10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਅੱਗ ਨੇ ਪਰਾਲ਼ੀ ਦੀਆਂ ਗੱਠਾਂ ਦੇ ਅੰਬਾਰ ਨੂੰ ਲਿਆ ਲਪੇਟ ਵਿਚ, 4500 ਗੱਠਾਂ ਸੜ ਕੇ ਸੁਆਹ

ਅੱਗ ਨੇ ਪਰਾਲ਼ੀ ਦੀਆਂ ਗੱਠਾਂ ਦੇ ਅੰਬਾਰ ਨੂੰ ਲਿਆ ਲਪੇਟ ਵਿਚ, 4500 ਗੱਠਾਂ ਸੜ ਕੇ ਸੁਆਹ

ਅਜੀਤ ਡੈਸਕ 11-11-2026

ਹਰੀਕੇ ਪੱਤਣ, 10 ਨਵੰਬਰ (ਸੰਜੀਵ ਕੁੰਦਰਾ)– ਕਸਬਾ ਹਰੀਕੇ ਪੱਤਣ ਨਜ਼ਦੀਕ ਮਰਹਾਣਾ-ਬੁਰਜ ਦੇਵਾ ਸਿੰਘ ਸੜਕ ਤੇ ਭੱਠੇ ਸਾਹਮਣੇ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗ ਜਾਣ ਕਾਰਨ ਮਾਲਕ ਦਾ 47 ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ। ਪੀੜਤ ਵਿਅਕਤੀ ਨੇ ਕਿਹਾ ਕਿ ਇਹ ਘਟਨਾ ਨੇੜਲੇ ਖੇਤ ਮਾਲਕ ਵਲੋਂ ਝੋਨੇ ਦੀ ਪਰਾਲੀ ਨੂੰ ਲਾਈ ਅੱਗ ਕਾਰਨ ਵਾਪਰੀ ਹੈ। ਇਸ ਸੰਬੰਧੀ ਪੀੜਤ ਵਿਅਕਤੀ ਬਾਗੀਚਾ ਸਿੰਘ ਪੁੱਤਰ ਗੰਗਾ ਸਿੰਘ ਵਾਸੀ ਬਲਖੰਡੀ ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਮੇਰਾ ਬਿੱਗ ਬੇਲਰ ਦਾ ਕੰਮਕਾਰ ਹੈ ਜਿਸ ਲਈ ਪਿੰਡ ਮਰਹਾਣਾ ਵਿਖੇ ਸਵਾ ਕਿਲਾ ਜ਼ਮੀਨ ਠੇਕੇ ’ਤੇ ਲੈ ਕੇ ਪਰਾਲੀ ਦੀਆਂ ਗੱਠਾ ਸਟੋਰ ਕੀਤੀਆਂ ਸਨ ਜੋ ਕਿ ਅਕਤੂਬਰ ਮਹੀਨੇ ਤੋਂ ਹੁਣ ਤੱਕ 4500 ਗੱਠਾ ਸਟੋਰ ਸਨ ਜਿਨ੍ਹਾਂ ਦਾ ਵਜ਼ਨ 22500 ਕੁਇੰਟਲ ਸੀ ਨੂੰ 8 ਨਵੰਬਰ ਰਾਤ ਨੂੰ ਨੇੜਲੇ ਖੇਤ ਵਾਲੇ ਨੇ ਪਰਾਲ਼ੀ ਨੂੰ ਅੱਗ ਲਾ ਦਿੱਤੀ ਜਿਸਨੇ ਸਾਡੀ ਪਰਾਲ਼ੀ ਦੀਆਂ ਗੱਠਾ ਨੂੰ ਆਪਣੀ ਲਪੇਟ ਵਿਚ ਲੈ ਲਿਆ ਤੇ ਤੇਜ਼ ਅੱਗ ਦੇ ਭਾਂਬੜਾਂ ਨੇ ਪਰਾਲ਼ੀ ਨੂੰ ਸਾੜ ਕੇ ਸੁਆਹ ਕਰ ਦਿੱਤਾ। ਬਾਗੀਚਾ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ 47 ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ। ਇਸ ਸੰਬੰਧੀ ਥਾਣਾ ਚੋਹਲਾ ਸਾਹਿਬ ਵਿਖੇ ਦਰਖ਼ਾਸਤ ਦੇ ਦਿੱਤੀ ਹੈ। ਬਾਗੀਚਾ ਸਿੰਘ ਨੇ ਕਿਹਾ ਕਿ ਸੰਨ 2008 ਵਿਚ ਫੌਜ ਵਿਚੋਂ ਸੂਬੇਦਾਰ ਮੇਜਰ ਸੇਵਾਮੁਕਤ ਹੋਇਆ ਹੈ ਤੇ ਸਰਕਾਰ ਵਲੋਂ ਪੰਜਾਬ ਸੂਬੇ ਨੂੰ ਪ੍ਰਦੂਸ਼ਿਤ ਮੁਕਤ ਕਰਨ ਦੇ ਉਪਰਾਲੇ ਤਹਿਤ ਆਪਣਾ ਯੋਗਦਾਨ ਪਾ ਰਿਹਾ ਹੈ ਅਤੇ ਕਰੋੜਾਂ ਰੁਪਏ ਮਸ਼ੀਨਰੀ ’ਤੇ ਖ਼ਰਚ ਕੇ ਪੰਜਾਬ ਨੂੰ ਪ੍ਰਦੂਸ਼ਿਤ ਮੁਕਤ ਕਰਨ ਵਿੱਚ ਸਹਿਯੋਗ ਦੇ ਰਹੇ ਹਨ। ਪ੍ਰੰਤੂ ਅੱਗ ਲੱਗਣ ਕਾਰਨ ਸਾਡਾ ਬਹੁਤ ਭਾਰੀ ਨੁਕਸਾਨ ਹੋ ਗਿਆ ਹੈ ਕਿਉਂਕਿ ਇਸ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਦਾ ਕਰਜ਼ਾ ਵੀ ਸਾਡੇ ਸਿਰ ’ਤੇ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।

ਪਿਛਲੀ ਖ਼ਬਰ ਦੀਵਾਲੀ ਵਾਲੀ ਰਾਤ ਪਟਾਕੇ ਚਲਾਉਂਦੇ 14 ਸਾਲਾ ਬੱਚੇ ਦੀ ਮੌਤ ਅਗਲੀ ਖ਼ਬਰ ਕੌਂਸਲਰ ਸਰਬਜੀਤ ਸਿੰਘ ਲਾਲੀ ਵਲੋਂ ਲੰਗਰ ਹਾਲ ਤੋਂ ਨੂਰਦੀ ਅੱਡਾ ਤੱਕ ਸੜਕ ਬਣਾਉਣ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।