03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਮਾਤਾ ਲਾਲ ਦੇਵੀ ਟਰੱਸਟ ਵਲੋਂ ਕੱਢੀ ਗਈ ਯਾਤਰਾ ਦਾ ਓ.ਪੀ. ਸੋਨੀ ਵਲੋਂ ਸ਼ੁਭ ਆਰੰਭ

ਅਜੀਤ ਡੈਸਕ 03-11-2025

ਅੰਮਿ੍ਤਸਰ, 2 ਨੰਵਬਰ (ਰੇਸ਼ਮ ਸਿੰਘ)- ਰਾਮ ਤੀਰਥ ਮੇਲੇ ਦੇ ਸੰਬੰਧ 'ਚ ਅੱਜ ਇੱਥੇ ਮਾਤਾ ਲਾਲ ਦੇਵੀ ਟਰੱਸਟ ਵਲੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਸ਼ੋਭਾ ਯਾਤਰਾ ਦਾ ਇਥੇ ਮੰਦਰ ਮਾਤਾ ਲਾਲ ਦੇਵੀ ਤੋਂ ਸ਼ੁਭ ਆਰੰਭ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਰਿਬਨ ਕੱਟ ਕੇ ਕੀਤਾ | ਇਸ ਤੋਂ ਪਹਿਲਾਂ ਉਨ੍ਹਾਂ ਮੰਦਰ 'ਚ ਮੱਥਾ ਟੇਕ ਕੇ ਮਾਤਾ ਲਾਲਾ ਦੇਵੀ ਦਾ ਆਸ਼ੀਰਵਾਦ ਵੀ ਹਾਸਿਲ ਕੀਤਾ | ਇਸ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ ਮਾਤਾ ਲਾਲ ਦੇਵੀ ਟਰੱਸਟ ਸਾਲਾਂ ਤੋਂ ਧਾਰਮਿਕ, ਸਮਾਜਿਕ ਤੇ ਲੋਕ-ਸੇਵਾ ਦੇ ਕਾਰਜਾਂ 'ਚ ਸ਼ਮੂਲੀਅਤ ਕਰਦਾ ਆ ਰਿਹਾ ਹੈ | ਅਜਿਹੇ ਸਮਾਗਮ ਲੋਕਾਂ ਵਿਚ ਏਕਤਾ, ਪਿਆਰ ਤੇ ਆਸਥਾ ਦੇ ਭਾਵ ਨੂੰ ਮਜ਼ਬੂਤ ਕਰਦੇ ਹਨ | ਸ੍ਰੀ ਸੋਨੀ ਨੇ ਰਾਮ ਤੀਰਥ ਵਿਖੇ ਸਥਿਤ ਮਾਤਾ ਲਾਲ ਦੇਵੀ ਮੰਦਰ ਵਿਚ ਅਟੁੱਟ ਲੰਗਰ ਭੰਡਾਰੇ ਦੀ ਸ਼ੁਰੂਆਤ ਕੀਤੀ ਅਤੇ ਹੱਥੀਂ ਲੰਗਰ ਦੀ ਸੇਵਾ ਕਰਕੇ ਲਾਹਾ ਖੱਟਿਆ | ਇਸ ਉਪਰੰਤ ਟਰੱਸਟ ਵਲੋਂ ਮੰਦਰ 'ਚ ਧਾਰਮਿਕ ਸਮਾਗਮ ਤਹਿਤ ਭਜਨ ਮੰਡਲੀ ਨੇ ਮਾਤਾ ਲਾਲ ਦੇਵੀ ਦੀ ਉਸਤਤ 'ਚ ਭਜਨ ਵੀ ਗਾਏ | ਇਸ ਸਮਾਗਮ 'ਚ ਯਸ਼ਪਾਲ ਜੋਸ਼ੀ, ਅਸ਼ੋਕ ਸੋਨੀ, ਰਵਿੰਦਰ ਪਾਲ ਮਹਿਰਾ (ਕਾਕਾ ਬਾਊ), ਪ੍ਰਮੋਦ ਮਰਵਾਹ, ਕੌਂਸਲਰ ਵਿਕਾਸ ਸੋਨੀ, ਵਜ਼ੀਰ ਚੰਦ, ਪ੍ਰਧਾਨ ਵਿਕਰਮ ਸ਼ਰਮਾ, ਅਜੀਤ ਪਾਲ ਸਮੇਤ ਅਨੇਕ ਸ਼ਰਧਾਲੂਆਂ ਅਤੇ ਟਰੱਸਟ ਮੈਂਬਰਾਂ ਨੇ ਹਾਜ਼ਰੀ ਭਰੀ ਅਤੇ ਮਾਤਾ ਦਾ ਅਸ਼ੀਰਵਾਦ ਲਿਆ | ਇਸ ਪੂਰੇ ਸਮਾਗਮ ਦੀਆਂ ਤਿਆਰੀਆਂ ਅਤੇ ਪ੍ਰਬੰਧ ਮਾਤਾ ਲਾਲ ਦੇਵੀ ਟਰੱਸਟ ਦੇ ਸੇਵਾਦਾਰਾਂ ਤੇ ਵਲੰਟੀਅਰਾਂ ਵਲੋਂ ਸਤਿਕਾਰ ਤੇ ਸ਼ਰਧਾ ਨਾਲ ਕੀਤੀਆਂ ਗਈਆਂ |

ਪਿਛਲੀ ਖ਼ਬਰ ਗੁ: ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਕੁੜੀ ਦਾ ਭਰੂਣ ਹੋਣ ਕਾਰਨ ਗਰਭਪਾਤ ਵੇਲੇ ਹੋਈ ਔਰਤ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।