06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

450 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ‘ਪਰਵਾਸੀ ਪੰਜਾਬੀ ਕਾਵਿ : ਸਿਰਜਣਾ ਤੇ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਸਮਾਗਮ

ਅੰਮ੍ਰਿਤਸਰ, 5 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.)

ਅਜੀਤ ਡੈਸਕ 06-11-2026
ਅੰਮ੍ਰਿਤਸਰ, 5 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਸਰਪ੍ਰਸਤੀ ਅਤੇ ਅਗਵਾਈ ਹੇਠ ਪੰਜਾਬੀ ਅਧਿਐਨ ਸਕੂਲ ਵਲੋਂ ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ‘ਪਰਵਾਸੀ ਪੰਜਾਬੀ ਕਾਵਿ : ਸਿਰਜਣਾ ਤੇ ਸੰਵਾਦ’ ਵਿਸ਼ੇ ’ਤੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਵਕਤਾ ਨਾਮਵਰ ਪਰਵਾਸੀ ਪੰਜਾਬੀ ਕਵੀ ਭੂਪਿੰਦਰ ਦੁਲੇ ਸਨ। ਇਸ ਸਮਾਗਮ ਦੇ ਕੋਆਰਡੀਨੇਟਰ ਪ੍ਰੋ. ਮਨਜਿੰਦਰ ਸਿੰਘ, ਮੁਖੀ, ਪੰਜਾਬੀ ਅਧਿਐਨ ਸਕੂਲ ਨੇ ਸਵਾਗਤੀ ਸ਼ਬਦਾਂ ’ਚ ਕਿਹਾ ਕਿ ਅੰਤਰ-ਰਾਸ਼ਟਰੀ ਅਨੁਭਵ ਨਾਲ ਓਤਪ੍ਰੋਤ ਭੂਪਿੰਦਰ ਦੁਲੇ ਦੀ ਰਚਨਾ ਨੂੰ ਰਸਮੀ ਅਤੇ ਗ਼ੈਰ-ਰਸਮੀ ਦੋਵੇਂ ਤਰੀਕਿਆਂ ਨਾਲ ਪੜ੍ਹਨਾ ਬਣਦਾ ਹੈ। ਕਵੀ ਭੂਪਿੰਦਰ ਦੁਲੇ ਨੇ ਕਿਹਾ ਕਿ ਸਾਹਿਤ ਪ੍ਰਤੀ ਦਿਲਚਸਪੀ ਉਨ੍ਹਾਂ ਨੂੰ ਰਣਧੀਰ ਸਿੰਘ ਚੰਦ ਵਰਗੇ ਪ੍ਰਸਿੱਧ ਵਿਦਵਾਨ ਦਾ ਬੇਟਾ ਹੋਣ ਕਾਰਨ ਵਿਰਾਸਤ ਵਿਚ ਪ੍ਰਾਪਤ ਹੁੰਦੀ ਹੈ। ਇਸ ਕਾਰਨ ਬਚਪਨ ਵਿਚ ਹੀ ਉਨ੍ਹਾਂ ਨੂੰ ਵੱਡੇ ਸਾਹਿਤਕਾਰਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ। ਇਸੇ ਸਿਲਸਿਲੇ ’ਚ ਉਨ੍ਹਾਂ ਦੀ ਪ੍ਰਥਮ ਪੁਸਤਕ ‘’ਅਹਿਸਾਸ ਦੀ ਪੀੜ’ ਪ੍ਰਕਾਸ਼ਿਤ ਹੋਈ। ਮੰਚ ਸੰਚਾਲਨ ਦੀ ਭੂਮਿਕਾ ਡਾ. ਬਲਜੀਤ ਕੌਰ ਰਿਆੜ ਨੇ ਬਾਖ਼ੂਬੀ ਨਿਭਾਈ। ਡਾ. ਰਾਜਵਿੰਦਰ ਕੌਰ ਨੇ ਸਮਾਗਮ ਦੇ ਅੰਤ ਵਿਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ: ਹਰਿੰਦਰ ਕੌਰ ਸੋਹਲ, ਪ੍ਰੋ: ਮੇਘਾ ਸਲਵਾਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਐੱਨ. ਡੀ. ਕੇਅਰ ਨਿਰੋਗਮ ਦੇ ਐੱਮ.ਡੀ. ਡਾ: ਨਵਦੀਪ ਸ਼ਰਮਾ ਵਲੋਂ ਦਿੱਲੀ ਦੇ ਉਪ ਰਾਜਪਾਲ ਸੰਧੂ ਦਾ ਕੀਤਾ ਵਿਸੇਸ਼ ਸਨਮਾਨ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।