09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਨਸ਼ਾ ਛੁਡਾਊ ਕੇਂਦਰ 'ਚ ਰਹਿ ਰਹੇ 24 ਲੜਕੇ-ਲੜਕੀਆਂ ਨੂੰ ਦਿੱਤੀ ਕਿੱਤਾਮੁਖੀ ਸਿਖਲਾਈ

ਅਜੀਤ ਡੈਸਕ 18-07-2025
ਅੰਮਿ੍ਤਸਰ, 17 ਜੁਲਾਈ (ਰੇਸ਼ਮ ਸਿੰਘ)-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਮਨਦੀਪ ਕੌਰ ਦੱਸਿਆ ਕਿ ਅੰਮਿ੍ਤਸਰ ਜ਼ਿਲ੍ਹੇ ਦੇ ਮੁੜ ਵਸੇਬਾ ਅਤੇ ਨਸ਼ਾ ਛਡਾਊ ਕੇਂਦਰ ਵਿਚ ਰਹਿ ਰਹੇ ਨੌਜਵਾਨਾਂ (ਲੜਕੇ-ਲੜਕੀਆਂ) ਨੂੰ ਨਸ਼ੇ ਦੇ ਕੋਹੜ ਵਿਚੋਂ ਬਾਹਰ ਕੱਢ ਕੇ ਮੁੱਖ ਧਾਰਾ ਵਿਚ ਸ਼ਾਮਿਲ ਕਰਨ ਲਈ ਸਰਕਾਰੀ ਮੈਡੀਕਲ ਕਾਲਜ਼ ਦੇ ਪ੍ਰੋਫੈਸਰ ਅਤੇ ਮਨੋਵਿਗਿਆਨ ਦੇ ਮੁਖੀ ਅਤੇ ਕਨਵੀਨਰ ਨਸ਼ਾ ਮੁਕਤੀ ਸਮਾਜ ਡਾ. ਨੀਰੂ ਬਾਲਾ ਅਤੇ ਸੀਨੀਅਰ ਰੈਜੀਡੈਂਟ ਡਾ. ਗੁਰਿੰਦਰ ਸਿੰਘ ਦੇ ਸਹਿਯੋਗ ਨਾਲ ਕਾਲਜ ਵਿਚ 7 ਦਿਨ ਦੀ ਕਿੱਤਾ ਮੁਖੀ ਸਿਖਲਾਈ ਕਰਵਾਈ ਗਈ | ਇਸ ਦੌਰਾਨ ਡਾਇਰੈਕਟਰ ਆਰ. ਸੇਟੀ ਤੋ ਰੇਨੂੰ ਅਰੋੜਾ ਦੁਆਰਾ ਸਵੈ-ਰੁਜ਼ਗਾਰ ਸਕੀਮਾਂ ਸੰਬੰਧੀ ਦੱਸਿਆ ਗਿਆ ਕਿ ਉਹ ਆਪਣਾ ਕੰਮ ਸ਼ੁਰੂ ਕਰ ਕੇ ਸਫ਼ਲ ਹੋ ਸਕਦ ਹਨ | ਇਸ ਟ੍ਰੇਨਿੰਗ ਦੇ ਦੌਰਾਨ ਲਗਭਗ 25 ਦੇ ਕਰੀਬ ਲੜਕੇ-ਲੜਕੀਆਂ ਵਲੋਂ ਭਾਗ ਲਿਆ ਗਿਆ | ਇਸ ਤੋਂ ਇਲਾਵਾ ਤੀਰਥਪਾਲ ਸਿੰਘ ਡਿਪਟੀ ਸੀ.ਈ.ਓ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਸਵੈ-ਰੁਜ਼ਗਾਰ ਦੇ ਵੱਖ-ਵੱਖ ਵਿਭਾਗਾਂ ਸੰਬੰਧੀ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ |
ਪਿਛਲੀ ਖ਼ਬਰ ਡੀ. ਏ. ਵੀ. ਸੀ. ਸੈ. ਸਕੂਲ ਦੇ ਖਿਡਾਰੀ ਵਿਸ਼ਾਲ ਦੀ ਨੈਸ਼ਨਲ ਰਗਬੀ ਕੈਂਪ ਲਈ ਚੋਣ <br/> ਅਗਲੀ ਖ਼ਬਰ ਮੋਬਾਈਲ ਵਿੰਗ ਅੰਮਿ੍ਤਸਰ ਨੇ ਟੈਕਸ ਚੋਰੀ ਕਰਨ ਵਾਲੇ ਵਾਹਨਾਂ ਨੂੰ ਜ਼ਬਤ ਕਰਕੇ ਜ਼ੁਰਮਾਨਾ ਵਸੂਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।