ਤਰਨ ਤਾਰਨ, 18 ਜੁਲਾਈ (ਇਕਬਾਲ ਸਿੰਘ ਸੋਢੀ)- ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬਲਜੀਤ ਕੌਰ ਜਿਨਾਂ ਦੀ ਤਾਜਪੋਸ਼ੀ ਮੋਗਾ ਤੋਂ ਵਿਧਾਇਕ ਡਾ. ਅਮਨ ਨੇ ਕੀਤੀ, ਉਨ੍ਹਾਂ ਦਾ ਤਰਨ ਤਾਰਨ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸ਼ਨ ਦੇ ਡਾਇਰੈਕਟਰ ਗੁਰਸੇਵਕ ਸਿੰਘ ਔਲਖ ਨੇ ਸਿਰੋਪਾ ਸਾਹਿਬ ਦੀ ਬਖਸ਼ਿਸ਼ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਗੁਰਸੇਵਕ ਸਿੰਘ ਔਲਖ ਨੇ ਕਿਹਾ ਕਿ ਬਲਜੀਤ ਕੌਰ ਜੋ ਕਿ ਆਮ ਆਦਮੀ ਦੀ ਜਾਂਬਾਜ ਸਿਪਾਹੀ ਹੈ, ਨੇ ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਹਰੇਕ ਚੋਣ ਪ੍ਰਕਿਰਿਆ ਵਿਚ ਬਹੁਤ ਜਿਆਦਾ ਮਿਹਨਤ ਕੀਤੀ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਬਹੁਤ ਵੱਡਾ ਰੋਲ ਨਿਭਾਇਆ | ਉਨ੍ਹਾਂ ਕਿਹਾ ਕਿ ਬਲਜੀਤ ਕੌਰ ਬਹੁਤ ਹੀ ਸੁਗੜ ਸਿਆਣੀ ਤੇ ਗਹਿਰੀ ਸੋਚ ਦੀ ਮਾਲਕ ਦੂਰਅੰਦੇਸੀ ਸੋਚ ਵਾਲੀ ਮਹਿਲਾ ਆਗੂ ਹੈ, ਜਿਨਾਂ ਦੀ ਪਹਿਚਾਣ ਮੋਗਾ ਤੋਂ ਵਿਧਾਇਕਾਂ ਡਾਕਟਰ ਅਮਨ ਨੇ ਕੀਤੀ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਤਰਨ ਤਰਨ ਦੀ ਮਹਿਲਾ ਵਿੰਗ ਦੇ ਪ੍ਰਧਾਨ ਨਿਯੁਕਤ ਕੀਤਾ | ਔਲਖ ਨੇ ਕਿਹਾ ਕਿ ਇਤਿਹਾਸ ਵਿਚ ਉਹਨਾਂ ਔਰਤਾਂ ਦਾ ਬਹੁਤ ਜਿਆਦਾ ਜਿਕਰ ਆਉਂਦਾ ਹੈ ਜਿਨਾਂ ਨੇ ਸਿੱਖ ਇਤਿਹਾਸ ਆਜ਼ਾਦੀ ਦੇ ਇਤਿਹਾਸ ਆਪਣੇ ਹੱਕਾਂ ਲਈ ਲੜਨ ਵਾਲੀਆਂ ਔਰਤਾਂ ਜਿਨਾਂ ਵਿੱਚ ਮਾਈ ਭਾਗੋ, ਝਾਂਸੀ ਦੀ ਰਾਣੀ, ਭਾਬੀ ਦੁਰਗਾ, ਸ਼ਮਿਤਾ ਪਾਟਿਲ ਸ਼ਾਮਿਲ ਹਨ, ਇਨ੍ਹਾਂ ਨੇ ਸੰਘਰਸ਼ ਵਿਚ ਕੁੱਦ ਕੇ ਨਾਮਣਾ ਖੱਟਿਆ |