ਤਰਨ ਤਾਰਨ, 18 ਜੁਲਾਈ (ਇਕਬਾਲ ਸਿੰਘ ਸੋਢੀ)- ਤਿ੍ਪਤਪਾਲ ਸਿੰਘ ਕਾਜੀਵਾਲ ਨੇ ਪਾਵਰ ਲਿਫਟਿੰਗ ਗੇਮ ਵਿਚ ਜ਼ਿਲ੍ਹਾ ਤਰਨ ਤਾਰਨ ਦਾ ਨਾਮ ਰੌਸ਼ਨ ਕੀਤਾ | ਤਿ੍ਪਤਪਾਲ ਸਿੰਘ ਨੇ 9 ਵੀਂ ਆਈ.ਬੀ.ਐੱਸ.ਏ. ਨੈਸ਼ਨਲ ਪਾਵਰ ਲਿਫਟਿੰਗ ਚੈਪੀਅਨਸ਼ਿਪ ਜੋ ਕਿ ਕਰਨਾਟਕਾ ਰਾਜ ਦੇ ਉੜਪੀ ਸ਼ਹਿਰ ਵਿਚ ਹੋਈਆਂ ਸੀ, ਵਿਚ ਗੋਲਡ ਮੈਡਲ ਪ੍ਰਾਪਤ ਕੀਤਾ ਸੀ | ਤਿ੍ਪਤਪਾਲ ਸਿੰਘ ਨੇ ਲਗਾਤਾਰ ਇਸ ਖੇਡ ਵਿਚ 9 ਵੀਂ ਵਾਰ ਗੋਲਡ ਮੈਡਲ ਜਿੱਤਿਆ ਹੈ | ਇਸ ਮੌਕੇ ਤਿ੍ਪਤਪਾਲ ਸਿੰਘ ਕੋਚ ਜਸਬੀਰ ਸਿੰਘ ਮਿੰਟੂ ਦੇ ਕਲੱਬ ਪਹੁੰਚੇ, ਜਿਥੇ ਕੋਚ ਜਸਬੀਰ ਸਿੰਘ ਮਿੰਟੂ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਤਿ੍ਪਤਪਾਲ ਸਿੰਘ ਦਾ ਸਨਮਾਨ ਕਰਦਿਆਂ ਇਸ ਕਾਮਯਾਬੀ 'ਤੇ ਖੁਸ਼ੀ ਜਾਹਰ ਕੀਤਾ ਅਤੇ ਕਿਹਾ ਕਿ ਤਿ੍ਪਤਪਾਲ ਸਿੰਘ ਬਹੁਤ ਹੀ ਹੋਣਹਾਰ ਖਿਡਾਰੀ ਹੈ, ਜਿਸ ਨੇ ਪਹਿਲਾਂ ਵੀ ਕਈ ਗੋਲਡ ਮੈਡਲ ਜਿੱਤ ਕੇ ਤਰਨ ਤਾਰਨ ਸ਼ਹਿਰ, ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਤਿ੍ਪਤਪਾਲ ਸਿੰਘ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਹੈ ਅਤੇ ਹੋਰਨਾਂ ਨੌਜਵਾਨਾਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ |