ਮੁੰਬਈ, 11 ਨਵੰਬਰ- ਆਈ.ਪੀ.ਐਲ. 2027 ਸੀਜ਼ਨ ਤੋਂ ਪਹਿਲਾਂ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਮੁੰਬਈ ਇੰਡੀਅਨਜ਼ ਛੱਡ ਕੇ ਪੰਜਾਬ ਕਿੰਗਜ਼ ਵਿਚ ਸ਼ਾਮਿਲ ਹੋ ਗਏ ਹਨ। ਇਹ ਫ਼ੈਸਲਾ ਇਕ ਵੱਡੇ ਲੈਣ-ਦੇਣ (ਟਰੇਡ) ਤਹਿਤ ਹੋਇਆ ਹੈ। ਇਸ ਤਹਿਤ ਹਾਰਦਿਕ ਪੰਡਯਾ ਪੰਜਾਬ ਕਿੰਗਜ਼ ਵਿਚ ਸ਼ਾਮਿਲ ਹੋਣਗੇ, ਜਦਕਿ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵਿਚ ਚਲੇ ਜਾਣਗੇ। ਆਈ.ਪੀ.ਐਲ. ਵਲੋਂ ਜਾਰੀ ਬਿਆਨ ਅਨੁਸਾਰ ਹਾਰਦਿਕ ਦੀ ਫੀਸ ₹16.35 ਕਰੋੜ ਤੋਂ ਵੱਧ ਕੇ ₹18 ਕਰੋੜ ਹੋ ਗਈ ਹੈ। ਅਰਸ਼ਦੀਪ ਆਪਣੀ ਮੌਜੂਦਾ ਫੀਸ ₹18 ਕਰੋੜ 'ਤੇ ਮੁੰਬਈ ਵਿਚ ਸ਼ਾਮਿਲ ਹੋਇਆ ਹੈ।
ਹਾਰਦਿਕ ਨੇ 2015 ਤੋਂ 2021 ਤੱਕ ਲਗਾਤਾਰ ਸੱਤ ਸੀਜ਼ਨ ਅਤੇ 2024 ਤੋਂ 2026 ਤੱਕ ਤਿੰਨ ਸੀਜ਼ਨ ਮੁੰਬਈ ਲਈ ਖੇਡੇ। ਇਸ ਸਮੇਂ ਦੌਰਾਨ, ਉਹ 2022 ਅਤੇ 2023 ਵਿਚ ਗੁਜਰਾਤ ਟਾਈਟਨਸ ਦਾ ਹਿੱਸਾ ਸੀ। ਹਾਰਦਿਕ ਖੁਦ ਆਈ.ਪੀ.ਐਲ. 2026 ਤੋਂ ਬਾਅਦ ਮੁੰਬਈ ਟੀਮ ਛੱਡਣਾ ਚਾਹੁੰਦਾ ਸੀ।