ਪੋਜੇਵਾਲ ਸਰਾਂ, 17 ਜੁਲਾਈ (ਬੂਥਗੜ੍ਹੀਆ) - ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਪੰਜਾਬ ਸੂਬੇ ਅੰਦਰ ਚਲਾਈ ਨਸ਼ਾ ਮੁਕਤ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਨੂੰ ਭਰਵਾਂ ਹੁੰਗਰਾਂ ਮਿਲ ਰਿਹਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵ ਵਿਧਾਨ ਸਭਾ ਹਲਕਾ ਬਲਾਚੌਰ ਦੇ ਵਿਧਾਇਕਾ ਸੰਤੋਸ਼ ਕਟਾਰੀਆ ਦੇ ਸਪੁੱਤਰ ਯੂਥ ਆਗੂ ਕਰਨਵੀਰ ਕਟਾਰੀਆ ਨੇ ਕਸਬਾ ਪੋਜੇਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ | ਕਰਨਵੀਰ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡਾਂ ਦੇ ਖੇਤਰ 'ਚ ਨਵੇਂ ਵਿਕਲਪ ਪੈਦਾ ਕਰਨ ਲਈ ਪੰਜਾਬ ਦੇ 13000 ਤੋਂ ਵੱਧ ਪਿੰਡਾਂ ਦੇ ਅੰਦਰ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਆਧੁਨਿਕ ਤੇ ਸ਼ਾਨਦਾਰ ਖੇਡ ਸਟੇਡੀਅਮ ਤਿਆਰ ਕਰਵਾ ਕੇ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਜੋੜਿਆ ਜਾ ਰਿਹਾ ਹੈ, ਜਿਸ ਦੇ ਨਾਲ ਪਹਿਲੇ ਪੜਾਅ ਮੌਕੇ 3083 ਖੇਡ ਮੈਦਾਨ ਬਣਾਏ ਜਾਣਗੇ | ਇਸ ਮੌਕੇ ਉਹਨਾਂ ਵਲੋਂ ਪਿੰਡ ਪੋਜੇਵਾਲ ਦੇ ਨੌਜਵਾਨਾਂ ਵਲੋਂ ਸਰਕਾਰੀ ਹਾਈ ਸਕੂਲ ਵਿਖੇ ਤਿਆਰ ਕੀਤੇ ਜਾ ਰਹੇ ਖੇਡ ਮੈਦਾਨ ਦਾ ਮੌਕਾ ਦੇਖਿਆ | ਇਸ ਮੌਕੇ ਸਰਪੰਚ ਪਵਨ ਕੁਮਾਰ ਸ਼ੰਮਾ ਪੋਜੇਵਾਲ, ਰਵਿੰਦਰ ਕੁਮਾਰ ਨੀਟੂ ਪੋਜੇਵਾਲ, ਚੰਦਰਵੀਰ ਕਟਾਰੀਆ ਪੋਲਾ, ਕਮਲਜੀਤ ਕਟਾਰੀਆ, ਭੁਪਿੰਦਰ ਲੱਕੀ, ਜਸਵਿੰਦਰ ਕਟਾਰੀਆ ਆਦਿ ਪਿੰਡ ਪੋਜੇਵਾਲ ਦੇ ਨੌਜਵਾਨ ਤੇ ਖਿਡਾਰੀ ਮੌਕੇ 'ਤੇ ਹਾਜ਼ਰ ਸਨ |