23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਐਸ.ਐਚ.ਓ. ਦੀ ਰਿਹਾਇਸ਼ ਅੱਗੇ ਨਸ਼ੇ 'ਚ ਧੁੱਤ ਡਿੱਗਿਆ ਨੌਜਵਾਨ

ਨਸ਼ੇ ਕਾਰਨ ਸੜਕ 'ਤੇ ਡਿੱਗਿਆ ਨੌਜਵਾਨ | ਤਸਵੀਰ: ਬੌਬੀ <br/> 18-07-2025
ਭਿੱਖੀਵਿੰਡ, 17 ਜੁਲਾਈ (ਬੌਬੀ)-ਇਕ ਪਾਸੇ ਮੌਜੂਦਾ ਸਰਕਾਰ ਨਸ਼ਿਆਂ ਖਿਲਾਫ਼ ਸ਼ਿਕੰਜਾ ਕੱਸਣ ਦੇ ਮਕਸਦ ਨਾਲ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਚਲਾ ਰਹੀ ਹੈ, ਜਿਸ ਦਾ ਪੰਜਾਬ ਅੰਦਰ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ, ਪ੍ਰੰਤੂ ਦੂਜੇ ਪਾਸੇ ਭਿੱਖੀਵਿੰਡ ਵਿਚ ਮੌਜੂਦਾ ਸਰਕਾਰ ਦੀ ਇਸ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਫੂਕ ਨਿਕਲਦੀ ਨਜ਼ਰ ਆ ਰਹੀ ਹੈ | ਇਲਾਕੇ ਵਿਚ ਵਿਕਦੇ ਵੱਡੇ ਪੱਧਰ 'ਤੇ ਨਸ਼ੇ ਨਾਲ ਅਕਸਰ ਹੀ ਸੜਕਾਂ 'ਤੇ ਨੌਜਵਾਨ ਡਿੱਗੇ ਦੇਖੇ ਜਾ ਸਕਦੇ ਹਨ | ਇਸ ਦੀ ਇਕ ਤਾਜ਼ਾ ਤਸਵੀਰ ਸਾਹਮਣੇ ਆਈ ਹੈ, ਜਿਸ ਵਿਚ ਥਾਣਾ ਭਿੱਖੀਵਿੰਡ ਦੇ ਐਸ.ਐਚ.ਓ. ਦੀ ਰਿਹਾਇਸ਼ੀ ਮਕਾਨ ਅੱਗੇ ਇਕ ਨਸ਼ੇੜੀ ਨਸ਼ੇ ਵਿਚ ਧੁੱਤ ਹੋ ਕੇ ਡਿੱਗਿਆ ਪਿਆ ਨਜ਼ਰ ਆ ਰਿਹਾ, ਜਿਸ ਤੋਂ ਇੰਝ ਜਾਪ ਰਿਹਾ ਹੈ ਕਿ ਭਿੱਖੀਵਿੰਡ ਇਲਾਕੇ ਵਿਚ ਨਸ਼ੇ ਦਾ ਪ੍ਰਕੋਪ ਥੰਮਣ ਦਾ ਨਾਂਅ ਨਹੀਂ ਲੈ ਰਿਹਾ ਹੈ | ਹਾਲਾਂਕਿ ਮੌਜੂਦਾ ਸਰਕਾਰ ਦੇ ਨੰੁਮਾਇੰਦੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਪੱਬਾਂ ਭਾਰ ਨਜ਼ਰ ਆ ਰਹੇ ਹਨ | ਪ੍ਰੰਤੂ ਕਿਤੇ ਨਾ ਕਿਤੇ ਸਰਕਾਰ ਦੀ ਇਹ ਮੁਹਿੰਮ ਭਿੱਖੀਵਿੰਡ ਇਲਾਕੇ ਵਿਚ ਦਮ ਤੋੜਦੀ ਨਜ਼ਰ ਆ ਰਹੀ ਹੈ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਰਾਮੂਵਾਲ ਦਾ ਭਰਵਾਂ ਸਵਾਗਤ ਅਗਲੀ ਖ਼ਬਰ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਰਕਾਰ ਦਾ ਮੁੱਖ ਟੀਚਾ-ਕਟਾਰੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।