04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸਪਰਿੰਗ ਡੇਲ ਸਕੂਲ ਅਧਿਆਪਕਾ ਦਾ ਐੱਸ.ਓ.ਐੱਫ. ਜ਼ੋਨਲ ਬੈਸਟ ਟੀਚਰ ਐਵਾਰਡ ਨਾਲ ਸਨਮਾਨ <br/>

ਅਜੀਤ ਡੈਸਕ 20-07-2025
ਅੰਮਿ੍ਤਸਰ, 19 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸੀਨੀਅਰ ਸਕੂਲ ਦੇ ਅਧਿਆਪਕਾ ਵੰਦਨਾ ਮੋਹਰਾ ਨੂੰ ਸਾਇੰਸ ਉਲੰਪਿਆਡ ਫਾਊਾਡੇਸ਼ਨ ਵਲੋਂ ਪੰਜਾਬ ਅਤੇ ਚੰਡੀਗੜ੍ਹ ਖੇਤਰ ਲਈ ਬੈਸਟ ਜੋਨਲ ਟੀਚਰ ਐਵਾਰਡ 2024-25 ਲਈ ਚੁਣਿਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਪਰਿੰਗ ਡੇਲ ਐਜ਼ੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਸ਼੍ਰੀਮਤੀ ਵੰਦਨਾ ਮੋਹਰਾ ਨੂੰ ਇੰਟਰਨੈਸ਼ਨਲ ਮੈਥ ਉਲੰਪੀਆਡ 2024-25 ਦੌਰਾਨ ਆਪਣੇ ਵਿਦਿਆਰਥੀਆਂ ਦਾ ਮਾਰਗ-ਦਰਸ਼ਨ ਕਰਨ ਲਈ ਇਸ ਐਵਾਰਡ ਲਈ ਚੁਣਿਆ ਗਿਆ | ਅਧਿਆਪਕਾ ਨੇ 72 ਦੇਸ਼ਾਂ ਦੇ 96,499 ਸਕੂਲਾਂ ਵਿਚ ਕਰਵਾਏ ਗਏ | ਇਨ੍ਹਾਂ ਅੰਤਰ-ਰਾਸ਼ਟਰੀ ਉਲੰਪਿਆਡਜ਼ ਦੌਰਾਨ ਆਪਣੇ ਵਿਦਿਆਰਥੀਆਂ ਨੂੰ ਪ੍ਰੋਤਸ਼ਾਹਤ ਕੀਤਾ ਅਤੇ ਇਹ ਵਿਦਿਆਰਥੀ ਬੇਹਤਰੀਨ ਪ੍ਰਦਰਸ਼ਨ ਕਰ ਸਕੇ | ਇਸ ਐਵਾਰਡ 'ਚ ਇਕ ਟਰਾਫੀ, ਇਕ ਸਰਟੀਫਿਕੇਟ ਤੋਂ ਇਲਾਵਾ 5000 ਰੁਪਏ ਦਾ ਇਕ ਚੈੱਕ ਵੀ ਸ਼ਾਮਿਲ ਹੈ | ਸੰਧੂ ਨੇ ਅਧਿਆਪਕਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਕੂਲ 'ਚ ਦਿੱਤੀ ਜਾਂਦੀ ਮਿਆਰੀ ਸਿੱਖਿਆ ਦਾ ਮੂੰਹੋਂ ਬੋਲਦਾ ਸਬੂਤ ਹੈ | ਸਕੂਲ ਪਿ੍ੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਵੀ ਅਧਿਆਪਕਾ ਨੂੰ ਵਧਾਈ ਨੂੰ ਦਿੱਤੀ ਅਤੇ ਉਨ੍ਹਾਂ ਦੀ ਲਗਨ ਅਤੇ ਮਿਹਨਤ ਨੂੰ ਸਲਾਹਿਆ |

ਪਿਛਲੀ ਖ਼ਬਰ ਡਾ. ਰਣਜੀਤ ਸਿੰਘ ਨੇ ਬਜ਼ੁਰਗ ਮਹਿਲਾ ਦੀ ਸਰਜਰੀ ਕਰਕੇ ਚੱਲਣ-ਫਿਰਨ ਦੇ ਕਾਬਿਲ ਬਣਾਇਆ <br/> ਅਗਲੀ ਖ਼ਬਰ ਰੇਲ ਗੱਡੀ ਹੇਠ ਆਉਣ ਨਾਲ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।