08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2026

ਜੰਗਲਾਤ ਵਿਭਾਗ ਵਲੋਂ ਖੈਰ ਦੀ ਚੋਰੀ ਕੀਤੀ ਲੱਕੜ ਨਾਲ ਭਰੀ ਪਿਕਅੱਪ ਕਾਬੂ

ਡੇਰਾਬੱਸੀ (ਮੁਹਾਲੀ), 9 ਨਵੰਬਰ (ਰਣਬੀਰ ਸਿੰਘ ਪੜ੍ਹੀ) - ਦੀਵਾਲੀ ਦੀ ਰਾਤ ਜਿੱਥੇ ਲੋਕ ਤਿਉਹਾਰ ਦੀਆਂ ਖ਼ੁਸ਼ੀਆਂ ਮਨਾ ਰਹੇ ਸਨ, ਉੱਥੇ ਬੀੜ ਖੇੜੀ ਦੇ ਜੰਗਲ ਵਿਚ ਖੈਰ ਦੀ ਕੀਮਤੀ ਲੱਕੜ ਚੋਰੀ ਕਰਨ...

ਅਜੀਤ ਡੈਸਕ 09-11-2026

ਡੇਰਾਬੱਸੀ (ਮੁਹਾਲੀ), 9 ਨਵੰਬਰ (ਰਣਬੀਰ ਸਿੰਘ ਪੜ੍ਹੀ) - ਦੀਵਾਲੀ ਦੀ ਰਾਤ ਜਿੱਥੇ ਲੋਕ ਤਿਉਹਾਰ ਦੀਆਂ ਖ਼ੁਸ਼ੀਆਂ ਮਨਾ ਰਹੇ ਸਨ, ਉੱਥੇ ਬੀੜ ਖੇੜੀ ਦੇ ਜੰਗਲ ਵਿਚ ਖੈਰ ਦੀ ਕੀਮਤੀ ਲੱਕੜ ਚੋਰੀ ਕਰਨ ਵਿਚ ਜੁਟੇ ਅਣਪਛਾਤੇ ਵਿਅਕਤੀਆਂ ਨੂੰ ਜੰਗਲਾਤ ਵਿਭਾਗ ਦੀ ਅਚਨਚੇਤ ਛਾਪੇਮਾਰੀ ਨੇ ਭਾਜੜਾਂ ਪਾ ਦਿੱਤੀਆਂ। ਵਿਭਾਗ ਦੀ ਟੀਮ ਨੇ ਤੜਕੇ ਕੀਤੀ ਕਾਰਵਾਈ ਦੌਰਾਨ ਖੈਰ ਦੀ ਲੱਕੜ ਨਾਲ ਭਰੀ ਪਿਕਅੱਪ ਗੱਡੀ ਕਬਜ਼ੇ ਵਿਚ ਲੈ ਲਈ, ਜਦਕਿ ਚੋਰ ਹਨੇਰੇ ਦਾ ਫ਼ਾਇਦਾ ਉਠਾਉਂਦਿਆਂ ਗੱਡੀ ਮੌਕੇ 'ਤੇ ਹੀ ਛੱਡ ਕੇ ਫ਼ਰਾਰ ਹੋ ਗਏ।

ਪਿਛਲੀ ਖ਼ਬਰ ਘਰ ਵਿਚ ਲੱਗੀ ਅੱਗ ਕਾਰਨ ਚੱਲਣ-ਫਿਰਨ ਵਿਚ ਅਸਮਰੱਥ ਵਿਅਕਤੀ ਦੀ ਮੌਤ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਮੰਦਰ ਵਿਖੇ ਨਤਮਸਤਕ ਹੋਣ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ