30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪਿੱਦੀ ਵਲੋਂ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 19-07-2025
ਤਰਨ ਤਾਰਨ, 18 ਜੁਲਾਈ (ਇਕਬਾਲ ਸਿੰਘ ਸੋਢੀ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਵਲੋਂ ਧੰਨ ਧੰਨ ਸ੍ਰੀ ਗੁਰੂ ਹਰਕਿ੍ਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਵਿਖੇ ਚੀਫ ਖਾਲਸਾ ਚੈਰੀਟੇਬਲ ਸੁਸਾਇਟੀ ਅਤੇ ਮੈਂਬਰ ਇੰਚਾਰਜ ਦੀ ਰਹਿਨੁਮਾਈ ਸਦਕਾ ਅੱਜ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਗੁਰਪੁਰਬ ਦੇ ਸੰਬੰਧ ਵਿਚ ਨਗਰ ਕੀਰਤਨ ਸਜਾਇਆ ਗਿਆ | ਇਸ ਨਗਰ ਕੀਰਤਨ ਦਾ ਆਰੰਭ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਅਤੇ ਪਰਮਾਤਮਾ ਦੇ ਓਟ ਆਸਰੇ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਕੀਤਾ ਗਿਆ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਲੇਜੀਅਮ ਵਿਚ ਵੀ ਹਿੱਸਾ ਲਿਆ, ਕੁਝ ਵਿਦਿਆਰਥੀ ਚੋਲੇ੍ਹ ਅਤੇ ਦੁਮਾਲੇ ਸਜਾ ਕੇ ਗੁਰੂ ਖਾਲਸੇ ਦੀ ਫ਼ੌਜ ਦੇ ਰੂਪ ਵਿਚ ਸ਼ਾਮਿਲ ਸਨ | ਨਗਰ ਕੀਰਤਨ ਵਿਚ ਸਕੂਲ ਦੀ ਗਤਕਾ ਟੀਮ ਨੇ ਸੁਖਵਿੰਦਰ ਸਿੰਘ ਮੰਡ ਅਤੇ ਜੋਰਾਵਰ ਸਿੰਘ ਦੀ ਅਗਵਾਈ ਹੇਠ ਆਪਣੇ ਗਤਕੇ ਦੇ ਜੌਹਰ ਵਿਖਾਏ, ਜਿੰਨਾਂ ਨੂੰ ਦੇਖ ਕੇ ਸੰਗਤਾਂ ਬਹੁਤ ਨਿਹਾਲ ਹੋਈਆਂ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਸਰਬਜੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਦੱਸਿਆ ਕਿ ਸਕੂਲ ਬੱਚਿਆਂ ਨੂੰ ਅਜਿਹੇ ਧਾਰਮਿਕ ਮੌਕਿਆਂ ਉਪਰ ਸ਼ਮੂਲੀਅਤ ਕਰਵਾ ਕੇ ਉਨ੍ਹਾਂ ਨੂੰ ਗੁਰੂ ਜੀ ਦੀ ਸੋਚ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ | ਇਸ ਪਵਿੱਤਰ ਦਿਹਾੜੇ ਉੱਪਰ ਸਕੂਲ ਦੇ ਮੈਂਬਰ ਇੰਚਾਰਜ ਗੁਰਿੰਦਰ ਸਿੰਘ ਲੋਹੇ ਵਾਲੇ, ਸਤਵਿੰਦਰ ਸਿੰਘ ਪਿ੍ੰਸੀਪਲ ਕਮ ਅਸਿਸਟੈਂਟ ਡਾਇਰੈਕਟਰ ਸਤਵੰਤ ਸਿੰਘ ਬੈਂਸ, ਲੋਕਲ ਕਮੇਟੀ ਦੇ ਪ੍ਰਧਾਨ ਅਤੇ ਸੀ.ਬੀ.ਐਸ.ਈ. ਕੋਆਰਡੀਨੇਟਰ ਹਰਜੀਤ ਸਿੰਘ (ਤਰਨ ਤਾਰਨ) ਦੀ ਸ਼ਮੂਲੀਅਤ ਨੇ ਇਸ ਮੌਕੇ ਨੂੰ ਹੋਰ ਖੁਸ਼ਨੁਮਾ ਬਣਾ ਦਿੱਤਾ | ਇਸ ਨਗਰ ਕੀਰਤਨ ਦੀ ਅਗਵਾਈ ਗੁਰਦੁਆਰਾ ਸਾਹਿਬ ਅਤੇ ਸਕੂਲ ਦੇ ਪੰਜ ਪਿਆਰਿਆਂ ਨਾਲ ਕੀਤੀ ਗਈ | ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਕਾਹਨ ਸਿੰਘ ਦੇ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ, ਮਨਵਿੰਦਰਪਾਲ ਸਿੰਘ, ਪਿੰਡ ਪਿੱਦੀ ਦੇ ਸਰਪੰਚ ਗੁਰਜੀਤ ਸਿੰਘ ਘੈਣਾ ਅਤੇ ਸਾਬਕਾ ਸਰਪੰਚ ਜਸਬੀਰ ਸਿੰਘ ਵਲੋਂ ਵੀ ਆਪਣਾ ਵਿਸ਼ੇਸ਼ ਯੋਗਦਾਨ ਇਸ ਨਗਰ ਕੀਰਤਨ ਵਿਚ ਦਿੱਤਾ ਗਿਆ | ਗੁਰਦੁਆਰਾ ਸਾਹਿਬ ਵਲੋਂ ਸਾਵਣ ਦੀ ਆਰੰਭਤਾ ਤਹਿਤ ਖੀਰ-ਪੂੜਿਆਂ ਦਾ ਲੰਗਰ ਸੰਗਤਾਂ ਲਈ ਤਿਆਰ ਕੀਤਾ ਗਿਆ |
ਪਿਛਲੀ ਖ਼ਬਰ 'ਆਪ' ਦੀ ਜ਼ਿਲ੍ਹਾ ਮਹਿਲਾ ਵਿੰਗ ਦੀ ਪ੍ਰਧਾਨ ਬਲਜੀਤ ਕੌਰ ਨੂੰ ਔਲਖ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਗੋਲਡ ਮੈਡਲ ਜੇਤੂ ਤਿ੍ਪਤਪਾਲ ਸਿੰਘ ਦਾ ਕੋਚ ਜਸਬੀਰ ਸਿੰਘ ਮਿੰਟੂ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।