ਅਮਰਕੋਟ, 17 ਜੁਲਾਈ (ਗੁਰਚਰਨ ਸਿੰਘ ਭੱਟੀ)- ਆਮ ਆਦਮੀ ਪਾਰਟੀ ਹਾਈਕਮਾਨ ਵਲੋਂ 'ਆਪ' ਦੀ ਮਜ਼ਬੂਤੀ ਲਈ ਜ਼ਿਲ੍ਹਾ ਤਰਨ ਤਾਰਨ ਦੇ ਮਿਹਨਤੀ ਵਰਕਰਾਂ ਵਿਚ ਹੋਰ ਨਵਾਂ ਜੋਸ਼ ਭਰਨ ਲਈ ਵੱਖ-ਵੱਖ ਅਹੁਦੇ ਦੇ ਕੇ ਮਾਣ ਵਧਾਇਆ ਜਾ ਰਿਹਾ ਹੈ | ਇਸੇ ਤਹਿਤ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਰਾਮੂਵਾਲ ਤੋਂ ਆਮ ਆਦਮੀ ਪਾਰਟੀ ਦੇ ਮਿਹਨਤੀ ਅਤੇ ਜੁਝਾਰੂ ਵਰਕਰ ਦਲਜੀਤ ਸਿੰਘ ਰਾਮੂਵਾਲ ਨੂੰ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਣਾਉਣ 'ਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਯੂਥ ਵਿੰਗ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਰਾਮੂਵਾਲ ਨੂੰ ਇਲਾਕੇ ਦੇ ਸਰਪੰਚਾਂ, ਪੰਚਾਂ ਤੇ ਮੁਹਤਬਰਾਂ ਵਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਵਧਾਈ ਦਿੱਤੀ ਜਾ ਰਹੀ ਹੈ | ਇਸ ਮੌਕੇ ਦਲਜੀਤ ਸਿੰਘ ਰਾਮੂਵਾਲ ਨੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਹਲਕਾ ਖੇਮਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਨ, 'ਆਪ' ਦੇ ਸੂਬਾ ਯੂਥ ਪ੍ਰਧਾਨ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਯੂਥ ਵਿਕਾਸ ਬੋਰਡ ਦੇ ਡਾਇਰੈਕਟਰ ਅੰਗਦਦੀਪ ਸਿੰਘ ਸੋਹਲ, ਪੰਜਾਬ ਵੇਅਰ ਗੁਦਾਮ ਨਿਗਮ ਚੇਅਰਮੈਨ ਗੁਰਦੇਵ ਸਿੰਘ ਲਾਖਣਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ, ਚੇਅਰਮੈਨ ਰਜਿੰਦਰ ਸਿੰਘ ਉਸਮਾ, ਚੇਅਰਮੈਨ ਰਣਜੀਤ ਸਿੰਘ ਚੀਮਾ, ਗੁਰਦੇਵ ਸਿੰਘ ਸੰਧੂ ਵਾਈਸ ਚੇਅਰਮੈਨ ਜੰਗਲਾਤ ਵਿਭਾਗ, ਬਲਜੀਤ ਸਿੰਘ ਖਹਿਰਾ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਖਾਦੀ ਤੇ ਪੇਂਡੂ ਉਦਯੋਗ ਬੋਰਡ ਆਦਿ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੁੱਚੀ ਤਰਨ ਤਾਰਨ ਜ਼ਿਲ੍ਹੇ ਦੀ ਟੀਮ ਤੋਂ ਇਲਾਵਾ ਉਹ ਮੁੱਖ ਮੰਤਰੀ ਭਗਵੰਤ ਮਾਨ, ਮੁਨੀਸ਼ ਸਿਸੋਦੀਆ ਇੰਚਾਰਜ ਪੰਜਾਬ ਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਤਹਿ ਦਿਲੋਂ ਧੰਨਵਾਦੀ ਹਨ, ਜਿਨ੍ਹਾਂ ਉਨ੍ਹਾਂ ਇਸ ਲਾਇਕ ਸਮਝਦਿਆਂ ਐਨੀ ਵੱਡੀ ਜ਼ਿੰਮੇਵਾਰੀ ਦੇ ਕੇ ਨਿਵਾਜਿਆ, ਉਹ ਪਾਰਟੀ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਚੇਅਰਮੈਨ ਭਗਵੰਤ ਸਿੰਘ ਕੰਬੋਕੇ, ਚੇਅਰਮੈਨ ਰਣਜੀਤ ਧਵਨ, ਪੀ. ਏ. ਹੀਰਾ ਸਿੰਘ ਭੁੱਲਰ, ਪੀ.ਏ. ਹਰਵਿੰਦਰ ਸਿੰਘ ਬੁਰਜ, ਸਰਪੰਚ ਓਾਕਾਰ ਸਿੰਘ ਹਵੇਲੀਆਂ ਝਾੜ ਸਾਹਿਬ, ਕੁਲਦੀਪ ਸਿੰਘ ਆਸਲ, ਪਰਮਜੀਤ ਸਿੰਘ ਆਸਲ, ਸੁਰਿੰਦਰਪਾਲ ਸਿੰਘ, ਸਰਪੰਚ ਜਿਊਣ ਸਿੰਘ ਚੱਕਵਾਲੀਆ, ਸਰਪੰਚ ਜਸਪਾਲ ਸਿੰਘ ਰੱਤੋਕੇ ਹਵੇਲੀਆਂ, ਸਰਪੰਚ ਸੁਖਵਿੰਦਰ ਸਿੰਘ ਪ੍ਰੇਮ ਨਗਰ, ਸਰਪੰਚ ਸਰਵਨ ਸਿੰਘ ਜਨਾਬ ਰੱਤੋਕੇ, ਗੁਰਦੇਵ ਸਿੰਘ, ਸੁਖਮਿੰਦਰ ਸਿੰਘ, ਮਨਪ੍ਰੀਤ ਸਿੰਘ ਮੱਖਣ ਕਾਲੀਆ, ਜਰਮਲ ਸਿੰਘ ਬਾਠ, ਕੁਲਦੀਪ ਸਿੰਘ ਮਾਛੀਕੇ, ਸਰਪੰਚ ਜਰਮਲ ਸਿੰਘ ਠੇਕੇਦਾਰ ਵਲਟੋਹਾ, ਅਜੇਬੀਰ ਸਿੰਘ, ਹਰਮਨ ਸਿੰਘ, ਸੁਖਰਾਜ ਸਿੰਘ ਬੀ.ਏ., ਯੂਥ ਕੁਆਰਡੀਨੇਟਰ ਨਿਰਮਲ ਸਿੰਘ ਢੋਟੀ ਹਲਕਾ ਖਡੂਰ ਸਾਹਿਬ, ਗੁਰਬਿੰਦਰ ਸਿੰਘ ਯੂਥ ਕੋਆਰਡੀਨੇਟਰ ਹਲਕਾ ਪੱਟੀ, ਯੂਥ ਕੋਆਰਡੀਨੇਟਰ ਸੁਖਦੇਵ ਸਿੰਘ ਭਿੱਖੀਵਿੰਡ, ਸੁਖਦੇਵ ਸਿੰਘ ਯੂਥ ਹਲਕਾ ਤਰਨ ਤਾਰਨ ਕੋਆਰਡੀਨੇਟਰ, ਪਰਮਿੰਦਰ ਸਿੰਘ ਸਰਪੰਚ ਸਾਂਡਪੁਰਾ, ਗੁਰਦੇਵ ਸਿੰਘ, ਸੁਖਮਿੰਦਰ ਸਿੰਘ, ਧਰਮਬੀਰ ਸਿੰਘ, ਮਹਿੰਦਰ ਸਿੰਘ, ਕੁਲਵੰਤ ਸਿੰਘ, ਸੁਰਜੀਤ ਸਿੰਘ, ਅਮਰੀਕ ਸਿੰਘ, ਲਫਟੈਨ ਸਿੰਘ, ਮੈਂਬਰ ਸਰਦੂਲ ਸਿੰਘ ਅਤੇ ਹੋਰ ਵੀ ਮੁਹਤਬਰ ਹਾਜ਼ਰ ਸਨ |