29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਰੋਟਰੀ ਕਲੱਬ ਅੰਮਿ੍ਤਸਰ ਆਸਥਾ ਵਲੋਂ ਸਾਫ ਵਾਤਾਵਰਨ ਲਈ ਵੱਖ-ਵੱਖ ਥਾਵਾਂ 'ਤੇ ਬੂਟੇ ਲਗਾਏ <br/>

ਅਜੀਤ ਡੈਸਕ 01-09-2025
ਅੰਮਿ੍ਤਸਰ, 31 ਅਗਸਤ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਅੰਮਿ੍ਤਸਰ ਆਸਥਾ ਵਲੋਂ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਸਕੱਤਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਹਾਊਸਿੰਗ ਬੋਰਡ ਕਾਲੋਨੀ, ਰਣਜੀਤ ਐਵੀਨਿਊ ਦੀ ਪਾਰਕ, ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਇਸਦੇ ਆਲੇ-ਦੁਆਲੇ ਸਾਫ ਵਾਤਾਵਰਣ ਲਈ ਨਿੰਮ, ਸਹਜਨ, ਕਦੰਬ, ਸੁਖਚੈਨ, ਜਾਮੁਣ, ਅਸ਼ੋਕਾ ਅਤੇ ਕਈ ਤਰ੍ਹਾਂ ਦੇ ਛਾਂਦਾਰ ਪੌਦੇ ਲਗਾਏ ਗਏ | ਇਸ ਮੌਕੇ ਅਸ਼ੋਕ ਸ਼ਰਮਾ, ਸਰਬਜੀਤ ਸਿੰਘ, ਅਸ਼ਵਨੀ ਅਵਸਥੀ ਸਹਾਇਕ ਗਵਰਨਰ, ਅਮਨ ਸ਼ਰਮਾ ਸਾਬਕਾ ਪ੍ਰਧਾਨ, ਅੰਦੇਸ਼ ਭੱਲਾ, ਮਨਮੋਹਨ ਸਿੰਘ ਤੇ ਰਾਜੇਸ਼ ਬਧਵਾਰ ਨੇ ਕਿਹਾ ਕਿ ਵੱਧ ਤੋਂ ਵੱਧ ਪੌਦੇ ਲਗਾ ਕੇ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਨਾਲ ਅਸੀਂ ਗਲੋਬਲ ਵਾਰਮਿੰਗ ਨੂੰ ਤਾਂ ਘੱਟ ਕਰ ਸਕਦੇ ਹਾਂ, ਇਸ ਦੇ ਨਾਲ-ਨਾਲ ਕੁਦਰਤੀ ਆਪਦਾਵਾਂ ਨੂੰ ਵੀ ਕਾਫੀ ਹੱਦ ਤੱਕ ਘੱਟ ਕਰ ਸਕਦੇ ਹਾਂ | ਰੁੱਖ ਪ੍ਰੇਮੀ ਬਲਦੇਵ ਸਿੰਘ ਸੰਧੂ, ਬਲਦੇਵ ਮੰਨਣ ਤੇ ਹਰਦੇਸ਼ ਸ਼ਰਮਾ ਨੇ ਕਿਹਾ ਕਿ ਰੁੱਖਾਂ ਦੇ ਅਣਗਿਣਤ ਲਾਭ ਹਨ ਤਾਂ ਹੀ ਕਿਹਾ ਜਾਂਦਾ ਹੈ ਕਿ 'ਇੱਕ ਰੁੱਖ, ਸੋ ਸੁੱਖ' | ਡਿਸਟਿ੍ਕਟ ਸਕੱਤਰ ਐੱਚ. ਐੱਸ. ਜੋਗੀ, ਸਾਬਕਾ ਜੋਨਲ ਚੇਅਰਮੈਨ ਜਤਿੰਦਰ ਸਿੰਘ, ਕਾਰਜਕਾਰੀ ਸਕੱਤਰ ਪਰਮਜੀਤ ਸਿੰਘ ਅਤੇ ਸਾਬਕਾ ਪ੍ਰਧਾਨ ਰਣਬੀਰ ਬੇਰੀ ਨੇ ਦੱਸਿਆ ਕਿ ਰੋਟਰੀ ਕਲੱਬ ਅੰਮਿ੍ਤਸਰ ਆਸਥਾ ਹਰ ਸਾਲ ਵੱਖ-ਵੱਖ ਥਾਵਾਂ 'ਤੇ ਪੌਦੇੇ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਵੀ ਲਗਾਉਂਦਾ ਹੈ | ਇਸ ਮੌਕੇ ਕੇ. ਐੱਸ. ਚੱਠਾ, ਡਾ. ਗਗਨਦੀਪ ਸਿੰਘ, ਰਾਕੇਸ਼ ਕੁਮਾਰ, ਪ੍ਰਮੋਦ ਕਪੂਰ, ਵਿਨੋਦ ਕਪੂਰ, ਜੇ. ਐੱਸ. ਲਿਖਾਰੀ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰ ਹੜ੍ਹ ਪੀੜਤ ਕਿਸਾਨਾਂ ਵਲੋਂ ਲਏ ਕਰਜ਼ਿਆਂ 'ਤੇ ਤੁਰੰਤ ਲਕੀਰ ਮਾਰੇ-ਬਲਜਿੰਦਰ ਮੀਰਾਂਕੋਟ/ ਭਗਵੰਤ ਮੀਰਾਂਕੋਟ <br/>... ਅਗਲੀ ਖ਼ਬਰ ਮਾਸਟਰ ਐਥਲੈਟਿਕਸ ਕਲੱਬ ਵਲੋਂ ਕੌਮੀ ਖੇਡ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।