟੀ.ਆਈਜ਼ ਠੇਕਾ ਮੁਲਾਜ਼ਮ ਯੂਨੀਅਨ ਨੇ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।