ਅੰਮਿ੍ਤਸਰ, 31 ਅਗਸਤ (ਰੇਸ਼ਮ ਸਿੰਘ)-ਮਾਸਟਰ ਅਥਲੈਟਿਕਸ ਸਪੋਰਟਸ ਕਲੱਬ ਅੰਮਿ੍ਤਸਰ ਵਲੋਂ ਕੌਮੀ ਖੇਡ ਦਿਵਸ ਸ੍ਰੀ ਮੇਜਰ ਧਿਆਨ ਚੰਦ ਦੀ ਯਾਦ ਵਿਚ ਗੁਰੂ ਨਾਨਕ ਸਟੇਡੀਅਮ ਅੰਮਿ੍ਤਸਰ ਵਿਖੇ ਮਨਾਇਆ ਗਿਆ ਜਿਸ 'ਚ ਮੁਖ ਮਹਿਮਾਨ ਵਜੋਂ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਸ਼ਿਰਕਤ ਕੀਤੀ | ਜਿਸ ਵਿਚ 1600 ਮੀਟਰ ਦੌੜ ਲੜਕੇ, 800 ਮੀਟਰ ਦੌੜ ਲੜਕੀਆਂ, 200 ਮੀਟਰ ਦੌੜ 12 ਸਾਲ ਵਰਗ ਦੇ ਲੜਕੇ ਲੜਕੀਆਂ ਦੀ ਕਰਵਾਈ ਗਈ ਅਤੇ ਇਸ ਪ੍ਰੋਗਰਾਮ ਦੀ ਵਿਸੇਸ਼ ਸੀਨੀਅਰ ਸਿਟੀਜਨ 60 ਸਾਲ ਤੋਂ ਵਧੇਰੇ ਉਮਰ ਵਰਗ ਦੇ ਬਜ਼ੁਰਗਾਂ ਦੀ 400 ਮੀਟਰ ਦੌੜ ਲਗਵਾਈ ਗਈ | ਪੰਜਾਬ ਸਟੇਟ ਦੇ ਮਾਸਟਰਜ਼ ਖਿਡਾਰੀ ਜਿਵੇਂ ਕਿ ਏ.ਐੱਸ.ਆਈ. ਜਸਪਿੰਦਰ ਸਿੰਘ, ਸਰਬਜੀਤ ਕੌਰ ਗੁਰਦਾਸਪੁਰ, ਸਰਬਜੀਤ ਸਿੰਘ ਸੰਗਰੂਰ ਅਤੇ ਕਸ਼ਮੀਰ ਕੌਰ ਫਤਿਹਗੜ੍ਹ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਬਲ ਸਿੰਘ ਲਾਲੀ ਔਲਖ, ਸਰਪ੍ਰਸਤ ਸੁਰਜੀਤ ਸਿੰਘ (ਦਿੱਲੀ ਮੋਟਰਸ), ਡਾ: ਵਰਿੰਦਰ ਸਿੰਘ, ਅਵਤਾਰ ਸਿੰਘ, ਜਗੀਰ ਸਿੰਘ ਰੰਧਾਵਾ, ਸੁਖਦੇਵ ਸਿੰਘ, ਡ: ਬਲਵੰਤ ਸਿੰਘ, ਵੈਦ ਹਰਮਨਦੀਪ ਸਿੰਘ, ਸੁਖਵਿੰਦਰ ਕੌਰ, ਨਵਰਾਜ ਸਿੰਘ, ਯੁਵਰਾਜ ਸਿੰਘ ਆਦਿ ਖੇਡ ਪ੍ਰੇਮੀ ਹਾਜ਼ਰ ਸਨ |