ਪਿੰਡ ਬਰਮਾ ਵਿਚ ਨਾਜਾਇਜ਼ ਸ਼ਰਾਬ ਭਰਨ ਵਾਲੇ ਰੈਕੇਟ ਦਾ ਪਰਦਾਫ਼ਾਸ਼, ਦੋਸ਼ੀ ਗਿ੍ਫ਼ਤਾਰ
ਅਜੀਤ ਡੈਸਕ
01-09-2025
ਜਾਣਕਾਰੀ ਅਨੁਸਾਰ ਪਿੰਡ ਬਰਮਾ ਦਾ ਰਹਿਣ ਵਾਲੇ ਵਿਕਰਮਜੀਤ ਸਿੰਘ ਪੁੱਤਰ ਹਰਚੰਦ ਸਿੰਘ ਤੋਂ ਪੀ.ਐਮ.ਐਲ ਮਾਰਕਾ ਸੰਤਰਾ ਦੀਆਂ 24 ਬੋਤਲਾਂ, ਪੀ.ਐਮ.ਐਲ ਮਾਰਕਾ ਦਿਲਬਰ ਸੌਂਫੀਆ ਦੀਆਂ 36 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ | ਪੁਲਿਸ ਆਬਕਾਰੀ ਅਧਿਕਾਰੀਆਂ ਵਲੋਂ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੰਜਾਬ ਆਬਕਾਰੀ ਐਕਟ, 1914 ਦੀਆਂ ਸੰਬੰਧਿਤ ਧਾਰਾਵਾਂ ਤਹਿਤ ਅਗਲੇਰੀ ਕਾਰਵਾਈ ਲਈ ਪੁਲਿਸ ਸਟੇਸ਼ਨ ਸਮਰਾਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ |