ਅਜਨਾਲਾ, ਚਮਿਆਰੀ, 31 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਜਗਪ੍ਰੀਤ ਸਿੰਘ ਜÏਹਲ)-ਹੜ੍ਹ ਪ੍ਰਭਾਵਿਤ ਖੇਤਰ ਅਜਨਾਲਾ ਦੇ ਪਿੰਡ ਮਾਕੋਵਾਲ ਦੇ ਇਕ ਸਕੂਲ 'ਚ ਪਹੁੰਚੇ ਮੁੱਖ ਸਕੱਤਰ ਕੇ.ਈ.ਪੀ ਸਿਨਹਾ ਨੂੰ ਹੜ੍ਹ ਵਿੱਚ ਡੁੱਬੇ ਪਿੰਡਾਂ ਦੇ ਲੋਕ ਆਪਣੀਆਂ ਮੁਸ਼ਕਲਾਂ ਦੱਸਣ ਲਈ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਅਤੇ ਮੀਤ ਪ੍ਰਧਾਨ ਅਵਤਾਰ ਸਿੰਘ ਜੱਸੜ ਦੀ ਅਗਵਾਈ ਵਿਚ ਪਹੁੰਚੇ ਤਾਂ ਉਨ੍ਹਾਂ ਨੂੰ ਮੁੱਖ ਸਕੱਤਰ ਵਲੋਂ ਮਿਲਣ ਤੋਂ ਇੰਨਕਾਰ ਕਰ ਦਿੱਤਾ ਜਿਸ ਤੇ ਕਿਸਾਨਾਂ ਨੇ ਨਾਅਰੇਬਾਜੀ ਕੀਤੀ ਤਾਂ ਕਿਸਾਨ ਆਗੂਆਂ ਸਮੇਤ ਕਿਸਾਨਾਂ ਨੂੰ ਪੁਲਸ ਵੱਲੋਂ ਹਿਰਾਸਤ ਵਿਚ ਲੈ ਲਿਆ | ਕਿਸਾਨ ਆਗੂਆਂ ਨੂੰ ਤਿੰਨ ਘੰਟੇ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਹੇਠਲੇ ਅਧਿਕਾਰੀਆਂ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ ਗਿਆ ¢ ਇਸ ਸਮੇਂ ਕਿਸਾਨ ਆਗੂ ਸਵਿੰਦਰ ਸਿੰਘ ਨਾਨੋਕੇ, ਨੰਬਰਦਾਰ ਦਿਲਬਾਗ ਸਿੰਘ ਮਾਕੋਵਾਲ, ਸਰਪੰਚ ਸੁਖਜੀਤ ਸਿੰਘ ਜੱਸੜ, ਮੇਜ਼ਰ ਸਿੰਘ ਨਾਨੋਕੇ, ਮੇਜਰ ਸਿੰਘ ਜੱਸੜ, ਜਸਬੀਰ ਸਿੰਘ ਨਾਨੋਕੇ, ਗਗਨਦੀਪ ਸਿੰਘ ਮਾਕੋਵਾਲ, ਪਰਗਟ ਸਿੰਘ ਨਾਨੋਕੇ ਆਦਿ ਹਾਜ਼ਰ ਸਨ¢
ਮੁੱਖ ਸਕੱਤਰ ਨੂੰ ਮਿਲਣ ਆਏ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਸਮੇਤ ਕਿਸਾਨ ਆਗੂ ਪੁਲਸ ਨੇ ਹਿਰਾਸਤ 'ਚ ਲਏ
ਅਜੀਤ ਡੈਸਕ
01-09-2025