04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਡਾ. ਰਣਜੀਤ ਸਿੰਘ ਨੇ ਬਜ਼ੁਰਗ ਮਹਿਲਾ ਦੀ ਸਰਜਰੀ ਕਰਕੇ ਚੱਲਣ-ਫਿਰਨ ਦੇ ਕਾਬਿਲ ਬਣਾਇਆ <br/>

ਅਜੀਤ ਡੈਸਕ 20-07-2025
ਅੰਮਿ੍ਤਸਰ, 19 ਜੁਲਾਈ (ਗਗਨਦੀਪ ਸ਼ਰਮਾ)-ਉੱਤਰੀ ਭਾਰਤ ਦੇ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਵਲੋਂ 65 ਸਾਲਾਂ ਬਜ਼ੁਰਗ ਔਰਤ ਦੀ ਸਫਲਤਾਪੂਰਵਕ ਸਰਜਰੀ ਕਰਕੇ ਉਸਨੂੰ ਚੱਲਣ-ਫਿਰਨ ਦੇ ਕਾਬਿਲ ਬਣਾ ਦਿੱਤਾ ਹੈ | ਡਾ. ਰਣਜੀਤ ਸਿੰਘ ਨੇ ਇਸ ਸੰੰਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਆਸਟਰੇਲੀਆ ਵਾਸੀ ਵੀਨਾ ਸੂਦ ਪਿਛਲੇ ਲੰਮੇ ਸਮੇਂ ਤੋਂ ਗੋਡਿਆਂ ਦੀ ਸਮੱਸਿਆ ਨਾਲ ਪੀੜਤ ਹੋਣ ਕਰਕੇ ਚੱਲਣ-ਫਿਰਨ ਤੋਂ ਅਸਮਰਥ ਸੀ | 110 ਕਿੱਲੋ ਭਾਰ ਹੋਣ ਕਰਕੇ ਕੋਈ ਵੀ ਡਾਕਟਰ ਉਸਦੇ ਗੋਡਿਆਂ ਦੀ ਸਰਜਰੀ ਕਰਨ ਲਈ ਤਿਆਰ ਨਹੀਂ ਸੀ | ਪਰਿਵਾਰਕ ਮੈਂਬਰਾਂ ਵਲੋਂ ਸੰਪਰਕ ਕਰਨ 'ਤੇ ਉਨ੍ਹਾਂ ਰੁਟੀਨ ਜਾਂਚ ਤੋਂ ਬਾਅਦ ਉਕਤ ਮਹਿਲਾ ਦੀ ਜ਼ੀਰੋ ਤਕਨੀਕ ਨਾਲ 20 ਮਿੰਟ ਵਿਚ ਦੋਵੇਂ ਗੋਡੇ ਬਦਲ ਕੇ ਉਸ ਨੂੰ ਚੱਲਣ-ਫਿਰਨ ਲਗਾ ਦਿੱਤਾ | ਉਨ੍ਹਾਂ ਦੱਸਿਆ ਕਿ ਰੋਬੋਟਿਕ ਸਰਜਰੀ ਵਿਚ ਚੀਰਾ ਵੱਡਾ ਲਗਦਾ ਹੈ ਅਤੇ ਆਪ੍ਰੇਸ਼ਨ ਵਿਚ ਲੰਬਾ ਸਮਾਂ ਲੱਗਣ ਦੇ ਕਾਰਨ ਵਜ਼ਨੀ ਅਤੇ ਬਜ਼ੁਰਗ ਮਰੀਜ਼ਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇੱਥੋਂ ਤੱਕ ਕਿ ਉਨ੍ਹਾਂ ਦਾ ਜੀਵਨ ਵੀ ਖ਼ਤਰੇ ਵਿਚ ਪੈ ਸਕਦਾ ਹੈ ਲੇਕਿਨ ਜ਼ੀਰੋ ਤਕਨੀਕ ਨਾਲ ਵਜਨ, ਉਮਰ ਅਤੇ ਹੋਰ ਸਰੀਰਕ ਸਮੱਸਿਆਵਾਂ ਰੁਕਾਵਟ ਨਹੀਂ ਬਣਦੀਆਂ |

ਪਿਛਲੀ ਖ਼ਬਰ ਕਿਸਾਨਾਂ ਦੀ ਧੱਕੇਸ਼ਾਹੀ ਨਾਲ ਜ਼ਮੀਨ ਅਕਵਾਇਰ ਕਰਨ ਦਾ ਡਟਵਾਂ ਵਿਰੋਧ ਕਰਾਂਗੇ-ਸਰਕਾਰੀਆ <br/> ਅਗਲੀ ਖ਼ਬਰ ਸਪਰਿੰਗ ਡੇਲ ਸਕੂਲ ਅਧਿਆਪਕਾ ਦਾ ਐੱਸ.ਓ.ਐੱਫ. ਜ਼ੋਨਲ ਬੈਸਟ ਟੀਚਰ ਐਵਾਰਡ ਨਾਲ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।