ਗੁਰੂਸਰ ਸੁਧਾਰ, (ਜਗਰਾਉਂ), 9 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਕਸਬੇ ਵਿਖੇ ਆਰਤੀ ਸਟੋਰ ਨਾਮੀ ਉੱਘੇ ਕਰਿਆਨਾ ਕਾਰੋਬਾਰੀ ਸੁਰੇਸ਼ ਕੁਮਾਰ ਮਿੱਤਲ ਦੇ ਮਹਿਜ ਸਾਢੇ 14 ਸਾਲ ਦੇ ਨੌਜਵਾਨ ਪੋਤਰੇ ਸਾਕੇਤ ਮਿੱਤਲ ਪੁੱਤਰ ਪ੍ਰਦੀਪ ਮਿੱਤਲ ਦੀ ਬੀਤੀ ਰਾਤ ਦੀਵਾਲੀ ਮੌਕੇ ਪਟਾਕਾ ਚਲਾਉਂਦੇ ਸਮੇਂ ਉਹ ਹੀ ਪਟਾਕਾ ਉਸ ਦੇ ਗਲ ਵਿਚ ਵੱਜਣ ਕਾਰਨ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਸਾਕੇਤ ਮਿੱਤਲ ਨੌਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਬੀਤੀ ਰਾਤ ਦੀਵਾਲੀ ਮਨਾਉਂਦੇ ਹੋਏ ਜਦ ਸਾਕੇਤ ਝੁੱਕ ਕੇ ਕੋਈ ਪਟਾਕਾ ਚਲਾਉਣ ਲੱਗਾ ਤਾਂ ਉਹ ਇਕਦਮ ਉਸ ਦੇ ਸਿੱਧਾ ਗਲ ਵਿਚ ਵੱਜਾ ਜੋ ਕਿ ਉਸ ਲਈ ਜਾਨਲੇਵਾ ਸਾਬਤ ਹੋਇਆ। ਨੌਜਵਾਨ ਸਾਕੇਤ ਮਿੱਤਲ ਦੀ ਮੌਤ 'ਤੇ ਕਸਬਾ ਸੁਧਾਰ ਬਾਜ਼ਾਰ ਵਿਖੇ ਸੋਗ ਦਾ ਮਾਹੌਲ ਹੈ ਤੇ ਵੱਖ ਵੱਖ ਸ਼ਖ਼ਸੀਅਤਾਂ ਨੇ ਇਸ ਦੁੱਖ ਦੀ ਘੜੀ ਵਿਚ ਸਮੂਹ ਮਿੱਤਲ ਪਰਿਵਾਰ ਨਾਲ ਆਪਣੀ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਤਾਜ਼ਾ ਖ਼ਬਰਾਂ
Free
ਗਲ ਵਿਚ ਪਟਾਕਾ ਵੱਜਣ ਕਾਰਨ 14 ਸਾਲਾ ਬੱਚੇ ਦੀ ਦਰਦਨਾਕ ਮੌਤ
ਗੁਰੂਸਰ ਸੁਧਾਰ, (ਜਗਰਾਉਂ), 9 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਕਸਬੇ ਵਿਖੇ ਆਰਤੀ ਸਟੋਰ ਨਾਮੀ ਉੱਘੇ ਕਰਿਆਨਾ ਕਾਰੋਬਾਰੀ ਸੁਰੇਸ਼ ਕੁਮਾਰ ਮਿੱਤਲ ਦੇ ਮਹਿਜ ਸਾਢੇ 14 ਸਾਲ ਦੇ ਨੌਜਵਾਨ ਪੋਤਰੇ ਸਾਕੇਤ ਮਿੱਤਲ ਪੁੱਤਰ ਪ੍ਰਦੀਪ ਮਿੱਤਲ ਦੀ ਬੀਤੀ ਰਾਤ ਦੀਵਾਲੀ ਮੌਕੇ ਪਟਾਕਾ ਚਲਾਉਂਦੇ ਸਮੇਂ ਉਹ ਹੀ ਪਟਾਕਾ ਉਸ ਦੇ ਗਲ ਵਿਚ ਵੱਜਣ ਕਾਰਨ ਦਰਦਨਾਕ ਮੌਤ ਹੋ ਗਈ।
ਅਜੀਤ ਡੈਸਕ
09-11-2026