ਸਮੂਹ ਸਕੂਲ ਐਸੋਸੀਏਸ਼ਨਾਂ ਵਲੋਂ ਸੀਪੀਡੀ ਟ੍ਰੇਨਿੰਗ ਮੋਹਾਲੀ ’ਚ ਕਰਵਾਉਣ ਤੇ 700 ਫੀਸ ਲੈਣ ਦੇ ਫ਼ੈਸਲੇ ਦਾ ਵਿਰੋਧ
* ਪੰਜਾਬ ਸਕੂਲ ਸਿੱਖਿਆ ਬੋਰਡ ਪਾਸੋਂ ਜ਼ਿਲ੍ਹਾ ਪੱਧਰ ’ਤੇ ਟ੍ਰੇਨਿੰਗ ਕਰਵਾਉਣ ਦੀ ਪੁਰਜ਼ੋਰ ਮੰਗ
ਅੰਮ੍ਰਿਤਸਰ, 7 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਦੇ ਖੇਤਰ ਵਿਚ ਕੰਮ ਕਰ ਰਹੀਆਂ ਵੱਖ-ਵੱਖ ਸਕੂਲਜ ਐਸੋਸੀਏਸ਼ਨਾਂ ਦੀ ਇਕ ਅਹਿਮ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਰਾਸਾ ਪੰਜਾਬ, ਪਾਰਸ ਪੰਜਾਬ, ਰਾਸਾ ਯੂ. ਕੇ.
ਮ
ਮੰਗ ਪੱਤਰ ਦਿੰਦੇ ਹੋਏ ਸਕੂਲ ਐਸੋਸੀਏਸ਼ਨਾਂ ਦੇ ਨੁਮਾਇੰਦੇ। ਤਸਵੀਰ : ਨਿਰਮਲ ਸਟੂਡੀਓ
08-11-2026
ਅੰਮ੍ਰਿਤਸਰ, 7 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਦੇ ਖੇਤਰ ਵਿਚ ਕੰਮ ਕਰ ਰਹੀਆਂ ਵੱਖ-ਵੱਖ ਸਕੂਲਜ ਐਸੋਸੀਏਸ਼ਨਾਂ ਦੀ ਇਕ ਅਹਿਮ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਰਾਸਾ ਪੰਜਾਬ, ਪਾਰਸ ਪੰਜਾਬ, ਰਾਸਾ ਯੂ. ਕੇ. ਅਤੇ ਰਾਸਾ ਪੰਜਾਬ ਗਰੁੱਪ ਸਕੱਤਰ ਸਿੰਘ ਸੰਧੂ ਤਰਨ ਤਾਰਨ ਸਮੇਤ ਸਕੂਲਜ ਐਸੋਸੀਏਸ਼ਨਾਂ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੀ. ਪੀ. ਡੀ. ਤਹਿਤ 12 ਨਵੰਬਰ 2026 ਨੂੰ ਬੋਰਡ ਦੇ ਮੁੱਖ ਦਫ਼ਤਰ ਮੋਹਾਲੀ ਵਿਖੇ ਐਫੀਲੀਏਟਿਡ ਸਕੂਲਾਂ ਦੇ ਪ੍ਰਿੰਸੀਪਲਾਂ ਲਈ ਰੱਖੀ ਗਈ ਟ੍ਰੇਨਿੰਗ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਸਮੂਹ ਐਸੋਸੀਏਸ਼ਨਾਂ ਨੇ ਗੰਭੀਰ ਚਿੰਤਾ ਪ੍ਰਗਟਾਈ ਕਿ ਪੰਜਾਬ ਦੇ ਦੂਰ-ਦੁਰਾਡੇ ਜ਼ਿਲ੍ਹਿਆਂ ਤੋਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਇਕ ਰੋਜ਼ਾ ਟ੍ਰੇਨਿੰਗ ਲਈ ਮੋਹਾਲੀ ਬੁਲਾਉਣਾ ਵਿਹਾਰਕ ਤੌਰ ’ਤੇ ਠੀਕ ਨਹੀਂ ਹੈ, ਅਜਿਹੀ ਟ੍ਰੇਨਿੰਗ ਜ਼ਿਲ੍ਹਾ ਪੱਧਰ ’ਤੇ ਜਾਂ ਆਨਲਾਈਨ ਕਰਵਾਈ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪ੍ਰਤੀ ਵਿਅਕਤੀ 700 ਰੁਪਏ ਟ੍ਰੇਨਿੰਗ ਫ਼ੀਸ ਲੈਣ ਦੇ ਫ਼ੈਸਲੇ ’ਤੇ ਵੀ ਐਸੋਸੀਏਸ਼ਨਾਂ ਨੇ ਸਖ਼ਤ ਇਤਰਾਜ਼ ਜਤਾਇਆ। ਐਸੋਸੀਏਸ਼ਨਾਂ ਨੇ ਮੰਗ ਕੀਤੀ ਕਿ ਸੀਪੀਡੀ ਟ੍ਰੇਨਿੰਗ ਹਰ ਹਾਲਤ ਵਿਚ ਜ਼ਿਲ੍ਹਾ ਪੱਧਰ ’ਤੇ ਜਾਂ ਆਨਲਾਇਨ ਕਰਵਾਈ ਜਾਵੇ, 700 ਪ੍ਰਤੀ ਵਿਅਕਤੀ ਟ੍ਰੇਨਿੰਗ ਫ਼ੀਸ ਵਸੂਲਣ ਦੇ ਫ਼ੈਸਲੇ ’ਤੇ ਮੁੜ ਵਿਚਾਰ, ਮਹਿਲਾ ਪ੍ਰਿੰਸੀਪਲਾਂ ਦੀ ਸੁਰੱਖਿਆ ਅਤੇ ਸਕੂਲਾਂ ਦੀਆਂ ਵਿਹਾਰਕ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਿਆ ਜਾਵੇ। ਇਸ ਮੌਕੇ ਜਗਤਪਾਲ ਮਹਾਜਨ ਗੁਰਦਾਸਪੁਰ, ਸੁਜੀਤ ਸ਼ਰਮਾ ਬੱਬਲੂ, ਜਗਜੀਤ ਸਿੰਘ, ਸੁਸ਼ੀਲ ਅਗਰਵਾਲ, ਨਰਿੰਦਰਪਾਲ ਸਿੰਘ, ਸਮੀਰ ਭਾਟੀਆ, ਐਚ.ਐਸ. ਕਠਾਨੀਆਂ, ਰਵੀ ਸ਼ਰਮਾ, ਗੁਰਮੁੱਖ ਸਿੰਘ, ਅਰਜਨ ਮਾਂਗਾ, ਰਵਿੰਦਰ ਪਠਾਨੀਆ, ਗੁਰਦੀਪ ਸਿੰਘ ਰੰਧਾਵਾ ਚੇਅਰਮੈਨ ਰਾਸਾ ਪੰਜਾਬ, ਹਰਪਾਲ ਸਿੰਘ ਯੂ. ਕੇ. ਚੇਅਰਮੈਨ ਰਾਸਾ ਯੂ. ਕੇ., ਸੁਖਵਿੰਦਰ ਸਿੰਘ ਭੱਲਾ ਪੱਟੀ, ਰਾਜਕੰਵਲਪ੍ਰੀਤ ਸਿੰਘ ਲੱਕੀ ਅੰਮ੍ਰਿਤਸਰ, ਸ਼ਾਮ ਲਾਲ ਅਰੋੜਾ ਅਬੋਹਰ, ਹਰਸ਼ਦੀਪ ਸਿੰਘ ਰੰਧਾਵਾ ਮਹਿਤਾ ਚੌਂਕ, ਅਮਨਦੀਪ ਸਿੰਘ ਮਲੇਰਕੋਟਲਾ, ਅਸ਼ਵਨੀ ਗੁਪਤਾ ਪਠਾਨਕੋਟ, ਸੁਖਰਾਜ ਸਿੰਘ ਕੈਂਡੀ ਨਵਾਂਸ਼ਹਿਰ, ਅਜੀਤ ਰਾਮ ਧੀਮਾਨ ਬਲਾਚੌਰ, ਬਲਵੀਰ ਸਿੰਘ ਫਤਿਹਗੜ੍ਹ ਸਾਹਿਬ, ਕੁਲਦੀਪ ਸਿੰਘ ਕੰਗ ਰੋਪੜ, ਰਣਜੀਤ ਸਿੰਘ ਸੈਣੀ ਲੁਧਿਆਣਾ, ਸਚਿਨ ਕੌਸ਼ਲ ਲੁਧਿਆਣਾ, ਰਜਿੰਦਰ ਕੁਮਾਰ ਸੰਗਰੂਰ, ਸ਼ਿਵ ਕੁਮਾਰ ਗੌਤਮ ਫਿਲੌਰ, ਚਰਨਜੀਤ ਸਿੰਘ ਪਾਰੋਵਾਲ ਗੁਰਦਾਸਪੁਰ, ਬਲਕਾਰ ਸਿੰਘ ਡੇਰਾ ਬਾਬਾ ਨਾਨਕ, ਹਰਦੇਵ ਸਿੰਘ ਫਤਿਹਗੜ੍ਹ ਚੂੜੀਆਂ, ਦਿਦਾਰ ਸਿੰਘ ਢੀਂਡਸਾ, ਸਕੱਤਰ ਸਿੰਘ ਸੰਧੂ ਤਰਨਤਾਰਨ, ਰਜਨੀਸ਼ ਸ਼ਰਮਾ ਮੋਹਾਲੀ, ਰਵਿੰਦਰ ਸ਼ਰਮਾ ਫਿਰੋਜ਼ਪੁਰ, ਅਲੋਕ ਮੁਖੀਜਾ ਪਟਿਆਲਾ, ਹਰਪ੍ਰੀਤ ਸਿੰਘ, ਮਦਨ ਲਾਲ ਸੇਠੀ ਲੁਧਿਆਣਾ, ਸਤਨਾਮ ਸਿੰਘ ਮਨਾਵਾਂ ਤਰਨਤਾਰਨ, ਰਘਬੀਰ ਸਿੰਘ ਘੁੰਮਣ ਕਪੂਰਥਲਾ ਅਤੇ ਚਰਨਜੀਤ ਸਿੰਘ ਗੁਰਾਇਆ ਆਦਿ ਹਾਜ਼ਰ ਸਨ।