ਸੰਗਰੂਰ, 11 ਨਵੰਬਰ- ਅੱਜ ਧੂਰੀ ਤੋਂ ਪਟਿਆਲਾ ਜਾ ਰਹੀ ਪਹਿਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸੰਗਰੂਰ ਪਹੁੰਚਣ ’ਤੇ ਭਵਾਨੀਗੜ੍ਹ ਨੇੜੇ ਬੱਸ ਕੰਧ ਵਿਚ ਜਾ ਵੱਜੀ, ਜਿਸ ਵਿਚ 3 ਸਵਾਰੀਆਂ ਦੀ ਮੌਕੇ ’ਤੇ ਮੌਤ ਹੋ ਗਈ ਤੇ 24 ਗੰਭੀਰ ਜ਼ਖ਼ਮੀ ਹੋਏ ਹਨ। ਜਾਣਕਾਰੀ ਅਨੁਸਾਰ ਸਵੇਰੇ ਧੂਰੀ ਤੋਂ ਪਹਿਲੀ ਬੱਸ ਜੋ ਵਾਇਆ ਸੰਗਰੂਰ ਹੁੰਦੀ ਹੋਈ ਪਟਿਆਲਾ ਹਰ ਰੋਜ ਜਾਂਦੀ ਹੈ, ਅੱਜ ਜਦੋਂ ਧੂਰੀ ਤੋਂ ਨਿਕਲੀ ਅਤੇ ਸਵਾਰੀਆਂ ਨਾਲ ਭਰੀ ਹੋਈ ਸੀ ਤਾਂ ਭਵਾਨੀਗੜ੍ਹ ਦੇ ਨੇੜੇ ਪੁਲ ਦੇ ਕੋਲ ਜਾ ਕੇ ਅਚਾਨਕ ਕੰਧ ਦੇ ਵਿਚ ਜਾ ਵੱਜੀ ਤੇ ਹਾਦਸੇ ਦਾ ਸ਼ਿਕਾਰ ਹੋ ਗਈ।
ਤਾਜ਼ਾ ਖ਼ਬਰਾਂ
Free
ਕੰਧ ’ਚ ਵੱਜੀ ਬੱਸ, ਤਿੰਨ ਸਵਾਰੀਆਂ ਦੀ ਮੌਕੇ ’ਤੇ ਹੀ ਮੌਤ
ਸੰਗਰੂਰ, 11 ਨਵੰਬਰ- ਅੱਜ ਧੂਰੀ ਤੋਂ ਪਟਿਆਲਾ ਜਾ ਰਹੀ ਪਹਿਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸੰਗਰੂਰ ਪਹੁੰਚਣ ’ਤੇ ਭਵਾਨੀਗੜ੍ਹ ਨੇੜੇ ਬੱਸ ਕੰਧ ਵਿਚ ਜਾ ਵੱਜੀ, ਜਿਸ ਵਿਚ 3 ਸਵਾਰੀਆਂ ਦੀ ਮੌਕੇ ’ਤੇ ਮੌਤ ਹੋ ਗਈ ਤੇ 24 ਗੰਭੀਰ ਜ਼ਖ਼ਮੀ ਹੋਏ ਹਨ।
ਅਜੀਤ ਡੈਸਕ
11-11-2026