03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਕੁੜੀ ਦਾ ਭਰੂਣ ਹੋਣ ਕਾਰਨ ਗਰਭਪਾਤ ਵੇਲੇ ਹੋਈ ਔਰਤ ਦੀ ਮੌਤ

ਅਜੀਤ ਡੈਸਕ 03-11-2025
ਅੰਮਿ੍ਤਸਰ, 2 ਨੰਵਬਰ (ਰੇਸ਼ਮ ਸਿੰਘ)-2 ਕੁੜੀਆਂ ਉਪਰੰਤ ਗਰਭ 'ਚ ਤੀਜੀ ਕੁੜੀ ਹੋਣ ਕਾਰਨ ਔਰਤ ਦਾ ਗਰਭਪਾਤ ਉਪਰੰਤ ਔਰਤ ਦੀ ਮੌਤ ਹੋਣ ਦੇ ਦੁਖਦਾਈ ਮਾਮਲੇ 'ਚ ਪੁਲਿਸ ਵਲੋਂ ਮਿ੍ਤਕ ਔਰਤ ਦੇ ਪਤੀ ਤੇ ਗਰਭਪਾਤ ਕਰਨ ਵਾਲੀ ਔਰਤ ਨੂੰ ਨਾਮਜ਼ਦ ਕਰ ਲਿਆ ਗਿਆ ਹੈ, ਜਿਨ੍ਹਾਂ 'ਚ ਔਰਤ ਨੂੰ ਬਕਾਇਦਾ ਗਿ੍ਫਤਾਰ ਕਰ ਲਿਆ ਗਿਆ ਹੈ | ਥਾਣਾ ਸੀ. ਡਵੀਜ਼ਨ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ ਕੰਵਲਜੀਤ ਸਿੰਘ ਵਾਸੀ ਕੋਟ ਖਾਲਸਾ ਨੇ ਦੱਸਿਆ ਕਿ ਉਸਦੀ ਧੀ ਕੁਲਵੰਤ ਕੌਰ ਦੀ ਸ਼ਾਦੀ 2015 'ਚ ਸਤਨਾਮ ਸਿੰਘ ਵਾਸੀ ਪਿੰਡ ਚੌਧਰੀ ਵਾਲਾ ਨਾਲ ਹੋਈ ਸੀ ਉਸਦੀ ਧੀ ਦੀਆਂ 2 ਬੇਟੀਆਂ ਸਨ ਤੇ ਜਦੋਂ ਹੁਣ ਉਸਦੀ ਧੀ ਦੁਬਾਰਾ ਗਰਭਵਤੀ ਹੋਈ ਤਾਂ ਜਵਾਈ ਨੇ ਦੁਬਾਰਾ ਟੈਸਟ ਕਰਵਾਇਆ ਜਿਸ 'ਚ ਪਤਾ ਲਗਾ ਕਿ ਗਰਭ 'ਚ ਪਲ ਰਿਹਾ ਭਰੂਣ ਕੁੜੀ ਦਾ ਹੈ ਅਤੇ ਇਸ ਲਈ ਉਸਦੇ ਜਵਾਈ ਨੇ ਮੀਨਾ ਰਾਣੀ ਨਾਮ ਦੀ ਔਰਤ ਨਾਲ ਗਰਭਪਾਤ ਲਈ ਸੰਪਰਕ ਕੀਤਾ | ਗਰਭਪਾਤ ਉਪਰੰਤ ਜਿਆਦਾ ਖੂਨ ਵਹਿਣ ਕਾਰਨ ਉਸਦੀ ਮੌਤ ਹੋ ਗਈ ਤੇ ਉਸਦਾ ਜਵਾਈ ਉਸਦੀ ਧੀ ਨੂੰ ਹਸਪਤਾਲ ਛੱਡ ਕੇ ਫਰਾਰ ਹੋ ਗਿਆ | ਪੁਲਿਸ ਵਲੋਂ ਮਾਮਲਾ ਦਰਜ ਕਰਕੇ ਇਸ ਮਾਮਲੇ 'ਚ ਪੀੜਤ ਵਿਅਕਤੀ ਦੇ ਜਵਾਈ ਨੂੰ ਨਾਮਜ਼ਦ ਕਰ ਲਿਆ ਹੈ ਜਦੋਂ ਕਿ ਗਰਭਪਾਤ ਕਰਨ ਵਾਲੀ ਔਰਤ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਮਾਤਾ ਲਾਲ ਦੇਵੀ ਟਰੱਸਟ ਵਲੋਂ ਕੱਢੀ ਗਈ ਯਾਤਰਾ ਦਾ ਓ.ਪੀ. ਸੋਨੀ ਵਲੋਂ ਸ਼ੁਭ ਆਰੰਭ ਅਗਲੀ ਖ਼ਬਰ ਪ੍ਰੈਸ ਕਲੱਬ ਨੇ ਪੰਜਾਬ ਪੁਲਿਸ ਵਲੋਂ ਅਖ਼ਬਾਰ ਵੰਡ 'ਚ ਦਖਲ ਦੀ ਕੀਤੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।